05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੇਂ ਸਾਲ ਮੌਕੇ ਸਿਵਲ ਹਸਪਤਾਲ 'ਚ ਸ੍ਰੀ ਸੁੰਦਰ ਕਾਂਡ ਦਾ ਪਾਠ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਫ਼ਿਰੋਜ਼ਪੁਰ, 1 ਜਨਵਰੀ (ਗੁਰਿੰਦਰ ਸਿੰਘ)-ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਨਵੇਂ ਸਾਲ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਖਿਲ ਗੁਪਤਾ ਤੇ ਸਮੂਹ ਸਟਾਫ਼ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਸਰਬੱਤ ਦੇ ਭਲੇ ਤੇ ਲੋਕਾਂ ਦੀ ਸਿਹਤ ਦੀ ਕਾਮਨਾ ਨੂੰ ਲੈ ਕੇ ਸ੍ਰੀ ਸੁੰਦਰ ਕਾਂਡ ਜੀ ਦਾ ਪਾਠ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਕਰਵਾਇਆ | ਇਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਰਾਜੀਵ ਪ੍ਰਾਸ਼ਰ ਦਾ ਸ੍ਰੀ ਅਖੰਡ ਰਮਾਇਣ ਕਮੇਟੀ ਵਲੋਂ ਸਨਮਾਨਿਤ ਕੀਤਾ | ਇਸ 'ਚ ਪੰਡਿਤ ਸ਼ੁਕਲਾ, ਪੱਤਰਕਾਰ ਭਾਈਚਾਰੇ ਵਲੋਂ ਵਿਜੇ ਸ਼ਰਮਾ, ਗੁਰਨਾਮ ਸਿੰਘ ਗਾਮਾ ਸਿੱਧੂ, ਸੰਨ੍ਹੀ ਚੋਪੜਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਪੈਰਾ ਮੈਡੀਕਲ ਆਗੂ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਸਮੂਹ ਸਟਾਫ਼ ਵਲੋਂ ਨਵੇਂ ਸਾਲ ਦੇ ਮੌਕੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਾਡਾ ਭਾਰਤਵਰਸ਼ ਸਦਾ ਹੀ ਅੱਗੇ ਵਧੇ, ਲੋਕ ਬਿਮਾਰੀ ਤੋਂ ਰਹਿਤ ਰਹਿਣ ਅਤੇ ਆਉਣ ਵਾਲੇ ਸਮੇਂ ਵਿਚ ਨੌਜਵਾਨ ਨਸ਼ਾ ਮੁਕਤ ਅਤੇ ਸਰਕਾਰਾਂ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਾਇਆ ਜਾਵੇ | ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਨਵਾਂ ਸਾਲ ਵਿਚ ਹਸਪਤਾਲ ਦੇ ਸਮੂਹ ਮੁਲਾਜ਼ਮ ਲੋਕਾਂ ਦੀ ਸੇਵਾ ਕਰਨ, ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਹਰ ਗ਼ਰੀਬ ਦੀ ਮਦਦ ਕਰਨ ਅਤੇ ਹਰ ਲੋੜਵੰਦ ਨੂੰ ਸਹਿਯੋਗ ਕਰਨ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੇਜ ਰਾਮ ਗੁਰਾਇਆ, ਡਾ. ਜਤਿੰਦਰ ਕੋਛੜ ਪ੍ਰਧਾਨ ਪੀ. ਸੀ. ਐਮ. ਐਸ. ਐਸੋਸੀਏਸ਼ਨ, ਡਾ. ਰਚਨਾ ਮਿੱਤਲ, ਡਾ. ਰਾਜਨ ਮਿੱਤਲ ਸੀਨੀਅਰ ਮੈਡੀਕਲ ਅਫ਼ਸਰ ਜ਼ੀਰਾ, ਡਾ. ਨਵੀਨ ਸੇਠੀ, ਡਾ. ਯੁਗਪ੍ਰੀਤ ਸਿੰਘ, ਡਾ. ਰਾਜਨ ਮਿੱਤਲ, ਡਾ. ਹਿਮਾਨੀ, ਡਾ. ਹਿਮਾਂਸ਼ੀ, ਡਾ. ਰਿਸ਼ਭ, ਡਾ. ਮਾਨਕ, ਡਾ. ਮਨਪ੍ਰੀਤ, ਡਾ. ਸੋਈ, ਡਾ. ਆਕਾਸ਼, ਡਾ. ਪਾਹੁਲ, ਡਾ. ਸਤਿੰਦਰ, ਡਾ. ਕਾਰਜ, ਵਿਕਾਸ ਕਾਲੜਾ ਸਟੈਨੋ, ਸੁਪਰਡੈਂਟ ਪਰਵੀਰ ਮੋਂਗਾ, ਮਾਸ ਮੀਡੀਆ ਤੋਂ ਅੰਕੁਸ਼ ਭੰਡਾਰੀ ਨੇਹਾ ਭੰਡਾਰੀ, ਸੰਜੀਵ ਸ਼ਰਮਾ, ਰਾਮ ਪ੍ਰਸਾਦ, ਕੌਰਜੀਤ ਸਿੰਘ, ਕਰਨ ਨਰਿੰਦਰ ਸਿੰਘ, ਪੈਰਾ ਮੈਡੀਕਲ ਆਗੂ ਪ੍ਰੀਤ ਮਖੀਜਾ, ਸੰਦੀਪ ਸਿੰਘ, ਨਛੱਤਰ ਸਿੰਘ, ਜਤਿੰਦਰ ਸ਼ਰਮਾ, ਸੁਤੰਤਰ ਸਿੰਘ, ਵਿਪਨ ਸ਼ਰਮਾ, ਸ਼ੈਲੀ, ਪ੍ਰਵੀਨ, ਬੰਦਨਾ, ਮੋਨਿਕਾ, ਸੰਵਿਧਾਨ ਜੋਤੀ ਸੁਪਰਡੈਂਟ ਇਸ ਤੋਂ ਇਲਾਵਾ ਸਿਵਲ ਹਸਪਤਾਲ ਦਾ ਸਮੂਹ ਸਟਾਫ਼ ਹਾਜ਼ਰ ਸੀ | ਇਸ ਸਮੇਂ ਵਜੀਦਪੁਰ ਭਜਨ ਮੰਡਲੀ ਵਲੋਂ ਆਪਣੇ ਭਜਨਾਂ ਦੇ ਨਾਲ ਭਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਤਰਸੇਮ ਲਾਲ ਸ਼ਰਮਾ, ਰੌਸ਼ਨ ਲਾਲ ਸ਼ਰਮਾ, ਪੰਡਿਤ ਦਿਨੇਸ਼ ਸ਼ਰਮਾ ਤੇ ਸਮੂਹ ਸ੍ਰੀ ਦੁਰਗਾ ਮਾਤਾ ਮੰਦਰ ਭਜਨ ਮੰਡਲੀ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਮੇਰਾ ਪਰਿਵਾਰ ਵੈੱਲਫੇਅਰ ਸੁਸਾਇਟੀ ਨੇ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਐੱਸ. ਬੀ. ਐੱਸ. ਕਾਲਜ ਆਫ਼ ਨਰਸਿੰਗ ਦੇ ਚੇਅਰਮੈਨ ਧਰਮਪਾਲ ਬਾਂਸਲ ਦੀ ਅਗਵਾਈ 'ਚ ਭਗਤੀ ਭਜਨ ਗਰੁੱਪ ਵਲੋਂ ਵਿਸ਼ੇਸ਼ ਕੀਰਤਨ...
Ad Position 24