ਸਪੋਰਟਸ ਐਂਡ ਅਥਲੈਟਿਕ ਮੀਟ ਕਰਵਾਈ
ਛਾਜਲੀ, 25 ਨਵੰਬਰ (ਅਜਾਇਬ ਸਿੰਘ)-ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਵਿਖੇ 20 ਅਤੇ 21 ਨਵੰਬਰ 2026 ਨੂੰ 15ਵੀਂ ਸਪੋਰਟਸ ਐਂਡ ਅਥਲੈਟਿਕ-ਮੀਟ ਉਤਸ਼ਾਹ ਅਤੇ ਜੋਸ਼ ਨਾਲ ਕਰਵਾਈ ਗਈ। ਇਸ ਖੇਡ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।
ਛਾਜਲੀ, 25 ਨਵੰਬਰ (ਅਜਾਇਬ ਸਿੰਘ)-ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਵਿਖੇ 20 ਅਤੇ 21 ਨਵੰਬਰ 2026 ਨੂੰ 15ਵੀਂ ਸਪੋਰਟਸ ਐਂਡ ਅਥਲੈਟਿਕ-ਮੀਟ ਉਤਸ਼ਾਹ ਅਤੇ ਜੋਸ਼ ਨਾਲ ਕਰਵਾਈ ਗਈ। ਇਸ ਖੇਡ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਖੇਡਾਂ ਦੌਰਾਨ ਸਕੂਲ ਦੇ ਚਾਰੇ ਹਾਊਸਾਂ ਮਦਰ ਟੈਰੇਸਾ, ਮਹਾਤਮਾ ਗਾਂਧੀ, ਕਲਪਨਾ ਚਾਵਲਾ ਅਤੇ ਸ਼ੇਕਸਪੀਅਰ ਹਾਊਸ ਵਿਚਕਾਰ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਅਥਲੈਟਿਕ-ਮੀਟ ਦੌਰਾਨ 30 ਮੀਟਰ, 100 ਮੀਟਰ ਅਤੇ 800 ਮੀਟਰ ਦੌੜ, 100 ਮੀਟਰ ਹਰਡਲ, 4×100 ਮੀਟਰ ਰਿਲੇਅ ਦੌੜ, ਸ਼ਾਟ ਪੁੱਟ, ਜੈਵਲਿਨ ਥਰੋਅ ਅਤੇ ਲੌਂਗ ਜੰਪ ਸਮੇਤ ਕਈ ਖੇਡ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਰੱਸਾ-ਕਸ਼ੀ, ਹੈਂਡਬਾਲ ਦਾ ਪ੍ਰਦਰਸ਼ਨੀ ਮੈਚ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਮਨੋਰੰਜਕ ਖੇਡਾਂ ਵੀ ਸਮਾਗਮ ਦਾ ਖਾਸ ਆਕਰਸ਼ਣ ਰਹੀਆਂ। ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਮਨਦੀਪ ਚੱਠਾ, ਡਾਇਰੈਕਟਰ ਅਮ੍ਰਿਤਪਾਲ ਚੱਠਾ, ਪ੍ਰਿੰਸੀਪਲ ਮੈਡਮ ਕਾਮਨੀ ਸਿੰਗਲਾ, ਵਾਇਸ ਪ੍ਰਿੰਸੀਪਲ ਲਖਵਿੰਦਰ ਸਿੰਘ ਅਤੇ ਸਕੂਲ ਸਟਾਫ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਵੰਡ ਕੇ ਮੁਬਾਰਕਬਾਦ ਦਿੱਤੀ ਗਈ। ਜੇਤੂ ਕਲਪਨਾ ਚਾਵਲਾ ਹਾਊਸ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਮਨਦੀਪ ਸਿੰਘ ਡੀ.ਪੀ.ਈ., ਹਰਮਿੰਦਰ ਸਿੰਘ ਡੀ.ਪੀ.ਈ., ਲਖਵਿੰਦਰ ਸਿੰਘ ਡੀ.ਪੀ.ਈ., ਕੋਚ ਅਮਨਦੀਪ ਸਿੰਘ ਅਤੇ ਸੀਨੀਅਰ ਕੋਆਰਡੀਨੇਟਰ ਮੈਡਮ ਜੋਤੀ ਬਾਂਸਲ ਵੀ ਹਾਜ਼ਰ ਸਨ।