27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸੇਵਾ ਮੁਕਤੀ ਉੱਤੇ ਲਟਕ ਰਹੀ ਤਲਵਾਰ ਨੂੰ ਲੈ ਕੇ 253 ਅਧਿਆਪਕਾਂ ਨੇ ਸੰਬੰਧਤ ਦਿਨ ਨੂੰ ਕਾਲ਼ਾ ਦਿਵਸ ਵਜੋਂ ਮਨਾਉਣ ਦਾ ਕੀਤਾ ਐਲਾਨ

ਸੰਗਰੂਰ, 25 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਮਾਸਟਰ ਕਾਡਰ ਭਰਤੀ ਰਾਹੀਂ ਨਿਯੁਕਤ ਹੋਏ 253 ਅਧਿਆਪਕਾਂ ਉੱਤੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਟਰਮੀਨੇਸ਼ਨ (ਸੇਵਾਮੁਕਤੀ) ਦੀ ਲਟਕ ਰਹੀ ਤਲਵਾਰ ਨੇ ਉਪਰੋਕਤ ਅਧਿਆਪਕਾਂ ਵਿੱਚ ਰੋਸ ਅਤੇ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਜਿਸ ਦਿਨ ਵਿਭਾਗ ਵੱਲੋਂ 253 ਅਧਿਆਪਕਾਂ ਨੂੰ ਟਰਮੀਨੇਸ਼ਨ ਪੱਤਰ ਦਿੱਤੇ ਗਏ ਉਸ ਦਿਨ ਨੂੰ ਪੰਜਾਬ ਦੇ ਸਿੱਖਿਆ ਖੇਤਰ ਦਾ ‘ਕਾਲ਼ਾ ਦਿਨ’ ਘੋਸ਼ਿਤ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 27-10-2026
ਸੰਗਰੂਰ, 25 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਮਾਸਟਰ ਕਾਡਰ ਭਰਤੀ ਰਾਹੀਂ ਨਿਯੁਕਤ ਹੋਏ 253 ਅਧਿਆਪਕਾਂ ਉੱਤੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਟਰਮੀਨੇਸ਼ਨ (ਸੇਵਾਮੁਕਤੀ) ਦੀ ਲਟਕ ਰਹੀ ਤਲਵਾਰ ਨੇ ਉਪਰੋਕਤ ਅਧਿਆਪਕਾਂ ਵਿੱਚ ਰੋਸ ਅਤੇ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਜਿਸ ਦਿਨ ਵਿਭਾਗ ਵੱਲੋਂ 253 ਅਧਿਆਪਕਾਂ ਨੂੰ ਟਰਮੀਨੇਸ਼ਨ ਪੱਤਰ ਦਿੱਤੇ ਗਏ ਉਸ ਦਿਨ ਨੂੰ ਪੰਜਾਬ ਦੇ ਸਿੱਖਿਆ ਖੇਤਰ ਦਾ ‘ਕਾਲ਼ਾ ਦਿਨ’ ਘੋਸ਼ਿਤ ਕੀਤਾ ਜਾਵੇਗਾ। ਗੱਲ-ਬਾਤ ਕਰਦਿਆਂ 4161 ਭਰਤੀ ਦੇ ਪੀੜਤ 253 ਅਧਿਆਪਕਾਂ ਦੇ ਆਗੂ ਬਲਕਾਰ ਮਘਾਣੀਆ ਨੇ ਦੱਸਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਬਿਨਾਂ ਕਿਸੇ ਕਸੂਰ, ਬਿਨਾਂ ਕਿਸੇ ਗਲਤੀ ਦੇ 253 ਯੋਗ ਅਤੇ ਇਮਾਨਦਾਰ ਅਧਿਆਪਕਾਂ ਨੂੰ ਇੱਕ ਝਟਕੇ ਵਿੱਚ ਨੌਕਰੀਓਂ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਲਵਿੰਦਰ ਸਿੰਘ ਉਗਰਾਹਾਂ ਅਤੇ ਬਲਜਿੰਦਰ ਸਿੰਘ ਨੇ ਕੁਝ ਸਵਾਲ ਉਠਾਉਂਦਿਆਂ ਕਿਹਾ ਕਿ ਵਿਭਾਗ ਸਾਨੂੰ ਦੱਸੇ ਸਾਡਾ ਕੀ ਕਸੂਰ ਅਸੀਂ ਵਿਭਾਗ ਵੱਲੋਂ ਲਏ ਗਏ ਇਮਤਿਹਾਨ, ਸਕਰੂਟਨੀ ਅਤੇ ਸਾਰੇ ਨਿਯਮਾਂ ਨੂੰ ਪੂਰਾ ਕਰ ਕੇ ਹੀ ਨਿਯੁਕਤੀ ਪ੍ਰਾਪਤ ਕੀਤੀ ਸੀ। ਵਿਭਾਗੀ ਜਾਂ ਕਾਨੂੰਨੀ ਉਲਝਣਾਂ ਦੀ ਸਜ਼ਾ ਉਨ੍ਹਾਂ ਅਧਿਆਪਕਾਂ ਨੂੰ ਕਿਉਂ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ਼ ਸਕੂਲਾਂ ਵਿੱਚ ਸੇਵਾਵਾਂ ਨਿਭਾਈਆਂ ਹਨ। ਅਮਨਦੀਪ ਕੌਰ ਅਤੇ ਸੰਗੀਤਾ ਰਾਣੀ ਨੇ ਕਿਹਾ ਕਿ ਨਿਯੁਕਤੀ ਤੋਂ ਬਾਅਦ ਅਚਾਨਕ ਰੁਜ਼ਗਾਰ ਖੋਹਣਾ 253 ਪਰਿਵਾਰਾਂ ਨੂੰ ਆਰਥਿਕ ਅਤੇ ਮਾਨਸਿਕ ਤੌਰ ‘ਤੇ ਤਬਾਹ ਕਰਨ ਦੇ ਬਰਾਬਰ ਹੈ। ਸਮੂਹ ਪੀੜਤ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਅਧਿਆਪਕਾਂ ਨੂੰ ਸਰਕਾਰ ਕਿ ਇਸ ਘੋਰ ਅਨਿਆਂ ਨੂੰ ਤੁਰੰਤ ਰੋਕਿਆ ਜਾਵੇ। ਜੇਕਰ ਸਰਕਾਰ ਨੇ ਕੋਈ ਸਾਰਥਕ ਹੱਲ ਨਾ ਕੱਢਿਆ ਅਤੇ 253 ਅਧਿਆਪਕਾਂ ਦੀ ਟਰਮੀਨੇਸ਼ਨ ਦਾ ਫੈਸਲਾ ਲਾਗੂ ਕੀਤਾ ਤਾਂ ਪੂਰਾ ਅਧਿਆਪਕ ਸਮਾਜ ਇਸ ਦਾ ਤਿੱਖਾ ਵਿਰੋਧ ਕਰੇਗਾ। ਇਸ ਸੰਬੰਧ ਸਮੂਹ ਅਧਿਆਪਕ ਜਥੇਬੰਦੀਆਂ ਅਤੇ ਸਮੁੱਚੇ ਅਧਿਆਪਕ ਸਮਾਜ ਨੂੰ ਅਪੀਲ ਕੀਤੀ ਕਿ ਉਸ ਦਿਨ ਨੂੰ ਸਾਂਝੇ ਰੂਪ ਵਿੱਚ ਕਾਲ਼ੇ ਦਿਨ ਵਜੋਂ ਰੋਸ ਦੇ ਰੂਪ ਵਿੱਚ ਮਨਾਇਆ ਜਾਵੇ। ਇਸ ਮੌਕੇ ਅੰਕੁਰ ਪੁੰਢੀਰ, ਮੈਡਮ ਗਜ਼ਲਪ੍ਰੀਤ ਕੌਰ, ਮੈਡਮ ਰਮਨਦੀਪ ਕੌਰ, ਰਾਜੂ ਸਿੰਘ, ਮੈਡਮ ਮਨਪ੍ਰੀਤ ਕੌਰ, ਲਵਪ੍ਰੀਤ ਸਿੰਘ, ਪਰਮਿੰਦਰ ਸਿੰਘ, ਕ੍ਰਿਸ਼ਨ ਸਿੰਘ, ਪ੍ਰਗਟ ਸਿੰਘ ਆਦਿ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਬਜ਼ੁਰਗਾਂ ਦੀ ਭਲਾਈ ਅਤੇ ਸਿਹਤ ਤੰਦਰੁਸਤੀ ਨੂੰ ਸਮਰਪਿਤ ਹੈ - ਡਾ ਨਰਵਿੰਦਰ ਸਿੰਘ ਕੌਸ਼ਲ ਅਗਲੀ ਖ਼ਬਰ ਚੇਅਰਮੈਨ ਅਸ਼ਵਨੀ ਬਾਗੜੀਆਂ ਨੇ ਨਗਰ ਕੌਂਸਲ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨਾਲ ਕੀਤੀ ਮੀਟਿੰਗ
Ad Position 24