ਗੋਡੇ ਦਰਦ ਦੇ ਹਰੇਕ ਰੋਗੀ ਦਾ ਆਪ੍ਰੇਸ਼ਨ ਜ਼ਰੂਰੀ ਨਹੀਂ-ਡਾ. ਏ.ਐਸ. ਪਾਸੀ
ਰੋਬੋਟ ਨਾਲ ਗੋਡਿਆਂ ਦੇ ਆਪ੍ਰੇਸ਼ਨ ਲਈ ਰੋਗੀ ਵੱਡੀ ਗਿਣਤੀ ’ਚ ਅਨਹਦ ਕਲੀਨਿਕ ਗਿੱਲ ਪਹੁੰਚ ਰਹੇ
ਆਲਮਗੀਰ, 26 ਸਤੰਬਰ (ਜਰਨੈਲ ਸਿੰਘ ਪੱਟੀ)-ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਰੋਬੋਟਿਕ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਡਾ. ਏ.
ਆਲਮਗੀਰ, 26 ਸਤੰਬਰ (ਜਰਨੈਲ ਸਿੰਘ ਪੱਟੀ)-ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਰੋਬੋਟਿਕ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਡਾ. ਏ.ਐਸ. ਪਾਸੀ ਵਲੋਂ ਰੋਬੋਟ ਤਕਨੀਕ ਨਾਲ ਕੀਤੇ ਜਾ ਰਹੇ ਗੋਡਿਆਂ ਦੇ ਆਪ੍ਰੇਸ਼ਨਾਂ ਦੀ ਚਰਚਾ ਪੰਜਾਬ ਭਰ ਤੋਂ ਇਲਾਵਾ ਦੇਸ਼ ਵਿਦੇਸ਼ਾਂ ’ਚ ਵੀ ਵੱਡੇ ਪੱਧਰ ’ਤੇ ਹੋਣ ਲੱਗੀ ਹੈ। ਅਨਹਦ ਕਲੀਨਿਕ ਗਿੱਲ ਵਿਖੇ ਹਾਲ ਹੀ ’ਚ ਰੋਬੋਟ ਤਕਨੀਕ ਨਾਲ ਗੋਡਿਆਂ ਦੇ ਆਪ੍ਰੇਸ਼ਨ ਕਰਵਾਉਣ ਵਾਲੇ ਕਈ ਮਰੀਜ਼ਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਗੋਡਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਬਹੁਤ ਆਰਾਮ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜਿੱਥੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਮਿਲਿਆ ਹੈ। ਗੋਡਿਆਂ ਦੇ ਆਪ੍ਰੇਸ਼ਨਾਂ ਦੇ ਮਾਹਿਰ ਸਰਜਨ ਡਾ. ਏ.ਐਸ. ਪਾਸੀ ਨੇ ਦੱਸਿਆ ਕਿ ਰੋਬੋਟ ਤਕਨੀਕ ਰਾਹੀਂ ਆਪ੍ਰੇਸ਼ਨ ਵੇਲੇ ਗੋਡੇ ਦੇ ਖ਼ਰਾਬ ਹਿੱਸੇ ਨੂੰ ਹੀ ਹਟਾਇਆ ਜਾਂਦਾ ਹੈ ਅਤੇ ਇਸ ਬਹੁਤ ਐਡਵਾਂਸ ਟੈੱਕਨੀਕ ਰਾਹੀਂ ਅੱਧੇ ਗੋਡੇ ਆਪ੍ਰੇਸ਼ਨ ਵੀ ਆਸਾਨੀ ਨਾਲ ਕਰਵਾ ਕੇ ਰੋਗੀ ਦਰਦ ਤੋਂ ਰਾਹਤ ਹਾਸਲ ਕਰ ਸਕਦੇ ਹਨ, ਕਿਉਂਕਿ ਗੋਡਿਆਂ ਦਰਦ ਦੇ ਹਰੇਕ ਰੋਗੀ ਲਈ ਆਪ੍ਰੇਸ਼ਨ ਜ਼ਰੂਰੀ ਨਹੀਂ ਹੁੰਦਾ, ਬਲਕਿ ਸਾਡੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਰੋਗੀ ਨੂੰ ਦਵਾਈਆਂ ਅਤੇ ਐਕਸਰਸਾਈਜ ਕਰਵਾ ਕੇ ਹੀ ਦਰਦ ਤੋਂ ਮੁਕਤੀ ਦਿਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਜਿੱਥੇ ਸ਼ੂਗਰ ਦੇ ਮਰੀਜ਼ ਆਸਾਨੀ ਨਾਲ ਗੋਡਿਆਂ ਦੇ ਆਪ੍ਰੇਸ਼ਨ ਕਰਵਾ ਸਕਦੇ ਹਨ, ਉੱਥੇ ਹੀ ਦਿਲ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਰੋਗੀ ਵੀ ਇਸ ਅਤਿ ਨਵੀਨਤਮ ਤਕਨੀਕ ਦਾ ਲਾਭ ਹਾਸਿਲ ਕਰ ਸਕਦੇ ਹਨ।