ਹੋਣਹਾਰ ਕਰਾਟੇ ਖਿਡਾਰਨ ਦਮਨਜੀਤ ਕੌਰ ਦਾ ਵਿਸ਼ੇਸ਼ ਸਨਮਾਨ
ਅਹਿਮਦਗੜ, 4 ਅਕਤੂਬਰ (ਸੁਖਜੀਤ ਸਿੰਘ ਖੇੜਾ)- ਸੁਰਾਜ ਹਸਪਤਾਲ ਕੰਗਣਵਾਲ ਵਿਖੇ ਮੰਡੀ ਅਹਿਮਦਗੜ੍ਹ ਦੀ ਹੋਣਹਾਰ ਧੀ ਦਮਨਜੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ, ਜਿਸ ਨੇ ਮੁੰਬਈ ਵਿਖੇ ਹੋਈ ਕਰਾਟੇ ਚੈਂਪੀਅਨਸ਼ਿਪ - 2026 ’ਚ ਇੱਕ ਗੋਲਡ ਕੱਪ, ਇਕ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸੁਰਾਜ ਹਸਪਤਾਲ ਪਰਿਵਾਰ ਵਲੋਂ ਬੇਟੀ ਨੂੰ ਵੱਡੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
ਅਹਿਮਦਗੜ, 4 ਅਕਤੂਬਰ (ਸੁਖਜੀਤ ਸਿੰਘ ਖੇੜਾ)- ਸੁਰਾਜ ਹਸਪਤਾਲ ਕੰਗਣਵਾਲ ਵਿਖੇ ਮੰਡੀ ਅਹਿਮਦਗੜ੍ਹ ਦੀ ਹੋਣਹਾਰ ਧੀ ਦਮਨਜੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ, ਜਿਸ ਨੇ ਮੁੰਬਈ ਵਿਖੇ ਹੋਈ ਕਰਾਟੇ ਚੈਂਪੀਅਨਸ਼ਿਪ - 2026 ’ਚ ਇੱਕ ਗੋਲਡ ਕੱਪ, ਇਕ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸੁਰਾਜ ਹਸਪਤਾਲ ਪਰਿਵਾਰ ਵਲੋਂ ਬੇਟੀ ਨੂੰ ਵੱਡੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਡਾ. ਅਮਰਜੀਤ ਸਿੰਘ ਧਲੇਰ, ਡਾ. ਹਰਦੀਪ ਕੁਮਾਰ ਬਬਲਾ ਜ਼ਿਲ੍ਹਾ ਚੇਅਰਮੈਨ , ਬਲਾਕ ਦੇ ਜੁਆਇੰਟ ਖਜਾਨਚੀ ਰਾਜਿੰਦਰ ਸਿੰਘ, ਬਲਾਕ ਪ੍ਰਧਾਨ ਡਾ. ਸਤਨਾਮ ਸਿੰਘ ਅਤੇ ਬਲਾਕ ਕੈਸ਼ੀਅਰ ਡਾ. ਪਰਗਟ ਸਿੰਘ, ਡਾ. ਲਾਭ ਸਿੰਘ ਬਲਾਕ ਸਰਪ੍ਰਸਤ, ਡਾ. ਜਸਵੀਰ ਕੌਰ, ਡਾ. ਗੁਰਮੇਲ ਸਿੰਘ, ਡਾ. ਸੁਰਾਜ ਚੱਕ, ਡਾ ਬਹਾਦਰ ਸਿੰਘ, ਚੇਅਰਮੈਨ ਡਾ. ਇਕਬਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸੁਰਾਜ ਹਸਪਤਾਲ ਦੇ ਡਾ. ਮੁਹੰਮਦ ਸਿਕੰਦਰ ਅਤੇ ਡਾ. ਆਸ਼ਿਮਾ ਸ਼ਰਮਾ ਖਾਨ ਵਲੋਂ ਵੀ ਬੇਟੀ ਨੂੰ ਅਸ਼ੀਰਵਾਦ ਦਿੱਤਾ ਗਿਆ । ਇਸ ਮੌਕੇ ਹਸਪਤਾਲ ਦੇ ਬਾਨੀ ਅਤੇ ਡਾਇਰੈਕਟਰ ਸੁਰਾਜਦੀਨ ਕੰਗਣਵਾਲ, ਜ਼ਿਲ੍ਹਾ ਸਕੱਤਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਕਿਹਾ ਕਿ “ਸਾਡਾ ਹਸਪਤਾਲ ਪਹਿਲਾਂ ਵੀ ਅਜਿਹੇ ਹੋਣਹਾਰ ਵਿਦਿਆਰਥੀਆਂ ਨੂੰ ਹਮੇਸ਼ਾ ਉਤਸ਼ਾਹਿਤ ਕਰਦਾ ਆ ਰਿਹਾ ਹੈ । ਡਾ ਅਮਰਜੀਤ ਸਿੰਘ ਧਲੇਰ ਨੇ ਇਥੋਂ ਦੇ ਵਿਧਾਇਕ ਪੋ੍: ਜਸਵੰਤ ਸਿੰਘ ਗੱਜਣਮਾਜਰਾ ਨੂੰ ਬੇਨਤੀ ਕੀਤੀ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਗਰੀਬ ਪਰਿਵਾਰ ਦੀ ਬੇਟੀ ਦੀ ਪੜ੍ਹਾਈ ਚ ਕੋਈ ਮਾਲੀ ਮਦਦ ਜਰੂਰ ਕਰਵਾਉਣ ਅਤੇ ਆਏ ਹੋਏ ਮਹਿਮਾਨਾਂ ਦਾ ਹਸਪਤਾਲ ਦੇ ਫਾਰਮਾਸਿਸਟ ਮੁਹੰਮਦ ਰਫੀ ਵਲੋਂ ਧੰਨਵਾਦ ਕੀਤਾ ਗਿਆ।