15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਪ੍ਰਕਾਸ਼ ਉਤਸਵ ਮਨਾਇਆ

ਲੌਂਗੋਵਾਲ, 15 ਨਵੰਬਰ (ਸ. ਸ.

Ad Position 21
No active advertisement
ਅਜੀਤ ਡੈਸਕ 16-11-2026
ਲੌਂਗੋਵਾਲ, 15 ਨਵੰਬਰ (ਸ.ਸ.ਖੰਨਾ, ਵਿਨੋਦ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪਿਛਲੇ ਕਈ ਰੋਜ਼ ਤੋਂ ਗੁਰਦੁਆਰਾ ਯਾਦਗਾਰ ਸ਼ਹੀਦਾਂ ਪੱਤੀ ਦੁੱਲਟ ਅਤੇ ਸਮੂਹ ਸੰਗਤਾਂ ਦੇ ਵੱਲੋਂ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਉੱਥੇ ਹੀ ਕਬੱਡੀ ਖਿਡਾਰੀ ਜਸਵੀਰ ਸਿੰਘ ਜੱਸੀ ਦੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਬਾਬਾ ਇਕਬਾਲ ਸਿੰਘ ਬਰੇਟੇ ਵਾਲੇ ਅਤੇ ਬਾਬਾ ਕੁਲਵੰਤ ਸਿੰਘ ਕਾਂਤੀ ਦੇ ਜੱਥੇ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਕੀਰਤਨੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵਿੱਚੋਂ ਸਾਖੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਦੇ ਕੀਰਤਨੀਏ ਭਾਈ ਸਤਿਗੁਰ ਸਿੰਘ ਸ਼ੇਰੋਂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਿੰਦਰ ਕੌਰ ਬਰਾੜ,ਪ੍ਰਧਾਨ ਗੁਰਜੰਟ ਸਿੰਘ, ਪੂਰਨ ਸਿੰਘ ਦੁੱਲਟ, ਸੈਕਟਰੀ ਅਮਨਦੀਪ ਸਿੰਘ,ਜੱਥੇਦਾਰ ਅਵਤਾਰ ਸਿੰਘ ਦੁਲਟ, ਬਲਵਿੰਦਰ ਸਿੰਘ ਢਿੱਲੋ,ਸਰਪੰਚ ਸੁਖਵਿੰਦਰ ਸਿੰਘ ਚਹਿਲ, ਕੁਲਦੀਪ ਸਿੰਘ ਦੂਲੋ ਜਸਵਿੰਦਰ ਸਿੰਘ ਨੱਪੀ, ਜਸਵਿੰਦਰ ਸਿੰਘ ਦੁਲਟ ,ਅਮਰ ਸਿੰਘ ਦੁਲਟ, ਚੇਅਰਮੈਨ ਜਗਤਾਰ ਸਿੰਘ, ਬਚਿੱਤਰ ਸਿੰਘ ਮੱਟ, ਸ਼ਮਿੰਦਰ ਸਿੰਘ ਪੱਪੀ ਆਹਲੂਵਾਲੀਆ,ਕਰਮਜੀਤ ਸਿੰਘ ਕਰਮੀ, ਗੁਰਮੇਲ ਸਿੰਘ ਗੇਲੀ, ਰਜਿੰਦਰ ਸਿੰਘ, ਮੱਖਣ ਸਿੰਘ ਭੁੱਲਰ, ਭੁਪਿੰਦਰ ਸਿੰਘ, ਪਲਵਿੰਦਰ ਸਿੰਘ ਬਿੰਦੀ, ਮਿਸਤਰੀ ਗੋਬਿੰਦ ਸਿੰਘ, ਪਰਵਾਨਾ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੰਮ ਦੇਣ ਵਿੱਚ ਵਿਤਕਰੇ ਦਾ ਸ਼ਿਕਾਰ ਹੋਏ ਪਿੰਡ ਚੰਗਾਲ ਦੇ ਮਨਰੇਗਾ ਮਜ਼ਦੂਰਾਂ ਨੇ ਐੱਸ.ਸੀ. ਕਮਿਸ਼ਨ ਕੋਲ ਲਗਾਈ ਗੁਹਾਰ ਮਾ... ਅਗਲੀ ਖ਼ਬਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨੇ ਭਗਵੰਤ ਮਾਨ ਸਰਕਾਰ : ਦਾਮਨ ਥਿੰਦ ਬਾਜਵਾ ਡੀ.ਏ., ਪੁਰਾਣੀ ਪੈਨਸ਼ਨ ਬਹਾਲੀ...
Ad Position 24