16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਬਨਾਉਟੀ ਅੰਗਾਂ ਦੇ ਮੁਫ਼ਤ ਕੈਂਪ ਵਿਚ 125 ਲੋੜਵੰਦਾਂ ਦੇ ਲੋੜੀਂਦੇ ਅੰਗਾਂ ਦੇ ਲਏ ਗਏ ਨਾਪ

ਸੰਗਰੂਰ, 16 ਨਵੰਬਰ (ਧੀਰਜ ਪਸੋਰੀਆ)-ਸਵ: ਸ੍ਰੀ ਸੱਤਿਆ ਪ੍ਰਕਾਸ਼ ਮਘਾਨ ਅਤੇ ਸਵ: ਸ੍ਰੀਮਤੀ ਸਰੋਜ ਰਾਣੀ ਮਘਾਨ ਦੀ ਮਿੱਠੀ ਯਾਦ ਵਿੱਚ ਰੋਟਰੀ ਕਲੱਬ ਸੰਗਰੂਰ ਰੋਆਇਲ ਅਤੇ ਪ੍ਰਬੰਧਕ ਕਮੇਟੀ ਮੰਦਰ ਸ਼੍ਰੀ ਮਹਾਂਕਾਲੀ ਸਭਾ ਸੰਗਰੂਰ ਵੱਲੋਂ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸੰਮਤੀ ਅੰਬਾਲਾ ਦੁਆਰਾ ਬਨਾਵਟੀ ਅੰਗਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਜੈਨ, ਦਪਿੰਦਰ ਪਾਲੀ ਅਤੇ ਡਾ.

Ad Position 21
No active advertisement
ਅਜੀਤ ਡੈਸਕ 17-11-2026
ਸੰਗਰੂਰ, 16 ਨਵੰਬਰ (ਧੀਰਜ ਪਸੋਰੀਆ)-ਸਵ: ਸ੍ਰੀ ਸੱਤਿਆ ਪ੍ਰਕਾਸ਼ ਮਘਾਨ ਅਤੇ ਸਵ: ਸ੍ਰੀਮਤੀ ਸਰੋਜ ਰਾਣੀ ਮਘਾਨ ਦੀ ਮਿੱਠੀ ਯਾਦ ਵਿੱਚ ਰੋਟਰੀ ਕਲੱਬ ਸੰਗਰੂਰ ਰੋਆਇਲ ਅਤੇ ਪ੍ਰਬੰਧਕ ਕਮੇਟੀ ਮੰਦਰ ਸ਼੍ਰੀ ਮਹਾਂਕਾਲੀ ਸਭਾ ਸੰਗਰੂਰ ਵੱਲੋਂ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸੰਮਤੀ ਅੰਬਾਲਾ ਦੁਆਰਾ ਬਨਾਵਟੀ ਅੰਗਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਜੈਨ, ਦਪਿੰਦਰ ਪਾਲੀ ਅਤੇ ਡਾ. ਕ੍ਰਿਸ਼ਨ ਅਗਰਵਾਲ ਨੇ ਦੱਸਿਆ ਕਿ ਸ਼ਕਤੀ ਭਵਨ ਮੰਦਰ ਸ੍ਰੀ ਮਹਾਂਕਾਲੀ ਦੇਵੀ ਵਿਖੇ ਲਗਾਏ ਗਏ ਇਸ ਕੈਂਪ ਵਿੱਚ 125 ਲੋੜਵੰਦਾਂ ਦੇ ਜ਼ਰੂਰਤ ਮੁਤਾਬਿਕ ਅੰਗਾਂ ਦੇ ਨਾਪ ਲਿਆ ਗਿਆ। ਇਹਨਾ ਲੋੜਵੰਦਾਂ ਲਈ 42 ਬਨਾਵਟੀ ਲੱਤਾਂ, 9 ਕੈਲੀਪਰ, 6 ਬੈਸਾਖੀਆਂ, 4 ਵਹੀਲ ਚੈਅਰ, 3 ਬੈਟਰੀ ਵਾਲੀਆਂ ਟਰਾਈ ਸਾਈਕਲ ਅਤੇ ਇਸ ਨਾਲ ਸੰਬੰਧਿਤ ਸਮਾਨ ਜਲਦ ਹੀ ਤਿਆਰ ਹੋ ਕੇ ਆ ਜਾਵੇਗਾ ਅਤੇ 29 ਨਵੰਬਰ ਨੂੰ ਇਹਨਾਂ ਲੋੜਵੰਦਾਂ ਦੇ ਮੁਫ਼ਤ ਲਗਾਇਆ ਜਾਵੇਗਾ । ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ,ਸਾਬਕਾ ਵਿਧਾਇਕ ਅਰਵਿੰਦ ਖੰਨਾ ਅਤੇ ਜ਼ਿਲ੍ਹਾ ਗਵਰਨਰ ਅਮਿਤ ਸਿੰਗਲਾ ਨੇ ਪ੍ਰਬੰਧਕਾਂ ਵੱਲੋਂ ਲਗਾਏ ਗਏ ਕੈਂਪ ਲਈ ਸ਼ਲਾਘਾ ਕੀਤੀ। ਇਸ ਮੌਕੇ ਰੂਪਮ ਜੈਨ, ਐਮਪੀ ਸਿੰਘ, ਸੰਜੇ ਭੱਲਾ, ਰਾਕੇਸ਼ ਸਿੰਗਲਾ, ਪਿਊਸ਼ ਬਾਂਸਲ, ਯਸ਼ਪਾਲ ਖਰਾਣਾ, ਵਿਕੇਸ਼ ਗਰਗ, ਡਾ ਨਿਸ਼ਾਂਤ ਅਗਰਵਾਲ ਅਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਤਰਜੀਹ-ਚੀਮਾ ਅਗਲੀ ਖ਼ਬਰ ਕਮਲਜੀਤ ਸਿੰਘ ਚੱਕ ਵੱਲੋਂ ਪਾਰਟੀ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ
Ad Position 24