27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ’ ਯਾਤਰਾ ਭਵਾਨੀਗੜ੍ਹ ਪੁੱਜੀ

ਭਵਾਨੀਗੜ੍ਹ, 26 ਸਤੰਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਭਾਜਪਾ ਵਲੋਂ ‘ਨਸ਼ਾ ਮੁਕਤ ਪੰਜਾਬ’ ਯਾਤਰਾ ਲੰਘੀ ਦੇਰ ਰਾਤ ਸਥਾਨਕ ਸ਼ਹਿਰ ਵਿਖੇ ਪਹੁੰਚੀ, ਜਿਸ ’ਚ ਪਹੁੰਚੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਕਪਿਲ ਮਿਸ਼ਾਰਾ ਨੇ ਕਿਹਾ ਕਿ ਪੰਜਾਬ ’ਚ ਨਸ਼ੇ ਨਾਲ ਹਰ ਰੋਜ ਅਨੇਕਾਂ ਨੌਜਵਾਨ ਮਰ ਰਹੇ ਹਨ, ਪਰ ਮੌਜੂਦਾ ਸਰਕਾਰ ਸਿਰਫ਼ ਨਸ਼ਾ ਰੋਕਣ ਦੇ ਡਰਾਮੇ ਕਰਕੇ ਸਮਾਂ ਲੰਘਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਤੋਂ ਚਲਦਾ ਕੀਤਾ, ਹੁਣ ਜੇਕਰ ਪੰਜਾਬੀਆਂ ਨੇ ਪੰਜਾਬ ਨੂੰ ਬਚਾਉਣਾ ਹੈ, ਤਾਂ ਇਨ੍ਹਾਂ ਨੂੰ ਪੰਜਾਬ ਵਿਚੋਂ ਵੀ ਚਲਦਾ ਕਰਨ ਦੀ ਜਰੂਰਤ ਹੈ।

Ad Position 21
No active advertisement
ਅਜੀਤ ਡੈਸਕ 27-09-2026
ਭਵਾਨੀਗੜ੍ਹ, 26 ਸਤੰਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਭਾਜਪਾ ਵਲੋਂ ‘ਨਸ਼ਾ ਮੁਕਤ ਪੰਜਾਬ’ ਯਾਤਰਾ ਲੰਘੀ ਦੇਰ ਰਾਤ ਸਥਾਨਕ ਸ਼ਹਿਰ ਵਿਖੇ ਪਹੁੰਚੀ, ਜਿਸ ’ਚ ਪਹੁੰਚੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਕਪਿਲ ਮਿਸ਼ਾਰਾ ਨੇ ਕਿਹਾ ਕਿ ਪੰਜਾਬ ’ਚ ਨਸ਼ੇ ਨਾਲ ਹਰ ਰੋਜ ਅਨੇਕਾਂ ਨੌਜਵਾਨ ਮਰ ਰਹੇ ਹਨ, ਪਰ ਮੌਜੂਦਾ ਸਰਕਾਰ ਸਿਰਫ਼ ਨਸ਼ਾ ਰੋਕਣ ਦੇ ਡਰਾਮੇ ਕਰਕੇ ਸਮਾਂ ਲੰਘਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਤੋਂ ਚਲਦਾ ਕੀਤਾ, ਹੁਣ ਜੇਕਰ ਪੰਜਾਬੀਆਂ ਨੇ ਪੰਜਾਬ ਨੂੰ ਬਚਾਉਣਾ ਹੈ, ਤਾਂ ਇਨ੍ਹਾਂ ਨੂੰ ਪੰਜਾਬ ਵਿਚੋਂ ਵੀ ਚਲਦਾ ਕਰਨ ਦੀ ਜਰੂਰਤ ਹੈ। ਇਸ ਮੌਕੇ ਭਾਜਪਾ ਆਗੂ ਦਿਆਲ ਸਿੰਘ ਸੋਢੀ ਨੇ ‘ਆਪ’ ’ਤੇ ਨਿਸ਼ਾਨੇ ਲਗਾਉਂਦਿਆਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਹਰ ਪੱਖੋਂ ਬਚਾਉਣ ਲਈ ਪੰਜਾਬ ’ਚ ਡਬਲ ਇੰਜਣ ਸਰਕਾਰ ਬਣਾਉਣ ਦਾ ਸੱਦਾ ਦਿੱਤਾ । ਇਸ ਮੌਕੇ ਭਾਜਪਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਬਰਾੜ, ਜੀਵਨ ਗਰਗ ਜਨਰਲ ਸਕੱਤਰ ਸੂਬਾ ਸਕੱਤਰ ਮੰਗਤ ਰਾਏ ਬਾਂਸਲ, ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਪ੍ਰੋ: ਉਂਕਾਰ ਸਿੰਘ ਧੂਰੀ, ਅਮ੍ਰਿੰਤਪਾਲ ਸਿੰਘ ਚੱਠਾ, ਗਿਆਨ ਸਿੰਘ ਮਾਨ, ਅਮਨਦੀਪ ਸਿੰਘ ਪੂਨੀਆ, ਸੂਬਾ ਆਗੂ ਕਰਮ ਲਹਿਲ, ਗੁਰਤੇਜ ਸਿੰਘ ਝਨੇੜੀ, ਰਾਮ ਸਿੰਘ ਮੱਟਰਾਂ, ਪਰਮਜੀਤ ਸ਼ਰਮਾਂ ਅਤੇ ਲਛਮਣ ਸੱਚਦੇਵਾ ਦੋਵੇਂ ਮੰਡਲ ਪ੍ਰਧਾਨ, ਜਗਦੀਪ ਸਿੰਘ ਮਿੰਟੂ ਤੂਰ, ਪ੍ਰਸ਼ੋਤਮ ਕਾਂਸਲ, ਜੀਤ ਕਪਿਆਲ, ਜਤਿੰਦਰ ਕੁਮਾਰ, ਹਰਿੰਦਰ ਕੁਮਾਰ, ਸ਼ੈਲੀ ਖ਼ੀਪਲ, ਕੁਲਵੰਤ ਸਿੰਘ ਕਾਕੜਾ, ਕੁਲਵਿੰਦਰ ਸਿੰਘ ਭੱਟੀਵਾਲ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਅਤੇ ਬ੍ਰੇਨਟ੍ਰੀ ਵਰਲਡ ਸਕੂਲ ਨੇ ਵਿਦਿਆਰਥੀਆਂ ਨੂੰ ਬੂਟੇ ਵੰਡੇ ਅਗਲੀ ਖ਼ਬਰ ਸਾਬਕਾ ਵਿਧਾਇਕ ਝੂੰਦਾਂ ਰੈਲੀ ’ਚ ਸ਼ਾਮਿਲ ਹੋਣ ਲਈ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਹੋਏ ਰਵਾਨਾ ਅਕਾਲੀ ਦਲ (ਵਾਰਿਸ ਪੰਜਾ...
Ad Position 24