10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੀ ਹੋਈ ਵਰਚੂਅਲ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 9 ਅਕਤੂਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਆਗੂਆਂ ਵੱਲੋਂ ਵਿਸ਼ੇਸ਼ ਵਰਚੂਅਲ ਮੀਟਿੰਗ (ਆਨ ਲਾਈਨ) ਹੋਈ। ਜਿਸ ਵਿਚ ਗੁਰਚਰਨ ਸਿੰਘ ਅਕੋਈ ਸਾਹਿਬ, ਮਹਿਮਾ ਸਿੰਘ ਧਨੌਲਾ,ਰਾਮ ਸਿੰਘ ਰਣਕੋਟੀ, ਉਜਾਗਰ ਸਿੰਘ ਜੱਗਾ, ਨਛੱਤਰ ਸਿੰਘ ਚੱਠਾ, ਬੱਬਨਪਾਲ ਸੰਗਰੂਰ, ਸਰਬਜੀਤ ਸਿੰਘ ਮਲੇਰਕੋਟਲਾ, ਦਰਸ਼ਨ ਸਿੰਘ ਝਨੇੜੀ, ਹਰਪਾਲ ਸਿੰਘ ਬਰਨਾਲਾ, ਸਮਸੇਰ ਸਿੰਘ ਬਡਰੁੱਖਾਂ, ਦਰਸ਼ਨ ਸਿੰਘ ਜਨਾਲ, ਭੂਰਾ ਸਿੰਘ ਭੰਗੂ, ਲਖਵੀਰ ਸਿੰਘ ਮਲੇਰਕੋਟਲਾ, ਆਦਿ ਨੇ ਹਿੱਸਾ ਲਿਆ।

Ad Position 21
No active advertisement
ਲਾਲ ਬੱਤੀ ਚੌਕ ਸੰਗਰੂਰ ਵਿੱਚ ਲੁਧਿਆਣਾ ਜ਼ਿਲ੍ਹੇ ਨਾਲ਼ ਸੰਬੰਧਤ ਕੰਪਿਊਟਰ ਅਧਿਆਪਕ ਰੋਸ ਪ੍ਰਦਰਸ਼ਨ ਕਰਦੇ ਹੋਏ। ਤਸਵੀਰ-ਮੁਕੇਸ਼ ਕੁਮਾਰ 10-10-2026
ਸੁਨਾਮ ਊਧਮ ਸਿੰਘ ਵਾਲਾ, 9 ਅਕਤੂਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਆਗੂਆਂ ਵੱਲੋਂ ਵਿਸ਼ੇਸ਼ ਵਰਚੂਅਲ ਮੀਟਿੰਗ (ਆਨ ਲਾਈਨ) ਹੋਈ। ਜਿਸ ਵਿਚ ਗੁਰਚਰਨ ਸਿੰਘ ਅਕੋਈ ਸਾਹਿਬ, ਮਹਿਮਾ ਸਿੰਘ ਧਨੌਲਾ,ਰਾਮ ਸਿੰਘ ਰਣਕੋਟੀ, ਉਜਾਗਰ ਸਿੰਘ ਜੱਗਾ, ਨਛੱਤਰ ਸਿੰਘ ਚੱਠਾ, ਬੱਬਨਪਾਲ ਸੰਗਰੂਰ, ਸਰਬਜੀਤ ਸਿੰਘ ਮਲੇਰਕੋਟਲਾ, ਦਰਸ਼ਨ ਸਿੰਘ ਝਨੇੜੀ, ਹਰਪਾਲ ਸਿੰਘ ਬਰਨਾਲਾ, ਸਮਸੇਰ ਸਿੰਘ ਬਡਰੁੱਖਾਂ, ਦਰਸ਼ਨ ਸਿੰਘ ਜਨਾਲ, ਭੂਰਾ ਸਿੰਘ ਭੰਗੂ, ਲਖਵੀਰ ਸਿੰਘ ਮਲੇਰਕੋਟਲਾ, ਆਦਿ ਨੇ ਹਿੱਸਾ ਲਿਆ। ਇਹਨਾਂ ਆਗੂਆਂ ਨੇ ਕਿਹਾ ਕਿ 10 ਅਕਤੂਬਰ ਨੂੰ ਪੰਜਾਬ ਮੁਲਾਜ਼ਮ ਤੇ ਪੈਨਸਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜਮ ਮੰਚ ਪੰਜਾਬ ਤੇ ਅਧਾਰਿਤ ਤਾਲਮੇਲ ਕਮੇਟੀ ਪੰਜਾਬ ਵਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ ਨੇੜੇ ਹੋਣ ਵਾਲੀ ਸੂਬਾ ਪੱਧਰੀ ਵਿਸ਼ਾਲ ਰੈਲੀ ਇਤਿਹਾਸਕ ਤੇ ਫੈਸਲਾਕੁੰਨ ਸਾਬਤ ਹੋਵੇਗੀ। ਆਗੂਆਂ ਨੇ ਪੰਜਾਬ ਸਰਕਾਰ ਦੀ ਕਰੜੀ ਅਲੋਚਨਾ ਕਰਦਿਆਂ ਦੋਸ ਲਾਇਆ ਕਿ ਸਰਕਾਰ ਨੇ ਆਪਣੇ ਪੂਰੇ ਕਾਰਜਕਾਲ ਦੌਰਾਨ ਮੁਲਾਜਮਾਂ ਤੇ ਪੈਨਸਨਰਾਂ ਨੂੰ ਲਾਰੇ ਲੱਪੇ ਲਾਕੇ ਹੀ ਟਕਾਈਂ ਰੱਖਿਆ ਕਿਉਂਕਿ ਮੁਲਾਜਮਾਂ ਪੈਨਸਨਰਾਂ ਦੀ ਪੈਂਡਿੰਗ ਡੀ. ਏ. ਦੀਆਂ ਕਿਸਤਾਂ ਤੇ ਬਕਾਇਆ ਜਾਰੀ ਕਰਨ, ਪੁਰਾਣੀ ਪੈਨਸਨ ਸਕੀਮ ਬਹਾਲ ਕਰਨ, ਜੁਲਾਈ 2020 ਦੇ ਭਰਤੀ ਮੁਲਾਜਮਾਂ ਤੇ ਕੇਂਦਰੀ ਤਨਖਾਹ ਸਕੇਲਾਂ ਦੀ ਬਜਾਏ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ, ਕੱਚੇ ਕਰਮਚਾਰੀ ਪੱਕੇ ਕਰਨ, ਮਾਣ ਭੱਤਾ ਵਰਕਰਾਂ ਤੇ ਘੱਟੋ ਘੱਟ ਉਜਰਤਾਂ ਲਗੂ ਕਰਨ ਆਦਿ ਮੰਗਾਂ ਨੂੰ ਨੂੰ ਸਾਫ ਤੌਰ ਤੇ ਏਜੰਡਿਆ ਤੋਂ ਬਾਹਰ ਰੱਖਿਆ ਗਿਆ। ਇਸ ਦੇ ਉਲਟ ਮੁਲਾਜਮਾਂ ਤੇ ਪੈਨਸਨਰਾਂ ਨੂੰ ਗਲਤ ਤੱਥਾਂ ਜਰੀਏ ਝੂਠੇ ਪ੍ਰਚਾਰ ਤੇ ਪ੍ਰਸ਼ਾਰ ਰਾਂਹੀਂ ਲੋਕਾਂ ਵਿਚ ਭਰਮ ਫੈਲਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਲਈ ਮੌਜੂਦਾ ਆਪ ਸਰਕਾਰ ਖਿਲਾਫ ਮੁਲਾਜ਼ਮਾਂ ਅਤੇ ਪੈਨਸਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਿਸ ਨੂੰ ਲੈਕੇ 10 ਅਕਤੂਬਰ ਦੀ ਸੰਗਰੂਰ ਰੈਲੀ ਵਿੱਚ ਸਮੂਹ ਮੁਲਾਜਮ ਪੈਨਸਨਰਜ਼ ਆਪ ਮੁਹਾਰੇ ਹੀ ਸਾਮਲ ਹੋ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਅਲੀਪੁਰ ਖ਼ਾਲਸਾ ਵਿਖੇ ਲੰਮੇ ਕੇਸ ਅਤੇ ਦਸਤਾਰ ਮੁਕਾਬਲੇ 18 ਅਕਤੂਬਰ ਨੂੰ ਅਗਲੀ ਖ਼ਬਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ ਅੱਜ ਸੰਗਰੂਰ ਰੈਲੀ ’ਚ ਪੂਰੀ ਮੈਂਬਰਸ਼ਿਪ ਨਾਲ ਸ਼...
Ad Position 24