ਮਨੁੱਖ ਮਨ ਨੂੰ ਚੰਗੇ ਸਾਹਿਤ ਅਤੇ ਮਨੁੱਖੀ ਤਨ ਨੂੰ ਚੰਗੇ ਭੋਜਨ ਦੀ ਲੋੜ – ਡਾ. ਸ਼ਿਵ ਕੁਮਾਰ
ਸਰਪੰਚ ਅਤੇ ਗ੍ਰਾਮ ਪੰਚਾਇਤ ਖ਼ਿਲਾਫ਼ ਨੌਜਵਾਨ ਨੂੰ ਉਕਸਾਉਣ ਵਾਲੇ ਖ਼ਿਲਾਫ਼ ਮਾਮਲਾ ਦਰਜ
ਸੰਗਰੂਰ, 4 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) – ਕਵੀਸ਼ਰੀ ਪ੍ਰੰਪਰਾ ਨੂੰ ਉਤਸ਼ਾਹ ਦੇਣ ਵਾਲੇ ਡਾਕਟਰ ਸ਼ਿਵ ਕੁਮਾਰ ਨੇ ਕਿਹਾ ਹੈ ਕਿ ਚੰਗਾ ਸਾਹਿਤ ਸਾਡੇ ਮਨ ਮਸਤਕ ਨੂੰ ਚੰਗੀ ਊਰਜਾ ਦਿੰਦਾ ਹੈ, ਜਿਸ ਨਾਲ ਸਮਾਜ ਨਰੋਆ ਅਤੇ ਚੰਗੇਰਾ ਬਣ ਸਕਦਾ ਹੈ। ਉਹ ਅੱਜ ਇੱਥੇ ਸਾਹਿਤ ਸਦਨ ਸੰਗਰੂਰ ਵਲੋਂ ਕਰਵਾਏ ਸਾਹਿਤਕ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।
ਸੰਗਰੂਰ, 4 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) – ਕਵੀਸ਼ਰੀ ਪ੍ਰੰਪਰਾ ਨੂੰ ਉਤਸ਼ਾਹ ਦੇਣ ਵਾਲੇ ਡਾਕਟਰ ਸ਼ਿਵ ਕੁਮਾਰ ਨੇ ਕਿਹਾ ਹੈ ਕਿ ਚੰਗਾ ਸਾਹਿਤ ਸਾਡੇ ਮਨ ਮਸਤਕ ਨੂੰ ਚੰਗੀ ਊਰਜਾ ਦਿੰਦਾ ਹੈ, ਜਿਸ ਨਾਲ ਸਮਾਜ ਨਰੋਆ ਅਤੇ ਚੰਗੇਰਾ ਬਣ ਸਕਦਾ ਹੈ। ਉਹ ਅੱਜ ਇੱਥੇ ਸਾਹਿਤ ਸਦਨ ਸੰਗਰੂਰ ਵਲੋਂ ਕਰਵਾਏ ਸਾਹਿਤਕ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿੱਥੇ ਸਾਨੂੰ ਮਨ ਮਸਤਕ ਨਰੋਆ ਰੱਖਣ ਲਈ ਚੰਗੇ ਸਾਹਿਤ ਦੀ ਲੋੜ ਹੈ, ਉੱਥੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਚੰਗੀ ਖੁਰਾਕ ਦੀ ਲੋੜ ਹੈ। ਉਨ੍ਹਾਂ ਸਾਹਿਤ ਸਦਨ ਦੇ ਪ੍ਰਧਾਨ ਦਲਬਾਰ ਸਿੰਘ ਚੱਠੇ ਦੇ ਰੂ-ਬ-ਰੂ ਪ੍ਰੋਗਰਾਮ ਅਤੇ ਕਵੀ ਦਰਬਾਰ ਦੀ ਪ੍ਰਸੰਸਾ ਕੀਤੀ। ਸਦਨ ਦੇ ਕੋਆਰਡੀਨੇਟਰ ਜੀਤ ਹਰਜੀਤ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਸਦਨ ਦੇ ਚੇਅਰਮੈਨ ਬਲਵੰਤ ਸਿੰਘ ਜੋਗਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਦਲਬਾਰ ਸਿੰਘ ਚੱਠੇ ਨੇ ਆਪਣੇ ਨਾਲ ਹੋਏ ਰੂ-ਬ-ਰੂ ਦੌਰਾਨ ਮਲਵਈ ਗਿੱਧੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਾਬਕਾ ਐਡੀਸ਼ਨਲ ਸੈਸ਼ਨ ਜੱਜ ਮਹਿੰਦਰਪਾਲ ਸਿੰਘ ਪਾਹਵਾ ਐਡਵੋਕੇਟ ਨੇ ਦੱਸਿਆ ਕਿ ਉਨ੍ਹਾਂ ਨੂੰ ਲਿਖਣ ਦੀ ਚੇਟਕ ਕਿਵੇਂ ਲੱਗੀ। ਵੱਖ ਵੱਖ ਅਖਬਾਰਾਂ ਵਿਚ ਛਪਦੇ ਰਹੇ ਸ੍ਰੀ ਪਾਹਵਾ ਨੇ ਮੁੜ ਕਲਮ ਚੁੱਕਣ ਦਾ ਵਾਅਦਾ ਕੀਤਾ। ਉਨ੍ਹਾਂ ਦੱਸਿਆ ਕਿ ਵਕਾਲਤ ਵਿਚ ਕੰਮ ਬਹੁਤਾ ਹੋਣ ਕਾਰਨ ਉਨ੍ਹਾਂ ਨੇ ਲਿਖਣਾ ਰੋਕ ਦਿੱਤਾ ਸੀ ਪਰ ਹੁਣ ਵਕਾਲਤ ਦੇ ਸਮੇਂ ਤੋਂ ਬਾਅਦ ਸਾਹਿਤ ਲਈ ਸਮਾਂ ਕੱਢਣਗੇ। ਨਾਮਵਰ ਸਮਾਜ ਸੇਵੀ ਰਾਜ ਕੁਮਾਰ ਅਰੋੜਾ ਜੋ ਵੱਖ ਵੱਖ ਸੰਸਥਾਵਾਂ ਦੇ ਆਗੂ ਹਨ ਨੇ ਸਾਹਿਤ ਸਦਨ ਦੇ ਯਤਨਾਂ ਦੀ ਭਰਵੀਂ ਸ਼ਲਾਘਾ ਕੀਤੀ। ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਡਾ. ਨਰਵਿੰਦਰ ਕੌਸ਼ਲ ਪ੍ਰਧਾਨ ਸੀਨੀਅਰ ਸਿਟੀਜਨ ਭਲਾਈ ਸੰਸਥਾ ਸੰਗਰੂਰ, ਅਨੋਖ ਸਿੰਘ ਵਿਰਕ, ਕੁਲਵੰਤ ਕਸਕ, ਸੁਰਿੰਦਰਪਾਲ ਸਿੰਘ ਸਿਦਕੀ, ਜੀਤ ਹਰਜੀਤ, ਨੂਰਦੀਪ ਕੋਮਲ, ਹਰਵਿੰਦਰ ਕੌਰ, ਨਵਜੋਤ ਕੌਰ, ਸੁਖਵਿੰਦਰ ਸਿੰਘ ਫੁੱਲ, ਰਵੈਦਾ ਖਾਨ, ਅਮਨਦੀਪ ਸਿੰਘ ਅਮਨੀ, ਗੁਰਫਤਹਿ ਸਿੰਘ, ਕਰਨਵੀਰ ਸ਼ਰਮਾ, ਬਲਵੰਤ ਸਿੰਘ ਭੀਖੀ, ਕਿਸ਼ੋਰੀ ਲਾਲ, ਉਪਿੰਦਰਜੀਤ ਸਿੰਘ ਟੋਕੀ, ਰਾਜ ਕੁਮਾਰ ਗੋਇਲ, ਰਾਕੇਸ਼ ਕੁਮਾਰ ਅਕੋਈ ਸਾਹਿਬ, ਜਰਨੈਲ ਸਿੰਘ ਅਤੇ ਹੋਰ ਸਖਸ਼ੀਅਤਾਂ ਵੀ ਸ਼ਾਮਿਲ ਹਨ।