ਪਾਠਕ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਸ਼ੇਰਪੁਰ, 7 ਅਕਤੂਬਰ (ਮੇਘ ਰਾਜ ਜੋਸ਼ੀ) - ਬਲਾਕ ਸ਼ੇਰਪੁਰ ਦੇ ਪਿੰਡ ਈਨਾ ਬਾਜਵਾ ਵਿਖੇ ਲੰਮਾ ਸਮਾਂ ਹੈਡ ਮਾਸਟਰ ਵਜੋਂ ਸੇਵਾ ਨਿਭਾ ਚੁੱਕੇ ਦਰਸ਼ਨ ਸਿੰਘ ਪਾਠਕ ਨੂੰ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ , ਸੰਗਰੂਰ ਦੀ ਹੋਈ ਚੋਣ ਦੇ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ , ਮਨਜੀਤ ਸਿੰਘ ਨੂੰ ਸਰਪ੍ਰਸਤ ਅਤੇ ਕੁਲਵਿੰਦਰ ਸਿੰਘ ਨੂੰ ਜਨਰਲ ਸੈਕਟਰੀ, ਜਗਦੀਪ ਸਿੰਘ ਨੂੰ ਖਜ਼ਾਨਚੀ ,ਤਰਨਵੀਰ ਸਿੰਘ ਸਿੱਧੂ ਨੂੰ ਸਹਾਇਕ ਖਜ਼ਾਨਚੀ, ਹਰਕੀਰਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ,ਅਮਨਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਦੇਵ ਸਿੰਘ ਸੇਖੋਂ ਨੂੰ ਮੀਤ ਪ੍ਰਧਾਨ , ਰਣ ਸਿੰਘ ਨੂੰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਨੂੰ ਸੰਯੁਕਤ ਸਕੱਤਰ, ਸੁਖਜੀਤ ਸਿੰਘ ਨੂੰ ਪ੍ਰੈੱਸ ਸਕੱਤਰ, ਜਗਦੀਪ ਸਿੰਘ ਨੂੰ ਮੈਂਬਰ,ਰਣਵੀਰ ਸਿੰਘ ਨੂੰ ਮੈਂਬਰ, ਪੁਸ਼ਪਿੰਦਰ ਸਿੰਘ ਨੂੰ ਸਲਾਹਕਾਰ ਬਣਾਇਆ ਗਿਆ । ਪੰਜਾਬ ਖੋ-ਖੋ ਐਸੋਸੀਏਸ਼ਨ ਵੱਲੋਂ ਅਵਤਾਰ ਸਿੰਘ ਮਾਨਸਾ ਅਬਜ਼ਰਬਰ ਦੇ ਤੌਰ ‘ਤੇ ਪਹੁੰਚੇ।
ਦ
ਦਰਸ਼ਨ ਸਿੰਘ ਪਾਠਕ
ਕਰਵਾਏ ਗਏ ਪ੍ਰੋਗਰਾਮ ਦੀ ਇੱਕ ਝਲਕ। ਤਸਵੀਰ-ਮੁਕੇਸ਼ ਕੁਮਾਰ
08-11-2026
ਸ਼ੇਰਪੁਰ, 7 ਅਕਤੂਬਰ (ਮੇਘ ਰਾਜ ਜੋਸ਼ੀ) - ਬਲਾਕ ਸ਼ੇਰਪੁਰ ਦੇ ਪਿੰਡ ਈਨਾ ਬਾਜਵਾ ਵਿਖੇ ਲੰਮਾ ਸਮਾਂ ਹੈਡ ਮਾਸਟਰ ਵਜੋਂ ਸੇਵਾ ਨਿਭਾ ਚੁੱਕੇ ਦਰਸ਼ਨ ਸਿੰਘ ਪਾਠਕ ਨੂੰ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ , ਸੰਗਰੂਰ ਦੀ ਹੋਈ ਚੋਣ ਦੇ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ , ਮਨਜੀਤ ਸਿੰਘ ਨੂੰ ਸਰਪ੍ਰਸਤ ਅਤੇ ਕੁਲਵਿੰਦਰ ਸਿੰਘ ਨੂੰ ਜਨਰਲ ਸੈਕਟਰੀ, ਜਗਦੀਪ ਸਿੰਘ ਨੂੰ ਖਜ਼ਾਨਚੀ ,ਤਰਨਵੀਰ ਸਿੰਘ ਸਿੱਧੂ ਨੂੰ ਸਹਾਇਕ ਖਜ਼ਾਨਚੀ, ਹਰਕੀਰਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ,ਅਮਨਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਦੇਵ ਸਿੰਘ ਸੇਖੋਂ ਨੂੰ ਮੀਤ ਪ੍ਰਧਾਨ , ਰਣ ਸਿੰਘ ਨੂੰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਨੂੰ ਸੰਯੁਕਤ ਸਕੱਤਰ, ਸੁਖਜੀਤ ਸਿੰਘ ਨੂੰ ਪ੍ਰੈੱਸ ਸਕੱਤਰ, ਜਗਦੀਪ ਸਿੰਘ ਨੂੰ ਮੈਂਬਰ,ਰਣਵੀਰ ਸਿੰਘ ਨੂੰ ਮੈਂਬਰ, ਪੁਸ਼ਪਿੰਦਰ ਸਿੰਘ ਨੂੰ ਸਲਾਹਕਾਰ ਬਣਾਇਆ ਗਿਆ । ਪੰਜਾਬ ਖੋ-ਖੋ ਐਸੋਸੀਏਸ਼ਨ ਵੱਲੋਂ ਅਵਤਾਰ ਸਿੰਘ ਮਾਨਸਾ ਅਬਜ਼ਰਬਰ ਦੇ ਤੌਰ ‘ਤੇ ਪਹੁੰਚੇ। ਜ਼ਿਕਰਯੋਗ ਹੈ ਕਿ ਦਰਸ਼ਨ ਸਿੰਘ ਪਾਠਕ ਪਹਿਲਾਂ ਵੀ ਲੰਬਾ ਸਮਾਂ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਸੰਗਰੂਰ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਜ਼ਿਲ੍ਹਾ ਸੰਗਰੂਰ ਦੀਆਂ ਖੋ-ਖੋ ਦੀਆਂ ਟੀਮਾਂ ਨੇ ਨੈਸ਼ਨਲ ਪੱਧਰ ‘ਤੇ ਮੱਲਾਂ ਮਾਰੀਆ ਹਨ । ਉਨ੍ਹਾਂ ਕੋਲ ਖੇਡੇ ਖਿਡਾਰੀ ਉੱਚ ਅਹੁਦਿਆਂ ‘ਤੇ ਵਿਰਾਜਮਾਨ ਹਨ। ਦਰਸ਼ਨ ਸਿੰਘ ਪਾਠਕ ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਵੱਲੋਂ ਖੋ-ਖੋ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਉਪਕਾਰ ਸਿੰਘ ਵਿਰਕ ਦਾ ਇਹਨ੍ਹਾਂ ਨਿਯੁਕਤੀਆਂ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਨਵਕਿਰਨ ਖੱਟੜਾ,ਅਮਰਜੋਤ ਜੋਸ਼ੀ, ਹਰਪ੍ਰੀਤ ਸਿੰਘ, ਸਲੀਮ ਮੁਹੰਮਦ, ਰੇਸ਼ਮ ਸਿੰਘ, ਏਕਮ ਸਿੰਘ, ਪਰਦੀਪ ਸਿੰਘ, ਗੁਰਪ੍ਰੀਤ ਸਿੰਘ, ਸੁੱਚਾ ਸਿੰਘ , ਜਗਦੀਪ ਸਿੰਘ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ, ਅਮਨਪ੍ਰੀਤ ਸਿੰਘ, ਹਰਕੀਰਤ ਸਿੰਘ, ਗੁਰਤੇਜ ਸਿੰਘ, ਨਿਹਾਲ ਸਿੰਘ ਨੰਦਗੜ੍ਹ, ਅਵਤਾਰ ਦਾਸ, ਗੁਰਨਾਮ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਸਿੰਘ ਹਾਜ਼ਰ ਸਨ।