05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਉਦਘਾਟਨ ਵਾਲੀ ਜਗ੍ਹਾ ’ਤੇ ਮੰਤਰੀ ਅਮਨ ਅਰੋੜਾ ਤੋਂ ਪਹਿਲਾਂ ਹੀ ਪਹੁੰਚੀ ਦਾਮਨ ਬਾਜਵਾ

ਸੁਨਾਮ ਊਧਮ ਸਿੰਘ ਵਾਲਾ, 4 ਅਕਤੂਬਰ (ਰੁਪਿੰਦਰ ਸਿੰਘ ਸੱਗੂ, ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਅੱਜ ਨਵਾਂ ਬਾਜਾਰ ਸੁਨਾਮ ਦੀ ਬੈਕ ਸਾਇਡ ਟੋਬੇ ਵਾਲੀ ਜਗ੍ਹਾ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਉਦਘਾਟਨ ਤੋਂ ਪਹਿਲਾਂ ਦਾਮਨ ਥਿੰਦ ਬਾਜਵਾ ਨੇ ਉਦਘਾਟਨ ਵਾਲੀ ਜਗ੍ਹਾ ’ਤੇ ਜਾ ਕੇ ਮੰਤਰੀ ਅਮਨ ਅਰੋੜਾ ਨੂੰ ਇੱਕ ਸਿੱਧਾ ਸਵਾਲ ਕਰਦੇ ਕਿਹਾ ਕਿ ਉਹ ਦੱਸਣ ਕਿ ਇਸ ਪ੍ਰੋਜੈਕਟ ’ਚ ਕੇਂਦਰ ਸਰਕਾਰ ਦਾ ਕਿੰਨਾ ਹਿੱਸਾ? ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕਿਹਾ ਕਿ ਇਹ ਵਾਰਡ ਨੰਬਰ 20, ਸੁਨਾਮ ਊਧਮ ਸਿੰਘ ਵਾਲਾ ’ਚ 2.

Ad Position 21
No active advertisement
ਮੈਡਮ ਦਾਮਨ ਥਿੰਦ ਬਾਜਵਾ ਗੱਲਬਾਤ ਕਰਨ ਮੌਕੇ। ਤਸਵੀਰ ਰੁਪਿੰਦਰ ਸਿੰਘ ਸੱਗੂ 05-10-2026
ਸੁਨਾਮ ਊਧਮ ਸਿੰਘ ਵਾਲਾ, 4 ਅਕਤੂਬਰ (ਰੁਪਿੰਦਰ ਸਿੰਘ ਸੱਗੂ, ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਅੱਜ ਨਵਾਂ ਬਾਜਾਰ ਸੁਨਾਮ ਦੀ ਬੈਕ ਸਾਇਡ ਟੋਬੇ ਵਾਲੀ ਜਗ੍ਹਾ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਉਦਘਾਟਨ ਤੋਂ ਪਹਿਲਾਂ ਦਾਮਨ ਥਿੰਦ ਬਾਜਵਾ ਨੇ ਉਦਘਾਟਨ ਵਾਲੀ ਜਗ੍ਹਾ ’ਤੇ ਜਾ ਕੇ ਮੰਤਰੀ ਅਮਨ ਅਰੋੜਾ ਨੂੰ ਇੱਕ ਸਿੱਧਾ ਸਵਾਲ ਕਰਦੇ ਕਿਹਾ ਕਿ ਉਹ ਦੱਸਣ ਕਿ ਇਸ ਪ੍ਰੋਜੈਕਟ ’ਚ ਕੇਂਦਰ ਸਰਕਾਰ ਦਾ ਕਿੰਨਾ ਹਿੱਸਾ? ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕਿਹਾ ਕਿ ਇਹ ਵਾਰਡ ਨੰਬਰ 20, ਸੁਨਾਮ ਊਧਮ ਸਿੰਘ ਵਾਲਾ ’ਚ 2.0 ਤਹਿਤ ਬਣ ਰਹੇ ਪਾਰਕ, ਵਾਟਰ ਬਾਡੀ ਅਤੇ ਪਾਰਕਿੰਗ ਪ੍ਰੋਜੈਕਟ ਦੀ ਜਗ੍ਹਾ ’ਤੇ ਪਹੁੰਚੇ ਕੇ ਉਦਘਾਟਨ ਤੋਂ ਪਹਿਲਾਂ ਅਮਨ ਅਰੋੜਾ ਨੂੰ ਸਵਾਲ ਕੀਤਾ ਕਿ ਜਨਤਾ ਨੂੰ ਇਸ ਪ੍ਰੋਜੈਕਟ ਦੀ ਪੂਰੀ ਫੰਡਿੰਗ ਦਾ ਹਿਸਾਬ ਜਨਤਕ ਕਰਨ। ਦਾਮਨ ਬਾਜਵਾ ਨੇ ਕਿਹਾ ਕਿ ਪ੍ਰੋਜੈਕਟ ਕਿਸੇ ਇਕ ਵਿਅਕਤੀ ਦੀ ਨਿੱਜੀ ਉਪਲਬਧੀ ਨਹੀਂ, ਸਗੋਂ ਕੇਂਦਰ ਸਰਕਾਰ ਦੀ 2.0 ਯੋਜਨਾ ਤਹਿਤ ਨਿਰਧਾਰਤ ਸਰਕਾਰੀ ਪ੍ਰਕਿਰਿਆ ਰਾਹੀਂ ਮਨਜ਼ੂਰ ਹੋਇਆ ਪ੍ਰੋਜੈਕਟ ਹੈ। ਦਾਮਨ ਬਾਜਵਾ ਨੇ 31 ਦਸੰਬਰ 2025 ਵਾਲੇ ਮਾਮਲੇ ਤੋਂ ਸਵਾਲ ਕਰਦਿਆਂ ਕਿਹਾ ਕਿ 31 ਦਸੰਬਰ 2025 ਨੂੰ ਕਰੀਬ 29 ਕਰੋੜ ਦੇ ਸੀਵਰੇਜ ਪ੍ਰੋਜੈਕਟ ਦੇ ਉਦਘਾਟਨ ਮੌਕੇ ਜਦੋਂ ਕੇਂਦਰ ਸਰਕਾਰ ਦੇ ਹਿੱਸੇ ਬਾਰੇ ਸਵਾਲ ਉੱਠਿਆ ਸੀ, ਤਾਂ ਅਮਨ ਅਰੋੜਾ ਜੀ ਨੇ ਖੁਦ ਇੱਕ ਪੱਤਰ ਦਿਖਾ ਕੇ ਕੇਂਦਰ ਦਾ ਗ੍ਰਾਂਟ ਵਜੋਂ ਹਿੱਸਾ ਜੀਰੋ ਦੱਸਿਆ ਸੀ। ਦਾਮਨ ਬਾਜਵਾ ਨੇ ਕਿਹਾ ਕਿ ਜੇ ਪ੍ਰੋਜੈਕਟ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਮਨਜ਼ੂਰ ਹੋਇਆ ਹੈ, ਤਾਂ ਉਸ ਵਿੱਚ ਕੇਂਦਰ, ਰਾਜ ਅਤੇ ਨਗਰ ਪਾਲਿਕਾ ਦੀ ਭੂਮਿਕਾ ਸਪਸ਼ਟ ਕਰਨ ਵਿੱਚ ਝਿਜਕ ਕਿਉਂ? ਦਾਮਨ ਬਾਜਵਾ ਨੇ ਕਿਹਾ ਕਿ ਮੈਂ ਅਮਨ ਅਰੋੜਾ ਨਾਲ ਕੋਈ ਸਿਆਸੀ ਬਹਿਸ ਨਹੀਂ ਕਰ ਰਹੀ, ਸਿਰਫ਼ ਕਾਗਜ਼ ਮੰਗ ਰਹੀ ਹਾਂ।ਕਿਉਂਕਿ ਹੁਣ ਸੁਨਾਮ ਦੀ ਜਨਤਾ ਉਦਘਾਟਨੀ ਪੱਥਰ ਨਹੀਂ, ਫੰਡਿੰਗ ਦਾ ਹਿਸਾਬ ਵੇਖੇਗੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਉੱਗੋਕੇ ਨੇ ਵਰਮਾ ਸ਼ੂਟਿੰਗ ਅਕੈਡਮੀ ’ਚ ਸ਼ੂਟਿੰਗ ਮੁਕਾਬਲਿਆਂ ਦਾ ਕੀਤਾ ਆਗਾਜ਼ ਅਗਲੀ ਖ਼ਬਰ ਰਤਨਗੜ੍ਹ ਪਾਟਿਆਵਾਲੀ ਵਿਖੇ ਅੱਖਾਂ ਦਾ ਮੁਫ਼ਤ ਜਾਚ ਕੈਪ ਅੱਜ
Ad Position 24