ਸੰਘਰਸ਼ੀ ਕਰਵਾ-ਚੌਥ ਦੇ ਨਾਂਅ ’ਤੇ ਕੰਪਿਊਟਰ ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ
ਸੰਗਰੂਰ, 29 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਕੰਪਿਊਟਰ ਅਧਿਆਪਕ ਯੂਨੀਅਨ ਦੇ ਡੀ. ਸੀ.
ਸੰਗਰੂਰ, 29 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਕੰਪਿਊਟਰ ਅਧਿਆਪਕ ਯੂਨੀਅਨ ਦੇ ਡੀ.ਸੀ. ਦਫ਼ਤਰ ਬਾਹਰ ਚੱਲ ਰਹੇ ਧਰਨੇ ਦੇ 40ਵੇਂ ਦਿਨ ਤਰਨ-ਤਾਰਨ ਜ਼ਿਲ੍ਹੇ ਵਲੋਂ ਕਰਵਾ-ਚੌਥ ਦਾ ਤਿਉਹਾਰ ਧਰਨੇ ਦੇ ਰੂਪ ਵਿੱਚ ਮਨਾ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਤਰਨ-ਤਾਰਨ ਜ਼ਿਲ੍ਹੇ ਦੇ ਸੂਬਾ ਆਗੂ ਗੁਰਵਿੰਦਰ ਸਿੰਘ, ਹਰਜਿੰਦਰ ਕੌਰ, ਸੰਦੀਪ ਕੌਰ, ਜ਼ਿਲ੍ਹਾ ਪ੍ਰਧਾਨ ਸੀਤਲ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਲਾਲ ਬੱਤੀ ਚੌਕ ਵਿੱਚ ਆਪ ਸਰਕਾਰ ਦੇ ਮੈਨੀਫੈਸਟੋ ਵਿੱਚ ਦਿੱਤੀ ਝੂਠੀ ਗਰੰਟੀ ਕਿ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇਗਾ। 15 ਸਤੰਬਰ 2022 ਨੂੰ ਸਿੱਖਿਆ ਮੰਤਰੀ ਵੱਲੋਂ ਕੀਤੇ ਐਲਾਨ ਕਿ ਕੰਪਿਊਟਰ ਅਧਿਆਪਕਾਂ ਨੂੰ ਸੀ.ਐੱਸ.ਆਰ. ਅਤੇ ਛੇਵੇਂ ਪੇਅ ਕਮਿਸ਼ਨ ਦੀਵਾਲ਼ੀ ਉੱਤੇ ਲਾਗੂ ਕੀਤਾ ਜਾਵੇਗਾ ਪਰ ਅੱਜ ਪੰਜਵੀਂ ਦੀਵਾਲ਼ੀ ਆਉਣ ਉੱਤੇ ਵੀ ਸਿੱਖਿਆ ਮੰਤਰੀ ਵਲੋਂ ਦਿੱਤਾ ਤੋਹਫਾ ਅਜੇ ਤੱਕ ਨਹੀਂ ਦਿੱਤਾ ਗਿਆ। ਮਹਿਲਾ ਅਧਿਆਪਕਾਂ ਨੇ ਅੱਜ ਕਰਵਾ-ਚੌਥ ਨੂੰ ਸੰਘਰਸ਼ੀ ਕਰਵਾ-ਚੌਥ ਵਜੋਂ ਮਨਾਉਣ ਦਾ ਐਲਾਨ ਕੀਤਾ। ਆਗੂਆਂ ਨੇ ਐਲਾਨ ਕੀਤਾ ਕਿ 1 ਨਵੰਬਰ ਤੋਂ ਦੀਵਾਲ਼ੀ ਤੱਕ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਧੂਦਾਂ, ਸਰੂਪ ਸਿੰਘ, ਗੁਰਚਰਨ ਸਿੰਘ, ਨਵਨੀਤ ਕੌਰ, ਗੁਰਇਕਬਾਲ ਸਿੰਘ, ਪਲਵਿੰਦਰ ਸਿੰਘ, ਬਿਕਰਮਜੀਤ ਸਿੰਘ, ਜਸਪ੍ਰੀਤ ਸਿੰਘ, ਭੁਪਿੰਦਰ ਸਿੰਘ, ਅਰਵਿੰਦਰ ਸਿੰਘ, ਮਨਦੀਪ ਸਿੰਘ, ਪਰਵਿੰਦਰ ਸਿੰਘ, ਰਾਜ ਦਵਿੰਦਰ ਸਿੰਘ, ਉਪਕਾਰ ਸਿੰਘ, ਨਿਤਨ ਸੂਦ, ਮਨਜੀਤ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।