09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਵਿਧਾਇਕ ਪੰਡੋਰੀ ਨੇ ਸ਼ੇਰਪੁਰ-ਕਾਤਰੋਂ ਸੜਕ ਤੋਂ ਅਨਾਜ ਮੰਡੀ ਸ਼ੇਰਪੁਰ ਤੱਕ ਲਿੰਕ ਬਾਈਪਾਸ ਰੋਡ ਦਾ ਰੱਖਿਆ ਨੀਂਹ ਪੱਥਰ

ਸ਼ੇਰਪੁਰ, 9 ਅਕਤੂਬਰ (ਦਰਸ਼ਨ ਸਿੰਘ ਖੇੜੀ)-ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਪੰਜਾਬ ਮੰਡੀ ਬੋਰਡ ਵੱਲੋਂ ਕਰੀਬ 62 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਸ਼ੇਰਪੁਰ ਕਾਤਰੋ ਸੜਕ ਤੋਂ ਲੈ ਕੇ ਅਨਾਜ ਮੰਡੀ ਸ਼ੇਰਪੁਰ ਤੱਕ ਬਣ ਰਹੇ ਨਵੇਂ ਲਿੰਕ ਬਾਈਪਾਸ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹਲਕਾ ਮਹਿਲ ਕਲਾਂ ਵਿੱਚ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 10-10-2026
ਸ਼ੇਰਪੁਰ, 9 ਅਕਤੂਬਰ (ਦਰਸ਼ਨ ਸਿੰਘ ਖੇੜੀ)-ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਪੰਜਾਬ ਮੰਡੀ ਬੋਰਡ ਵੱਲੋਂ ਕਰੀਬ 62 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਸ਼ੇਰਪੁਰ ਕਾਤਰੋ ਸੜਕ ਤੋਂ ਲੈ ਕੇ ਅਨਾਜ ਮੰਡੀ ਸ਼ੇਰਪੁਰ ਤੱਕ ਬਣ ਰਹੇ ਨਵੇਂ ਲਿੰਕ ਬਾਈਪਾਸ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹਲਕਾ ਮਹਿਲ ਕਲਾਂ ਵਿੱਚ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਵਿਧਾਨ ਸਭਾ ਹਲਕਾ ਮਹਿਲ ਕਲਾ ਅਤੇ ਬਲਾਕ ਸ਼ੇਰਪੁਰ ਅੰਦਰ ਲਿੰਕ ਅਤੇ ਮੇਨ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸ ਸੜਕ ਦੇ ਬਣਨ ਨਾਲ ਵੀ ਜਿੱਥੇ ਪਹਿਲਾਂ ਕਾਤਰੋਂ ਚੌਂਕ ਸ਼ੇਰਪੁਰ ‘ਚ ਵੱਡੇ ਵੱਡੇ ਜਾਮ ਲੱਗਦੇ ਸਨ ਉਹਨਾਂ ਜਾਮਾਂ ਤੋਂ ਨਿਜਾਤ ਮਿਲੇਗੀ।ਇਸ ਮੌਕੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ ਸਰਪੰਚ ਸ਼ੇਰਪੁਰ, ਬੀਬੀ ਸੁਖਵਿੰਦਰ ਕੌਰ ਸੰਮਤੀ ਮੈਂਬਰ, ਸਰਪੰਚ ਨਛੱਤਰ ਸਿੰਘ ਆੜਤੀਆਂ ਖੇੜੀ, ਜਗਰੂਪ ਸਿੰਘ ਖੇੜੀ, ਜਗਦੀਪ ਸਿੰਘ ਜੱਗੀ ਖੇੜੀ ਪੰਚ, ਸਰਪੰਚ ਗੁਰਜੰਟ ਸਿੰਘ ਸੰਧੂ ਗੰਡੇਵਾਲ ਪ੍ਰਧਾਨ, ਹਰਬੰਸ ਸਿੰਘ ਹੰਸਾਂ ਗੰਡੇਵਾਲ, ਸਰਪੰਚ ਦਵਿੰਦਰ ਸਿੰਘ ਵਜੀਦਪੁਰ ਬਦੇਸ਼ਾ, ਸਰਪੰਚ ਦਰਸ਼ਨ ਸਿੰਘ ਗੁੰਮਟੀ, ਸੁਖਵੰਤ ਸਿੰਘ ਸੰਮਤੀ ਮੈਂਬਰ ਗੰਡੇਵਾਲ, ਸੁਖਵੀਰ ਸਿੰਘ ਚੀਮਾ ਬਲਾਕ ਪ੍ਰਧਾਨ, ਸਿਖਿਆ ਕੋਆਰਡੀਨੇਟਰ ਸੁਖਮਿੰਦਰ ਸਿੰਘ ਧਾਲੀਵਾਲ,ਸੂਬੇਦਾਰ ਬਹਾਦਰ ਸਿੰਘ ਧਾਲੀਵਾਲ, ਮਾਸਟਰ ਗੁਰਨਾਮ ਸਿੰਘ, ਹਰਜਿੰਦਰ ਸਿੰਘ ਬਿੱਲੂ ਬੜੀ, ਰਸਪਿੰਦਰ ਸਿੰਘ ਅਮਨ ਪੋਲਟਰੀ ਫਾਰਮ, ਮੱਖਣ ਸਿੰਘ ਘੁੰਗਰੂ, ਮਨਿੰਦਰ ਸਿੰਘ ਬਿੱਟਾ ਸੰਮਤੀ ਮੈਂਬਰ, ਬੇਅੰਤ ਕੌਰ ਪੰਚ, ਪ੍ਰਮਜੀਤ ਕੌਰ ਪੰਚ, ਹਰਦੀਪ ਸਿੰਘ ਪੰਚ, ਜਗਦੇਵ ਸਿੰਘ ਰੇਲਵੇ, ਸੀਨੀਅਰ ਆਗੂ ਹਰਪਾਲ ਸਿੰਘ ਪੋਪੀ ਫੋਜ਼ੀ ਗੰਡੇਵਾਲ, ਚਮਕੀਲਾ ਸਿੰਘ ਗੰਡੇਵਾਲ, ਅਵਤਾਰ ਸਿੰਘ ਖੀਪਲ, ਮਨਦੀਪ ਸਿੰਘ ਖੀਪਲ, ਅਜੈਬ ਸਿੰਘ ਸਮਰਾ, ਰੂਪ ਸਿੰਘ ਜਵੰਦਾ ਆਦਿ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 4 ਲੱਖ ਰੁਪਏ ਦੇ ਸਮਾਨ ਨਾਲ ਤਿਆਰ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਪੰਜਾਬ ਸਰਕਾਰ ਵਕੀਲ ਭਾਈਚਾਰੇ ਨੂੰ ਹਰ ਸੰਭਵ ਮਦਦ ਪ੍ਰਦਾ... ਅਗਲੀ ਖ਼ਬਰ ਅਕਾਲੀ ਦਲ ਹੀ ਪੰਜਾਬ ਦੀ ਆਪਣੀ ਪਾਰਟੀ, ਇਸ ਨੂੰ ਮੁੜ ਮਜ਼ਬੂਤ ਕਰਨ ਲਈ ਲੋਕ ਅੱਗੇ ਆਉਣ- ਸੁਖਬੀਰ ਸਿੰਘ ਬਾਦਲ ਸਤਿਗੁਰ ਸਿੰ...
Ad Position 24