ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਬਜ਼ੁਰਗਾਂ ਦੀ ਭਲਾਈ ਅਤੇ ਸਿਹਤ ਤੰਦਰੁਸਤੀ ਨੂੰ ਸਮਰਪਿਤ ਹੈ - ਡਾ ਨਰਵਿੰਦਰ ਸਿੰਘ ਕੌਸ਼ਲ
ਸੰਗਰੂਰ, 26 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫ਼ਤਰ ਸਥਾਨਿਕ ਬਨਾਸਰ ਬਾਂਗ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਡਾ. ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ ਦੀ ਅਗਵਾਈ ਵਿੱਚ ਕੀਤਾ ਗਿਆ।
ਸ
ਸਨਮਾਨ ਸਮਾਰੋਹ ਦੀ ਝਲਕ। ਤਸਵੀਰ-ਮੁਕੇਸ਼ ਕੁਮਾਰ
27-10-2026
ਸੰਗਰੂਰ, 26 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫ਼ਤਰ ਸਥਾਨਿਕ ਬਨਾਸਰ ਬਾਂਗ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਡਾ. ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ ਦੀ ਅਗਵਾਈ ਵਿੱਚ ਕੀਤਾ ਗਿਆ। ਉਨ੍ਹਾਂ ਦੇ ਨਾਲ ਜਗਨ ਨਾਥ ਗੋਇਲ ਸਰਪ੍ਰਸਤ, ਬੀਬੀ ਸੰਤੋਸ਼ ਆਨੰਦ ਸੀਨੀਅਰ ਮੀਤ ਪ੍ਰਧਾਨ ਅਤੇ ਸੁਪਰ ਸਿਟੀਜ਼ਨ ਸਤਵੰਤ ਸਿੰਘ ਮੌੜ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਜਗਜੀਤ ਸਿੰਘ ਜੱਸਲ ਜਨਰਲ ਸਕੱਤਰ ਨੇ ਮੰਚ ਸੰਚਾਲਨ ਦੀ ਸ਼ੁਰੂਆਤ ਕਰਦਿਆਂ ਹਾਜ਼ਰ ਮੈਂਬਰਾਂ ਦਾ ਸਵਾਗਤ ਕੀਤਾ। ਰਾਜ ਕੁਮਾਰ ਅਰੋੜਾ ਸੀਨੀਅਰ ਮੀਤ ਪ੍ਰਧਾਨ ਅਤੇ ਪੈਨਸ਼ਨਰਜ਼ ਆਗੂ ਨੇ ਕਿਹਾ ਕਿ ਡਾ ਨਰਵਿੰਦਰ ਸਿੰਘ ਕੌਸ਼ਲ ਦੀ ਅਗਵਾਈ ਵਿੱਚ ਮਨਾਇਆ ਗਿਆ ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਬੜੀ ਸਫ਼ਲਤਾ ਪੂਰਵਕ ਸੰਪੰਨ ਹੋਇਆ। ਗਿਆਨ ਚੰਦ ਸਿੰਗਲਾ, ਸੁਰਿੰਦਰ ਪਾਲ ਸਿੰਘ ਸਿਦਕੀ ਨੇ ਕਿਹਾ ਕਿ ਸੰਸਥਾ ਵੱਲੋਂ ਧਾਰਮਿਕ ਸਮਾਗਮ, ਸਿਹਤ ਤੰਦਰੁਸਤੀ ਲਈ ਲਗਾਏ ਗਏ ਮੈਡੀਕਲ ਕੈਂਪ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਦੇ ਹੋਏ ਲੋਹੜੀ ਤਿਉਹਾਰ ਅਤੇ ਤੀਜ ਤਿਉਹਾਰ ਨਾਲ ਸਰਬ-ਸਾਂਝੇ ਭਾਈਚਾਰੇ ਅਤੇ ਮਿਲਵਰਤਨ ਦਾ ਸੰਦੇਸ਼ ਦੇਣ ਦੇ ਉਪਰਾਲੇ ਸ਼ਲਾਘਾਯੋਗ ਹਨ। ਬੀਬੀ ਸੰਤੋਸ਼ ਮਾਰਕੰਡੇ ਅਤੇ ਓਮ ਪ੍ਰਕਾਸ਼ ਛਾਬੜਾ ਵੱਲੋਂ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤੇ ਗੀਤਾਂ ਤੋਂ ਬਾਅਦ ਸੰਸਥਾ ਦੇ ਵਿਸ਼ੇਸ਼ ਸਹਿਯੋਗੀ ਵਰਿੰਦਰ ਕੁਮਾਰ ਮਹਾਸ਼ਾ ਅਤੇ ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ ਨੂੰ ਡਾ: ਨਰਵਿੰਦਰ ਸਿੰਘ ਕੌਸ਼ਲ, ਜਗਨਨਾਥ ਗੋਇਲ, ਰਾਜ ਕੁਮਾਰ ਅਰੋੜਾ, ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਹੋਰਾਂ ਨੇ ਲੋਈ ਤੇ ਮੋਮੋਂਟੋ ਦੇ ਕੇ ਸਨਮਾਨਿਤ ਕੀਤਾ। ਉਪਰੰਤ ਸ਼ਕਤੀ ਮਿੱਤਲ, ਅਵਿਨਾਸ਼ ਸ਼ਰਮਾ, ਕੁਲਵੰਤ ਸਿੰਘ ਅਕੋਈ, ਹਰੀ ਦਾਸ ਸ਼ਰਮਾ, ਪ੍ਰੇਮ ਚੰਦ ਗਰਗ, ਬਾਲ ਕ੍ਰਿਸ਼ਨ, ਨਿਰਮਲ ਸਿੰਘ ਮਾਣਾ , ਰਾਕੇਸ਼ ਕੁਮਾਰ ਅਕੋਈ ਦੀਆਂ ਵੱਖ-ਵੱਖ ਸੇਵਾਵਾਂ ਤਹਿਤ ਅਕਤੂਬਰ ਮਹੀਨੇ ਵਿਚ ਜਨਮੇ ਮੈਂਬਰ ਬਨਾਰਸੀ ਦਾਸ ਗੋਇਲ, ਮੱਘਰ ਸਿੰਘ ਕਲਸੀ, ਬਲਵੰਤ ਸਿੰਘ, ਸੁਭਾਸ਼ ਚੰਦ ਕਾਂਸਲ, ਏ.ਪੀ. ਸਿੰਘ ਬਾਬਾ, ਜਗਦੀਪ ਸਿੰਘ, ਸੁਖਦਰਸ਼ਨ ਸਿੰਘ ਢਿੱਲੋਂ, ਰਾਜਿੰਦਰ ਕੁਮਾਰ ਅਗਰਵਾਲ, ਰਾਮ ਲਾਲ ਗੁਲਾਟੀ, ਰਣਜੀਤ ਸਿੰਘ, ਹੇਮ ਰਾਜ, ਪ੍ਰੋਮਿਲਾ ਗੁਪਤਾ, ਰਮੇਸ਼ ਕੁਮਾਰੀ ਗੋਇਲ, ਉਰਮਿਲਾ ਬਾਤਿਸ਼, ਕੰਵਲ ਮਹਿੰਦਰ ਸਿੰਘ ਆਦਿ ਨੂੰ ਪ੍ਰਧਾਨਗੀ ਮੰਡਲ ਦੇ ਨਾਲ ਪ੍ਰੀਤਮ ਸਿੰਘ ਜੌਹਲ, ਦਰਬਾਰ ਸਿੰਘ ਚੱਠੇ, ਗੁਰਨਾਮ ਸਿੰਘ ਸੇਖੋਂ, ਅਮਰਜੀਤ ਸ਼ਰਮਾ, ਅਮਰਜੀਤ ਸਿੰਘ ਪਾਹਵਾ, ਕਰਨੈਲ ਸਿੰਘ ਸੇਖੋਂ, ਸਤਨਾਮ ਸਿੰਘ ਦਮਦਮੀ, ਕਰਮ ਸਿੰਘ ਨਮੋਲ, ਸੁਧੀਰ ਵਾਲੀਆ , ਹਰਬੰਸ ਲਾਲ ਜਿੰਦਲ, ਸੁਰਜੀਤ ਸਿੰਘ ਕਾਲੀਆ , ਪਾਲੀ ਰਾਮ ਬਾਂਸਲ, ਸੁਰਿੰਦਰ ਸਿੰਘ ਸੋਢੀ, ਲਾਲ ਚੰਦ ਸੈਣੀ, ਕਿਸ਼ੋਰੀ ਲਾਲ, ਗੁਰਿੰਦਰ ਜੀਤ ਸਿੰਘ ਵਾਲੀਆ, ਗੁਰਜੰਟ ਸਿੰਘ, ਆਰ ਐਸ ਮਦਾਨ, ਜੰਗ ਸਿੰਘ ਫੱਟੜ, ਜਤਿੰਦਰ ਗੁਪਤਾ ਅਤੇ ਲੇਡੀਜ਼ ਨੇ ਆਪਣੇ ਸਾਥੀਆਂ ਨੂੰ ਸਨਮਾਨਿਤ ਕੀਤਾ। ਡਾ ਨਰਵਿੰਦਰ ਸਿੰਘ ਕੌਸ਼ਲ ਨੇ ਉਨ੍ਹਾਂ ਨੂੰ ਕਾਰਜਕਾਰੀ ਕਮੇਟੀ ਅਤੇ ਹੋਰਾਂ ਵੱਲੋਂ ਦਿੱਤੇ ਜਾ ਰਹੇ ਵਡਮੁੱਲੇ ਸਹਿਯੋਗ ਲਈ ਆਭਾਰ ਪ੍ਗਟ ਕੀਤਾ ਅਤੇ ਵਿਸ਼ੇਸ਼ ਕਰਕੇ ਉਨ੍ਹਾਂ ਦੀ ਟੀਮ ਵੱਲੋਂ ਬਜ਼ੁਰਗਾਂ ਦੀ ਭਲਾਈ ਅਤੇ ਸਿਹਤ ਤੰਦਰੁਸਤੀ ਲਈ ਕੀਤੇ ਗਏ ਪ੍ਰੋਗਰਾਮਾਂ ਨੂੰ ਤਸਦੀਕ ਕਰਨ ਲਈ ਸ਼ੁਕਰੀਆ ਅਦਾ ਕੀਤਾ ਅਤੇ ਵੱਡੀ ਗਿਣਤੀ ਵਿੱਚ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ।