29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪਨਸਪ ਦੀ ਟੀਮ ਨੇ ਅਨਾਜ ਮੰਡੀ ਸੰਗਰੂਰ ਦੇ ਦੌਰੇ ਦੌਰਾਨ ਕਈ ਆੜ੍ਹਤੀਆਂ ਦਾ ਰਿਕਾਰਡ ਕੀਤਾ ਚੈੱਕ

ਸੰਗਰੂਰ, 29 ਅਕਤੂਬਰ (ਧੀਰਜ ਪਸ਼ੌਰੀਆ)- ਚੰਡੀਗੜ੍ਹ ਤੋਂ ਪਨਸਪ ਦੀ ਆਈ ਟੀਮ ਜਿਸ ਦੀ ਅਗਵਾਈ ਨਵਸੰਗੀਤ ਸ਼ਰਮਾ ਏ. ਜੀ.

Ad Position 21
No active advertisement
ਅਨਾਜ ਮੰਡੀ ਸੰਗਰੂਰ ਵਿੱਚ ਪਨਸਪ ਦੀ ਟੀਮ ਪ੍ਰਬੰਧਾਂ ਦਾ ਜਾਇਜ਼ਾ ਲੈਂਦੀ ਹੋਈ। ਤਸਵੀਰ-ਮੁਕੇਸ਼ ਕੁਮਾਰ 30-10-2026
ਸੰਗਰੂਰ, 29 ਅਕਤੂਬਰ (ਧੀਰਜ ਪਸ਼ੌਰੀਆ)- ਚੰਡੀਗੜ੍ਹ ਤੋਂ ਪਨਸਪ ਦੀ ਆਈ ਟੀਮ ਜਿਸ ਦੀ ਅਗਵਾਈ ਨਵਸੰਗੀਤ ਸ਼ਰਮਾ ਏ.ਜੀ.ਐਮ. ਕਰ ਰਹੇ ਸਨ, ਨੇ ਅਨਾਜ ਮੰਡੀ ਸੰਗਰੂਰ ਦਾ ਦੌਰਾ ਕੀਤਾ ਅਤੇ ਕਈ ਆੜ੍ਹਤੀਆਂ ਦਾ ਰਿਕਾਰਡ ਚੈੱਕ ਕੀਤਾ। ਸ੍ਰੀ ਕ੍ਰਿਸ਼ਨ ਟਰੇਡਰਸ ਅਤੇ ਭੈਣੀ ਟਰੇਡਿੰਗ ਕੰਪਨੀ ਸਮੇਤ ਕਈ ਆੜ੍ਹਤੀਆਂ ਆਮਦ, ਵਿਕਰੀ ਅਤੇ ਲਿਫਟਿੰਗ ਦਾ ਰਿਕਾਰਡ ਚੈੱਕ ਕੀਤਾ, ਜਿਸ ਵਿੱਚ ਕੋਈ ਵੀ ਗਲਤ ਇੰਦਰਾਜ਼ ਨਹੀਂ ਪਾਇਆ ਗਿਆ। ਚੰਡੀਗੜ੍ਹ ਤੋਂ ਆਈ ਟੀਮ ਦੇ ਨਾਲ ਪਨਸਪ ਦੇ ਡੀ.ਐਮ.ਆਨੰਤ ਸ਼ਰਮਾ ਅਤੇ ਫੀਲਡ ਅਫਸਰ ਕੁਲਦੀਪ ਗੋਇਲ ਵੀ ਮੌਜੂਦ ਸਨ। ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ਿਸ਼ਨ ਕੁਮਾਰ ਤੁੰਗਾ ਨੇ ਦੱਸਿਆ ਕਿ ਅਨਾਜ ਮੰਡੀ ਸੰਗਰੂਰ ਵਿੱਚ ਕਿਸਾਨਾਂ ਦੀਆਂ ਜਿਨਸਾਂ ਦੀ ਖਰੀਦੋ ਫਰੋਖਤ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਹੈ। ਮੌਕੇ ’ਤੇ ਮੌਜੂਦ ਕਿਸਾਨਾਂ ਹਰਦੀਪ ਸਿੰਘ ਮੰਗਵਾਲ,ਬਲਬੀਰ ਸਿੰਘ ਬੇਨੜਾ, ਪਲਵਿੰਦਰ ਸਿੰਘ ਮੰਗਵਾਲ,ਉੱਤਮ ਸਿੰਘ ਤੁੰਗਾਂ ਅਤੇ ਹੋਰ ਕਿਸਾਨਾਂ ਨੇ ਆਏ ਅਧਿਕਾਰੀਆਂ ਨੂੰ ਦੱਸਿਆ ਕਿ ਹੁਣ ਸੰਗਰੂਰ ਲਈ ਖੁੱਲ੍ਹੀ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਮੰਡੀ ਦੀ ਜਰੂਰਤ ਹੈ। ਉਧਰ ਅਨਾਜ ਮੰਡੀ ਸੰਗਰੂਰ ਸਮੇਤ ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਆਮਦ ਵਿੱਚ ਪੂਰੀ ਤੇਜ਼ੀ ਆ ਚੁੱਕੀ ਹੈ, ਕੱਲ੍ਹ ਸ਼ਾਮ ਤੱਕ ਤੱਕ 516122 ਮੀਟਰਕ ਟਨ ਝੋਨਾ ਅਤੇ ਬਾਸਮਤੀ ਮੰਡੀਆਂ ਵਿੱਚ ਵਿਕਣ ਲਈ ਪਹੁੰਚ ਚੁੱਕੀ ਹੈ। ਜ਼ਿਲ੍ਹਾ ਮੰਡੀ ਅਫਸਰ ਪ੍ਰਭਲੀਨ ਸਿੰਘ ਚੀਮਾ ਅਤੇ ਵਧੀਕ ਜਿਲਾ ਮੰਡੀ ਅਫਸਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੰਗਰੂਰ ਦੀਆਂ ਮੰਡੀਆਂ ਵਿੱਚ ਹੁਣ ਤੱਕ 516122 ਮੀਟਰਕ ਟਨ ਦੇ ਕਰੀਬ ਝੋਨੇ ਅਤੇ ਬਾਸਮਤੀ ਦੀ ਆਮਦ ਹੋਈ ਹੈ। ਕੱਲ ਇੱਕ ਦਿਨ ਵਿੱਚ ਹੀ 79632 ਮੀਟਰ ਟਨ ਦੀ ਆਮਦ ਹੋਈ ਹੈ। ਹੁਣ ਤੱਕ ਵੱਖ-ਵੱਖ ਖਰੀਦ ਏਜੰਸੀਆਂ ਨੇ 427589 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ, ਜਦਕਿ ਵਪਾਰੀਆਂ ਵਲੋਂ 55883 ਮੀਟਰਕ ਟਨ ਬਾਸਮਤੀ ਦੀ ਖਰੀਦ ਕੀਤੀ ਗਈ ਹੈ। ਝੋਨੇ ਦੀ ਸਭ ਤੋਂ ਵੱਧ ਖਰੀਦ 202165 ਮੀਟਰਕ ਟਨ ਖਰੀਦ ਪਨਗਰੇਨ ਵੱਲੋਂ ਕੀਤੀ ਗਈ ਹੈ। ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸੈਕਟਰੀ ਨਰਿੰਦਰਪਾਲ, ਸੁਪਰਡੈਂਟ ਗੁਰਜੀਤ ਸਿੰਘ ਲੱਡੀ,ਸੁਪਰਵਾਈਜ਼ਰ ਹਰਿੰਦਰ ਸਿੰਘ ਅਤੇ ਸੁਪਰਵਾਈਜ਼ਰ ਬਘੇਲ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ ਸੰਗਰੂਰ ਅਤੇ ਨਾਲ ਲੱਗਦੇ ਖਰੀਦ ਕੇਂਦਰਾਂ ਵਿੱਚ 42966 ਮੀਟਰਕ ਟਨ ਝੋਨੇ ਤੇ ਬਾਸਪਤੀ ਦੀ ਖਰੀਦ ਹੋ ਚੁੱਕੀ ਹੈ, ਵਿਚ ਹੁਣ ਤੱਕ 12500 ਮੀਟਰਕ ਟਨ ਬਾਸਮਤੀ ਅਤੇ 13000 ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ੀਸ਼ਨ ਕੁਮਾਰ ਤੁੰਗਾਂ, ਕੇਵਲ ਗੁਪਤਾ, ਵਾਈਸ ਪ੍ਰਧਾਨ ਪ੍ਰਦੀਪ ਸਿੰਗਲਾ, ਕਮਲ ਨਰੇਸ਼ ਮਿੱਤਲ,ਵਿਜੇ ਜੈਨ, ਮਨੋਜ ਗਰਗ, ਹਰਿੰਦਰ ਬਾਵਾ, ਨਰੇਸ਼ ਵਿਕੀ, ਨਰਿੰਦਰ ਨਿੰਦੀ, ਜਤਿੰਦਰ ਗਰੇਵਾਲ, ਅਮਨ ਪੂਨੀਆ, ਕੇਸ਼ਵ ਸਿੰਗਲਾ ਚਰਨਜੀਤ ਸ਼ਰਮਾ, ਦਲਬੀਰ ਔਲਖ, ਦਰਸ਼ਨ ਕੁਮਾਰ ਤੁੰਗਾ ਤੋਂ ਇਲਾਵਾ ਅਕਾਉਟੈਂਟ ਯੂਨੀਅਨ ਦੇ ਜਿਲਾ ਪ੍ਰਧਾਨ ਧਰਮਿੰਦਰ ਤਿਵਾੜੀ, ਸੁਰਜੀਤ ਭੁੱਲਰ,ਬਲਜੀਤ ਕਾਂਝਲਾ, ਗੋਗੀ ਉਭਾਵਾਲ, ਵਕੀਲ ਮਛਾਲ, ਵਰੁਨ ਬੰਟੀ ਅਤੇ ਹਰਦੀਪ ਸ਼ਰਮਾ ਦਾ ਕਹਿਣਾ ਹੈ ਕਿ ਮੰਡੀ ਵਿੱਚ ਆਉਣ ਵਾਲੀ ਫਸਲ ਖਰੀਦ ਦੇ ਨਾਲ ਨਾਲ ਸੰਭਾਲ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਮਾਹਿਰਾਂ ਵਲੋਂ ਨਵੋਦਿਆ ਵਿਦਿਆਲਿਆ ਦੇ ਪ੍ਰਬੰਧਾਂ ਦਾ ਨਿਰੀਖਣ ਅਗਲੀ ਖ਼ਬਰ ਸਰਕਾਰ ਬਣਨ ’ਤੇ ਪੰਜਾਬ ’ਚੋਂ ਗੈਂਗਸਟਰਵਾਦ ਅਤੇ ਨਸ਼ਿਆਂ ਦੇ ਕੋਹੜ ਦਾ ਕਰਾਂਗੇ ਖ਼ਾਤਮਾ– ਸੁਖਬੀਰ
Ad Position 24