ਸਿੱਖਿਆ ਮਾਹਿਰਾਂ ਵਲੋਂ ਨਵੋਦਿਆ ਵਿਦਿਆਲਿਆ ਦੇ ਪ੍ਰਬੰਧਾਂ ਦਾ ਨਿਰੀਖਣ
ਲੌਂਗੋਵਾਲ, 29 ਅਕਤੂਬਰ (ਵਿਨੋਦ, ਸ. ਖੰਨਾ) - ਕੇਂਦਰੀ ਸਿੱਖਿਆ ਮੰਤਰਾਲੇ ਅਧੀਨ ਕੰਮ ਕਰਦੀ ਨਵੋਦਿਆ ਵਿਦਿਆਲਿਆ ਸੰਮਤੀ ਦੀ ਚੰਡੀਗੜ੍ਹ ਡਿਵੀਜ਼ਨ ਵਲੋਂ ਸਿੱਖਿਆ ਮਾਹਿਰਾਂ ਦੀ ਇਕ ਟੀਮ ਵਲੋਂ ਪੀ.
ਲੌਂਗੋਵਾਲ, 29 ਅਕਤੂਬਰ (ਵਿਨੋਦ, ਸ. ਖੰਨਾ) - ਕੇਂਦਰੀ ਸਿੱਖਿਆ ਮੰਤਰਾਲੇ ਅਧੀਨ ਕੰਮ ਕਰਦੀ ਨਵੋਦਿਆ ਵਿਦਿਆਲਿਆ ਸੰਮਤੀ ਦੀ ਚੰਡੀਗੜ੍ਹ ਡਿਵੀਜ਼ਨ ਵਲੋਂ ਸਿੱਖਿਆ ਮਾਹਿਰਾਂ ਦੀ ਇਕ ਟੀਮ ਵਲੋਂ ਪੀ.ਐਮ. ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਲੌਂਗੋਵਾਲ ਦੇ ਪ੍ਰਬੰਧਾਂ ਦਾ ਪੈਨਲ ਨਿਰੀਖਣ ਕੀਤਾ ਗਿਆ। ਇਸ ਨਿਰੀਖਣ ਟੀਮ ਦੀ ਅਗਵਾਈ ਸਹਾਇਕ ਕਮਿਸ਼ਨਰ ਰਾਜ ਕਪੂਰ ਵਲੋਂ ਕੀਤੀ ਗਈ ਜਦਕਿ ਇਸ ਟੀਮ ਦੇ ਹੋਰ ਮੈਂਬਰਾਂ ਵਿੱਚ ਸ਼ਾਰਦਾ ਸਚਦੇਵਾ ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਬਠਿੰਡਾ, ਹਰੀਹਰ ਯਾਦਵ, ਪ੍ਰਿੰਸੀਪਲ ਕੇਂਦਰੀ ਵਿਦਿਆਲਿਆ ਲੌਂਗੋਵਾਲ, ਹਰੀਸ਼ਚੰਦਰ ਮੀਨਾ ਵਾਈਸ ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਫਤਿਹਗੜ੍ਹ ਸਾਹਿਬ ਅਤੇ ਨਰਪਿੰਦਰ ਸਿੰਘ ਢਿੱਲੋਂ ਪ੍ਰਿੰਸੀਪਲ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਸ਼ਾਮਿਲ ਸਨ। ਤਿੰਨ ਦਿਨਾਂ ਤੱਕ ਚੱਲੇ ਇਸ ਨਿਰੀਖਣ ਦੇ ਪਹਿਲੇ ਦਿਨ ਕਲਾਸਰੂਮਾਂ ਦਾ ਨਿਰੀਖਣ ਕਰਕੇ ਸਿੱਖਿਆ-ਸਿਖਲਾਈ ਪ੍ਰਕਿਰਿਆ ਦੀ ਸਮੀਖਿਆ ਕੀਤੀ ਗਈ। ਦੂਜੇ ਦਿਨ, ਹੋਸਟਲ, ਮੈੱਸ ਪ੍ਰਬੰਧ, ਸਫਾਈ, ਪ੍ਰਧਾਨ ਮੰਤਰੀ ਸ਼੍ਰੀ ਯੋਜਨਾ, ਸਰਕਾਰੀ ਭਾਸ਼ਾ ਅਤੇ ਵੱਖ-ਵੱਖ ਸਕੂਲ ਰਿਕਾਰਡ ਅਤੇ ਗਤੀਵਿਧੀਆਂ ਦਾ ਨਿਰੀਖਣ ਕੀਤਾ ਗਿਆ। ਅੱਜ ਤੀਜੇ ਦਿਨ ਕੀਤੇ ਗਏ ਨਿਰੀਖਣ ਦੀ ਸਮੀਖਿਆ ਕੀਤੀ ਗਈ ਅਤੇ ਵਿਦਿਅਕ ਗੁਣਵੱਤਾ, ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਸਕੂਲ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਲਈ ਉਪਯੋਗੀ ਸੁਝਾਅ ਸਾਂਝੇ ਕੀਤੇ ਗਏ। ਸਹਾਇਕ ਕਮਿਸ਼ਨਰ ਰਾਜ ਕਪੂਰ ਨੇ ਹੋਸਟਲ ਦੇ ਪ੍ਰਬੰਧਾਂ ਅਤੇ ਸਫਾਈ ਦੀ ਉਚੇਚੀ ਪ੍ਰਸ਼ੰਸਾ ਕੀਤੀ। ਪ੍ਰਿੰਸੀਪਲ ਖੇਮਚੰਦ ਨੇ ਨਿਰੀਖਣ ਟੀਮ ਦਾ ਧੰਨਵਾਦ ਕੀਤਾ।