30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਡਾ. ਰਵੀ ਸ਼ਰਮਾ ਦੀ ਅਗਵਾਈ ਹੇਠ ਰੋਟਰੀ ਕਲੱਬ ‘ਜਸ਼ਨ-ਏ-ਚੈਂਪੀਅਨਜ਼’ ਐਵਾਰਡ ਨਾਲ ਸਨਮਾਨਿਤ

ਅਹਿਮਦਗੜ੍ਹ, 29 ਸਤੰਬਰ (ਸੁਖਜੀਤ ਸਿੰਘ ਖੇੜਾ)- ਰੋਟਰੀ ਕਲੱਬ ਅਹਿਮਦਗੜ੍ਹ ਚੈਂਪੀਅਨਜ਼ ਨੇ ਇਕ ਹੋਰ ਵੱਕਾਰੀ ਪ੍ਰਾਪਤੀ ਹਾਸਿਲ ਕੀਤੀ ਹੈ। ਹਰਿਆਣਾ ਦੇ ਸਿਰਸਾ ’ਚ ਸੀਆ ਰਿਜ਼ੋਰਟਜ਼ ਵਿਖੇ ਰੋਟਰੀ ਡਿਸਟ੍ਰਿਕਟ 3090 ਦੁਆਰਾ ਆਯੋਜਿਤ ਸ਼ਾਨਦਾਰ “ਜਸ਼ਨ-ਏ-ਚੈਂਪੀਅਨਜ਼ ਅਵਾਰਡ ਅਤੇ ਸ਼ੁਕਰਗੁਜ਼ਾਰੀ” ਸਮਾਰੋਹ ਵਿੱਚ ਅਹਿਮਦਗੜ੍ਹ ਕਲੱਬ ਦੇ ਸਮਾਜ ਸੇਵਾ ਕਾਰਜਾਂ ਨੂੰ ਇਸ ਦੇ ਅਧਿਕਾਰੀਆਂ ਦੁਆਰਾ ਮਾਨਤਾ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 30-09-2026
ਅਹਿਮਦਗੜ੍ਹ, 29 ਸਤੰਬਰ (ਸੁਖਜੀਤ ਸਿੰਘ ਖੇੜਾ)- ਰੋਟਰੀ ਕਲੱਬ ਅਹਿਮਦਗੜ੍ਹ ਚੈਂਪੀਅਨਜ਼ ਨੇ ਇਕ ਹੋਰ ਵੱਕਾਰੀ ਪ੍ਰਾਪਤੀ ਹਾਸਿਲ ਕੀਤੀ ਹੈ। ਹਰਿਆਣਾ ਦੇ ਸਿਰਸਾ ’ਚ ਸੀਆ ਰਿਜ਼ੋਰਟਜ਼ ਵਿਖੇ ਰੋਟਰੀ ਡਿਸਟ੍ਰਿਕਟ 3090 ਦੁਆਰਾ ਆਯੋਜਿਤ ਸ਼ਾਨਦਾਰ “ਜਸ਼ਨ-ਏ-ਚੈਂਪੀਅਨਜ਼ ਅਵਾਰਡ ਅਤੇ ਸ਼ੁਕਰਗੁਜ਼ਾਰੀ” ਸਮਾਰੋਹ ਵਿੱਚ ਅਹਿਮਦਗੜ੍ਹ ਕਲੱਬ ਦੇ ਸਮਾਜ ਸੇਵਾ ਕਾਰਜਾਂ ਨੂੰ ਇਸ ਦੇ ਅਧਿਕਾਰੀਆਂ ਦੁਆਰਾ ਮਾਨਤਾ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਰੋਟਰੀ ਇੰਟਰਨੈਸ਼ਨਲ ਦੇ ਪ੍ਰਧਾਨ ਰੋਟੇਰੀਅਨ ਫ੍ਰਾਂਸਿਸਕੋ ਅਰੇਂਜੋ, ਰੋਟਰੀ ਇੰਟਰਨੈਸ਼ਨਲ ਦੇ ਡਾਇਰੈਕਟਰ ਰੋਟੇਰੀਅਨ ਕੇ.ਪੀ. ਨਾਗੇਸ਼ ਅਤੇ ਸਾਬਕਾ ਜ਼ਿਲ੍ਹਾ ਗਵਰਨਰ ਰੋਟੇਰੀਅਨ ਭੁਪੇਸ਼ ਮਹਿਤਾ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਡਾ. ਰਵੀ ਸ਼ਰਮਾ, ਸਕੱਤਰ ਅਜੇ ਜੈਨ ਅਤੇ ਖਜ਼ਾਨਚੀ ਮਨੀਸ਼ ਮਲਹੋਤਰਾ ਨੂੰ ਸਨਮਾਨਿਤ ਕੀਤਾ ਗਿਆ । ਕਲੱਬ ਦੇ ਪ੍ਰਧਾਨ ਡਾ. ਰਵੀ ਸ਼ਰਮਾ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਅਧਿਕਾਰੀਆਂ ਲਈ ਨਹੀਂ ਹੈ, ਸਗੋਂ ਕਲੱਬ ਨਾਲ ਜੁੜੇ ਹਰੇਕ ਮੈਂਬਰ ਦੀ ਸਖ਼ਤ ਮਿਹਨਤ, ਸੇਵਾ ਭਾਵਨਾ ਅਤੇ ਸਮਾਜਿਕ ਜ਼ਿੰਮੇਵਾਰੀ ਲਈ ਹੈ। ਕਲੱਬ ਸਕੱਤਰ ਅਜੇ ਜੈਨ ਨੇ ਕਿਹਾ ਕਿ ਰੋਟਰੀ ਦਾ ਮੁੱਖ ਉਦੇਸ਼ ਸਮਾਜ ਦੀ ਸੇਵਾ ਕਰਨਾ ਹੈ। ਇਸ ਮੌਕੇ ਮੌਜੂਦ ਪ੍ਰਧਾਨਾਂ ਵਿੱਚ ਸਾਬਕਾ ਜ਼ਿਲ੍ਹਾ ਗਵਰਨਰ ਭੁਪੇਸ਼ ਮਹਿਤਾ, ਜ਼ਿਲ੍ਹਾ ਫਸਟ ਲੇਡੀ ਮਧੂ ਮਹਿਤਾ, ਰਾਕੇਸ਼ ਜੋਸ਼ੀ, ਰੋਟੇਰੀਅਨ ਪਵਨ ਅਗਰਵਾਲ, ਰੋਟੇਰੀਅਨ ਧਰਮਵੀਰ ਗਰਗ, ਰੋਟੇਰੀਅਨ ਪਰਵੀਨ ਜਿੰਦਲ, ਰੋਟੇਰੀਅਨ ਵਿਜੇ ਗੁਪਤਾ, ਰੋਟੇਰੀਅਨ ਸੰਦੀਪ ਚੌਹਾਨ ਅਤੇ ਰੋਟੇਰੀਅਨ ਐਸ.ਐਸ. ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਖਨੌਰੀ ਟਰੱਕ ਯੂਨੀਅਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਗਲੀ ਖ਼ਬਰ ਜਸਵੀਰ ਰਾਣਾ ਨੂੰ ਡਾ. ਕੁਲਵੰਤ ਯਾਦਗਾਰੀ ਐਵਾਰਡ ਦੇਣ ਦਾ ਐਲਾਨ
Ad Position 24