04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਐੱਸ. ਬੀ. ਐੱਸ. ਕਾਲਜ ਆਫ਼ ਨਰਸਿੰਗ ਦੇ ਚੇਅਰਮੈਨ ਧਰਮਪਾਲ ਬਾਂਸਲ ਦੀ ਅਗਵਾਈ 'ਚ ਭਗਤੀ ਭਜਨ ਗਰੁੱਪ ਵਲੋਂ ਵਿਸ਼ੇਸ਼ ਕੀਰਤਨ ਸਮਾਗਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਫ਼ਿਰੋਜ਼ਪੁਰ, 1 ਜਨਵਰੀ (ਗੁਰਿੰਦਰ ਸਿੰਘ)-ਹਾਰਮਨੀ ਆਯੁਰਵੈਦਿਕ ਕਾਲਜ ਤੇ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਦੇ ਚੇਅਰਮੈਨ ਧਰਮਪਾਲ ਬਾਂਸਲ ਦੀ ਅਗਵਾਈ 'ਚ ਭਗਤੀ ਭਜਨ ਗਰੁੱਪ ਵਲੋਂ ਸ੍ਰੀ ਰਾਧਾ ਕਿ੍ਸ਼ਨ ਮੰਦਰ ਵਿਖੇ ਨਵੇਂ ਸਾਲ ਦੇ ਪਾਵਨ ਅਵਸਰ 'ਤੇ ਇਕ ਵਿਸ਼ੇਸ਼ ਕੀਰਤਨ ਸਮਾਗਮ ਦਾ ਆਯੋਜਨ ਕੀਤਾ | ਸਮਾਗਮ ਦਾ ਮੁੱਖ ਉਦੇਸ਼ ਨਵੇਂ ਸਾਲ ਦੀ ਸ਼ੁਰੂਆਤ ਪ੍ਰਭੂ ਦੀ ਭਗਤੀ, ਨਾਮ ਸਿਮਰਨ ਤੇ ਆਤਮਿਕ ਚੇਤਨਾ ਨਾਲ ਕਰਨਾ ਸੀ | ਮੰਦਰ ਕੰਪਲੈਕਸ ਨੂੰ ਫੁੱਲਾਂ ਤੇ ਦੀਵਿਆਂ ਨਾਲ ਸੁਸ਼ੋਭਿਤ ਕੀਤਾ ਗਿਆ ਸੀ, ਜਿਸ ਨਾਲ ਸਾਰਾ ਮਾਹੌਲ ਭਗਤੀ ਮਈ ਤੇ ਅਨੰਦਮਈ ਬਣ ਗਿਆ | ਸਮਾਗਮ ਦੀ ਸ਼ੁਰੂਆਤ ਧਰਮਪਾਲ ਬਾਂਸਲ ਵਲੋਂ ਸ੍ਰੀ ਗਣੇਸ਼ ਵੰਦਨਾ ਗਾ ਕੇ ਕੀਤੀ ਗਈ | ਗੌਰਵ ਅਨਮੋਲ ਮਿਊਜ਼ਿਕ ਡਾਇਰੈਕਟਰ ਦੇ ਸੰਗੀਤ 'ਚ ਗਾਈ ਗਣੇਸ਼ ਵੰਦਨਾ ਨਾਲ ਪ੍ਰਭੂ ਅੱਗੇ ਸਾਰੀਆਂ ਅੜਚਣਾਂ ਦੂਰ ਹੋਣ ਤੇ ਆਉਣ ਵਾਲੇ ਸਾਲ ਦੀ ਚੰਗੀ ਸ਼ੁਰੂਆਤ ਲਈ ਅਰਦਾਸ ਕੀਤੀ ਗਈ | ਇਸ ਤੋਂ ਬਾਅਦ ਪ੍ਰਭੂ ਸ਼੍ਰੀ ਰਾਧਾ ਕਿ੍ਸ਼ਨ ਦੀ ਮਹਿਮਾ 'ਚ ਸੁੰਦਰ ਅਤੇ ਰਸ ਭਰੇ ਭਜਨ ਗਾਏ ਗਏ, ਜਿਨ੍ਹਾਂ ਨੇ ਸੰਗਤ ਦੇ ਮਨ ਨੂੰ ਸ਼ਾਂਤੀ ਤੇ ਅਨੰਦ ਨਾਲ ਭਰ ਦਿੱਤਾ | ਭਗਤੀ ਭਜਨ ਗਰੁੱਪ ਦੇ ਸਾਰੇ ਮੈਂਬਰਾਂ ਨੇ ਪੂਰੀ ਸ਼ਰਧਾ, ਭਾਵਨਾ ਤੇ ਸਮਰਪਣ ਨਾਲ ਭਜਨ ਪੇਸ਼ ਕੀਤੇ | ਕੀਰਤਨ ਦੌਰਾਨ ਮੰਦਰ 'ਚ ਹਾਜ਼ਰ ਸੰਗਤ ਪ੍ਰਭੂ ਦੇ ਨਾਮ ਵਿਚ ਲੀਨ ਹੋ ਗਈ | ਕਈ ਭਜਨਾਂ ਨੇ ਪ੍ਰਭੂ ਦੀ ਲੀਲ੍ਹਾ, ਕਰੁਣਾ ਅਤੇ ਪ੍ਰੇਮ ਨੂੰ ਦਰਸਾਇਆ, ਜਿਸ ਨਾਲ ਸੰਗਤ ਨੇ ਆਪਣੇ ਦਿਲਾਂ 'ਚ ਨਵੀਂ ਆਸ ਅਤੇ ਸਕਾਰਾਤਮਕਤਾ ਮਹਿਸੂਸ ਕੀਤੀ | ਨਵੇਂ ਸਾਲ ਦੇ ਮੌਕੇ 'ਤੇ ਇਹ ਕੀਰਤਨ ਸਮਾਗਮ ਸੰਗਤ ਲਈ ਆਤਮਿਕ ਤੌਰ 'ਤੇ ਬਹੁਤ ਹੀ ਪ੍ਰੇਰਣਾਦਾਇਕ ਸਾਬਤ ਹੋਇਆ | ਇਹ ਪੂਰਾ ਸਮਾਗਮ ਸ੍ਰੀ ਦਵਿੰਦਰ ਬਜਾਜ ਪ੍ਰਧਾਨ ਮੰਦਰ ਕਮੇਟੀ ਦੀ ਦੇਖ-ਰੇਖ ਤੇ ਸੁਚਾਰੂ ਢੰਗ ਨਾਲ ਸੰਪੰਨ ਹੋਇਆ | ਸਮਾਗਮ ਦੌਰਾਨ ਪ੍ਰੇਮ, ਭਾਈਚਾਰੇ ਤੇ ਮਨੁੱਖਤਾ ਦਾ ਸੰਦੇਸ਼ ਦਿੱਤਾ | ਅੰਤ 'ਚ ਪ੍ਰਭੂ ਅੱਗੇ ਸਰਬੱਤ ਦੇ ਭਲੇ, ਦੇਸ਼ 'ਚ ਸੁੱਖ-ਸ਼ਾਂਤੀ ਅਤੇ ਨਵੇਂ ਸਾਲ ਵਿਚ ਸਭ ਦੇ ਜੀਵਨ ਵਿਚ ਖ਼ੁਸ਼ਹਾਲੀ ਲਈ ਅਰਦਾਸ ਕੀਤੀ ਗਈ | ਨਵੇਂ ਸਾਲ ਦੀ ਸ਼ੁਰੂਆਤ ਪ੍ਰਭੂ ਦੇ ਚਰਨਾਂ 'ਚ ਕਰਕੇ ਸੰਗਤ ਨੇ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਦਾ ਸੰਕਲਪ ਲਿਆ | ਭਗਤੀ ਭਜਨ ਗਰੁੱਪ ਦੀ ਇਹ ਪਹਿਲ ਸੱਚਮੁੱਚ ਸ਼ਲਾਘਾਯੋਗ ਰਹੀ ਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਕਰਵਾਉਣ ਦੀ ਆਸ ਜਤਾਈ ਗਈ | ਇਸ ਮੌਕੇ ਗਰੁੱਪ ਦੇ ਮੈਂਬਰ ਕੈਲਾਸ਼ ਸ਼ਰਮਾ (ਪ੍ਰਧਾਨ ਜ਼ਿਲ੍ਹਾ ਮੱਠ ਮੰਦਿਰ ਫ਼ਿਰੋਜ਼ਪੁਰ), ਮਹਿੰਦਰ ਬਜਾਜ, ਮੁਕੇਸ਼ ਗੋਇਲ, ਰਾਕੇਸ਼ ਪਾਠਕ, ਅਸ਼ੋਕ ਗਰਗ, ਤਰਲੋਚਨ ਚੋਪੜਾ, ਅਸ਼ੋਕ ਕੱਕੜ, ਹੇਮੰਤ ਸਿਆਲ, ਐਨ. ਕੇ. ਛਾਬੜਾ, ਬਲਰਾਜ ਬਾਂਸਲ, ਰਜਨੀਸ਼ ਸੇਤੀਆ ਆਦਿ ਸ਼ਾਮਿਲ ਰਹੇ |

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਮੌਕੇ ਸਿਵਲ ਹਸਪਤਾਲ 'ਚ ਸ੍ਰੀ ਸੁੰਦਰ ਕਾਂਡ ਦਾ ਪਾਠ ਕਰਵਾਇਆ <br/> ਅਗਲੀ ਖ਼ਬਰ ਨਵੇਂ ਸਾਲ ਦੀ ਆਮਦ ਮੌਕੇ ਭਗਵਾਨ ਵਾਲਮੀਕਿ ਮੰਦਰ ਵਿਖੇ ਸ਼ੁਕਰਾਨਾ ਸਮਾਗਮ <br/>
Ad Position 24