21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸੁਨਾਮ ’ਚ ਮੈਗਾ ਮੈਡੀਕਲ ਕੈਂਪ ਲਗਾਇਆ

ਸੁਨਾਮ ਊਧਮ ਸਿੰਘ ਵਾਲਾ, 20 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਉੱਘੇ ਸਮਾਜ ਸੇਵੀ ਸਵ: ਐਡਵੋਕੇਟ ਅਨੰਦ ਸਰੂਪ ਜਿੰਦਲ ਅਤੇ ਸਵ: ਵਿਨੋਦ ਗੁਪਤਾ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਬਾਬੂ ਅਨੰਦ ਸਵਰੂਪ ਜਿੰਦਲ ਚੈਰੀਟੇਬਲ ਫਾਊਂਡੇਸ਼ਨ ਸੁਨਾਮ ਵਲੋਂ ਸਥਾਨਕ ਸਿਵ ਨਿਕੇਤਨ ਧਰਮਸ਼ਾਲਾ ਵਿਖੇ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ । ਸਥਾਨਕ ਅਗਰਵਾਲ ਸਭਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਨਾਲ ਮਿਲ ਕੇ ਲਾਏ ਗਏ ਇਸ ਮੈਗਾ ਕੈਂਪ ’ਚ ਫੋਰਟਿਸ ਹਸਪਤਾਲ ਮੁਹਾਲੀ ਤੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ.

Ad Position 21
No active advertisement
ਅਜੀਤ ਡੈਸਕ 21-09-2026
ਸੁਨਾਮ ਊਧਮ ਸਿੰਘ ਵਾਲਾ, 20 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਉੱਘੇ ਸਮਾਜ ਸੇਵੀ ਸਵ: ਐਡਵੋਕੇਟ ਅਨੰਦ ਸਰੂਪ ਜਿੰਦਲ ਅਤੇ ਸਵ: ਵਿਨੋਦ ਗੁਪਤਾ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਬਾਬੂ ਅਨੰਦ ਸਵਰੂਪ ਜਿੰਦਲ ਚੈਰੀਟੇਬਲ ਫਾਊਂਡੇਸ਼ਨ ਸੁਨਾਮ ਵਲੋਂ ਸਥਾਨਕ ਸਿਵ ਨਿਕੇਤਨ ਧਰਮਸ਼ਾਲਾ ਵਿਖੇ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ । ਸਥਾਨਕ ਅਗਰਵਾਲ ਸਭਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਨਾਲ ਮਿਲ ਕੇ ਲਾਏ ਗਏ ਇਸ ਮੈਗਾ ਕੈਂਪ ’ਚ ਫੋਰਟਿਸ ਹਸਪਤਾਲ ਮੁਹਾਲੀ ਤੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅਰੁਣ ਕੋਚਰ, ਪਿਸ਼ਾਬ ਦੇ ਰੋਗਾਂ ਦੇ ਮਾਹਿਰ ਡਾ. ਨਿਤੀਸ਼ ਅਗਰਵਾਲ, ਪੇਟ ਦੇ ਰੋਗਾਂ ਦੇ ਮਾਹਿਰ ਡਾ. ਅਰਨਵ ਅਗਰਵਾਲ, ਫੇਫੜਿਆਂ ਅਤੇ ਛਾਤੀ ਰੋਗਾਂ ਦੇ ਮਾਹਿਰ ਡਾ. ਅੰਕਿਸਾ਼ ਜਿੰਦਲ ਦੇ ਨਾਲ ਹੀ ਹੌਲੀ ਬਾਸਿਲ ਹਸਪਤਾਲ ਖਰੜ ਤੋਂ ਮਾਨਸਿਕ ਰੋਗਾਂ ਦੇ ਮਾਹਿਰ ਡਾ. ਡਿੰਪਲ ਅਰੋੜਾ, ਦਿੜ੍ਹਬਾ ਤੋਂ ਐਮ.