ਸੰਗਰੂਰ ’ਚ ਟਾਇਲਾਂ ਨਾਲ ਬਣੀਆਂ ਸੜਕਾਂ ਦੀ ਜਾਂਚ ਕਰਵਾਵਾਂਗੇ – ਪ੍ਰਧਾਨ ਨਹਿਲ
ਸੰਗਰੂਰ, 29 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਕਿਹਾ ਕਿ ਸ਼ਹਿਰ ਦੇ ਬਾਜ਼ਾਰਾਂ ’ਚ ਲੁੱਕ ਦੀਆਂ ਸੜਕਾਂ ਦੀ ਥਾਂ ਟਾਇਲਾਂ ਲਗਾ ਕੇ ਲੋਕਾਂ ਦੇ ਪੈਸੇ ਦੀ ਅੰਨ੍ਹੀ ਲੁੱਟ ਕੀਤੀ ਗਈ ਹੈ, ਇਸ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਗਲੀਆਂ ਵਿਚ ਜਿੱਥੇ ਸੜਕ ਬਣਨੀ ਸੰਭਵ ਨਹੀਂ, ਟਾਇਲਾਂ ਲਗਾਈਆਂ ਜਾ ਸਕਦੀਆਂ ਹਨ ਪਰ ਬਾਜ਼ਾਰਾਂ ਵਿਚ ਟਾਇਲਾਂ ਲਗਾਉਣਾ ਆਪਣੇ ਆਪ ਵਿਚ ਇੱਕ ਗੰਭੀਰ ਮੁੱਦਾ ਹੈ।
ਭ
ਭੁਪਿੰਦਰ ਸਿੰਘ ਨਹਿਲ
30-10-2026
ਸੰਗਰੂਰ, 29 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਕਿਹਾ ਕਿ ਸ਼ਹਿਰ ਦੇ ਬਾਜ਼ਾਰਾਂ ’ਚ ਲੁੱਕ ਦੀਆਂ ਸੜਕਾਂ ਦੀ ਥਾਂ ਟਾਇਲਾਂ ਲਗਾ ਕੇ ਲੋਕਾਂ ਦੇ ਪੈਸੇ ਦੀ ਅੰਨ੍ਹੀ ਲੁੱਟ ਕੀਤੀ ਗਈ ਹੈ, ਇਸ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਗਲੀਆਂ ਵਿਚ ਜਿੱਥੇ ਸੜਕ ਬਣਨੀ ਸੰਭਵ ਨਹੀਂ, ਟਾਇਲਾਂ ਲਗਾਈਆਂ ਜਾ ਸਕਦੀਆਂ ਹਨ ਪਰ ਬਾਜ਼ਾਰਾਂ ਵਿਚ ਟਾਇਲਾਂ ਲਗਾਉਣਾ ਆਪਣੇ ਆਪ ਵਿਚ ਇੱਕ ਗੰਭੀਰ ਮੁੱਦਾ ਹੈ। ਉਨ੍ਹਾਂ ਕਿਹਾ ਕਿ ਟਾਇਲਾਂ ਸੜਕ ਹਾਦਸਿਆਂ ਦਾ ਕਾਰਨ ਵੀ ਬਣ ਰਹੀਆਂ ਹਨ ਕਿਉਂਕਿ ਦੁਪਹੀਆ ਵਾਹਨ ਟਾਇਲਾਂ ਉੱਤੇ ਸਹੀ ਨਹੀਂ ਚੱਲ ਸਕਦੇ ਅਤੇ ਇਸ ਨਾਲ ਵਾਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਸ੍ਰੀ ਨਹਿਲ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਟਾਇਲਾਂ ਲਗਾਉਣ ਦਾ ਕੰਮ ਇੱਕ ਘਪਲਾ ਬਣ ਚੁੱਕਾ ਹੈ। 5 ਮਿਲੀਮੀਟਰ ਦੀ ਟਾਇਲ ਦੀ ਥਾਂ 3 ਮਿਲੀਮੀਟਰ ਦੀ ਟਾਇਲ ਲਗਾਈ ਗਈ ਹੈ। ਇਸ ਲਈ ਇਸ ਘਪਲੇ ਦੀ ਜਾਂਚ ਹੋਣਾ ਜ਼ਰੂਰੀ ਹੈ। ਇੱਕ ਪ੍ਰਸ਼ਨ ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਸਮਾਂ ਆਉਣ ਉੱਤੇ ਬਾਜ਼ਾਰਾਂ ਦੀਆਂ ਸੜਕਾਂ ਉੱਤੇ ਲੱਗੀਆਂ ਟਾਇਲਾਂ ਦੀ ਥਾਂ ਲੁੱਕ ਦੀਆਂ ਸੜਕਾਂ ਬਣਾਈਆਂ ਜਾਣਗੀਆਂ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਪ੍ਰਾਈਵੇਟ ਕਲੋਨਾਇਜਰਾਂ ਵਲੋਂ ਬਣਾਈਆਂ ਜਾਂਦੀਆਂ ਕਾਲੋਨੀਆਂ ਦੀਆਂ ਸੜਕਾਂ ਟਾਇਲਾਂ ਦੀ ਥਾਂ ਲੁੱਕ ਨਾਲ ਬਣਾਈਆਂ ਜਾਂਦੀਆਂ ਹਨ ਕਿਉਂਕਿ ਅਜਿਹਾ ਮਨੁੱਖੀ ਅਧਿਕਾਰਾਂ ਅਧੀਨ ਆਉਂਦਾ ਹੈ। ਨਗਰ ਕੌਂਸਲ ਦੀ ਕਾਰਗੁਜ਼ਾਰੀ ਦੱਸਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਸੁਧਾਰੀ ਗਈ ਹੈ । ਹੁਣ ਬਾਕੀ ਰਹਿੰਦੇ ਕੰਮਾਂ ਲਈ 25 ਕਰੋੜ ਰੁਪਏ ਦੇ ਹੋਰ ਟੈਂਡਰ ਲਗਾਏ ਗਏ ਹਨ।