ਡੀ. ਮੈਡੀਸਨ ਡਾ. ਅਜੇ ਗੁਪਤਾ, ਗੁੜਗਾਉਂ ਤੋਂ ਰੀੜ੍ਹ ਦੀ ਹੱਡੀ ਅਤੇ ਜੋੜਾਂ ਦੇ ਮਾਹਿਰ ਡਾ. ਹਿਤੇਸ਼ ਗਰਗ ਅਤੇ ਓਜਸ ਹਸਪਤਾਲ ਪੰਚਕੂਲਾ ਤੋਂ ਜਨਰਲ ਸਰਜਨ ਡਾ. ਮੁਕੇਸ਼ ਗੋਇਲ ਆਦਿ ਵਲੋਂ 400 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਦਵਾਈਆਂ ਦਿੱਤੀਆਂ ਗਈਆਂ। ਜਿੰਦਲ ਪਰਿਵਾਰ ਵਲੋਂ ਸ਼ਮਸ਼ਾਨ ਭੂਮੀ ਕਮੇਟੀ ਨੂੰ ਇਕ ਨਵਾਂ ਵਾਹਨ ਵੀ ਭੇਟ ਕੀਤਾ ਗਿਆ । ਇਸ ਮੌਕੇ ਮਾਰਕਿਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਨਿਰਮਾਣ, ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿੱਜੀ ਸਹਾਇਕ ਸੰਜੀਵ ਕੁਮਾਰ ਕਾਂਸਲ ਸੰਜੂ, ਯਸ਼ਪਾਲ ਮੰਗਲਾ, ਸਿੰਘ, ਸਮਸ਼ਾਮ ਲਾਲ ਸਿੰਗਲਾ, ਰਾਕੇਸ਼ ਜਿੰਦਲ, ਪ੍ਰਿੰਸੀਪਲ ਦਿਨੇਸ਼ ਗੁਪਤਾ, ਸਿ਼ਵ ਜਿੰਦਲ, ਤਨੁਜ ਜਿੰਦਲ, ਪ੍ਰਸਾ਼ਤ ਜਿੰਦਲ, ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ, ਰਾਕੇਸ਼ ਗਰਗ, ਗੋਪਾਲ ਸ਼ਰਮਾ, ਵਿਨਰਜੀਤ ਸਿੰਘ ਗੋਲਡੀ, ਜਤਿੰਦਰ ਕਾਲੜਾ, ਮਦਨ ਲਾਲ ਕਾਂਸਲ, ਕੌਂਸਲਰ ਮਾਹੀ ਮਹੰਤ, ਮੋਨਿਕਾ ਗੋਇਲ, ਮੀਨਾ ਰਾਣੀ, ਹਰੀ ਦੇਵ ਗੋਇਲ, ਰਾਮ ਲਾਲ ਰਾਮਾ ਆਲਮਪੁਰੀਆ, ਕ੍ਰਿਸ਼ਨ ਸੰਦੋਹਾ, ਹਕੂਮਤ ਰਾਏ ਜਿੰਦਲ ਅਤੇ ਸੰਕਰ ਬਾਂਸਲ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ‘ ਸਵੱਛਤਾ ਹੀ ਸੇਵਾ’ ਤਹਿਤ ਮਲੇਰਕੋਟਲਾ ’ਚ ਵਿਸ਼ੇਸ਼ ਸਫ਼ਾਈ ਮੁਹਿੰਮ ਲੋਕਾਂ ਨੂੰ ਗਿੱਲੇ-ਸੁੱਕੇ ਕੂੜੇ ਦੀ ਵੱਖ-ਵੱਖ ਸੰਭਾ... ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਸੰਦੌੜ ਸਰਕਲ ਦੇ ਪਿੰਡਾਂ ’ਚ ਮੀਟਿੰਗਾਂ ਨੌਜਵਾਨਾਂ ਦਾ ਪਾਰਟੀ ਪ੍ਰਤੀ ਰੁਝਾਨ ਵਧਿਆ-...
Ad Position 24