05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮੇਰਾ ਪਰਿਵਾਰ ਵੈੱਲਫੇਅਰ ਸੁਸਾਇਟੀ ਨੇ ਖ਼ੂਨਦਾਨ ਕੈਂਪ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਗੁਰੂਹਰਸਹਾਏ, 1 ਜਨਵਰੀ (ਕਪਿਲ ਕੰਧਾਰੀ)-ਇਲਾਕੇ ਦੀ ਸੱੁਖ ਸ਼ਾਂਤੀ ਦੇ ਲਈ ਤੇ ਨਵੇਂ ਸਾਲ ਦੇ ਸੰਬੰਧ 'ਚ ਸ਼ਿਵ ਮਹਾਂ ਯੱਗ ਸੁਸਾਇਟੀ ਵਲੋਂ ਸਥਾਨਕ ਸ਼ਹਿਰ ਦੀ ਰੇਲਵੇ ਪਾਰਕ ਵਿਖੇ ਹਵਨ ਯੱਗ ਕਰਵਾਇਆ | ਇਸ ਮੌਕੇ ਮੇਰਾ ਪਰਿਵਾਰ ਵੈੱਲਫੇਅਰ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ ਸੁਸਾਇਟੀ ਦੇ ਪ੍ਰਧਾਨ ਸੰਦੀਪ ਕੰਬੋਜ ਦੀ ਅਗਵਾਈ ਹੇਠ ਲਗਾਇਆ | ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੇਰਾ ਪਰਿਵਾਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਦੀ ਸੋਸਾਇਟੀ ਵਲੋਂ ਸਮੇਂ-ਸਮੇਂ ਤੇ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਕੈਂਪ ਲਗਾਏ ਜਾਂਦੇ ਹਨ | ਉਸੇ ਤਹਿਤ ਅੱਜ ਉਨ੍ਹਾਂ ਵਲੋਂ ਸਥਾਨਕ ਸ਼ਹਿਰ ਦੀ ਰੇਲਵੇ ਪਾਰਕ ਦੇ ਬਾਹਰ ਇਕ ਵਿਸ਼ਾਲ ਖ਼ੂਨਦਾਨ ਕੈਪ ਲਗਾਇਆ, ਜਿਸ 'ਚ ਵੱਡੀ ਗਿਣਤੀ 'ਚ ਪਹੁੰਚੇ ਨੌਜਵਾਨਾਂ ਵਲੋਂ ਖ਼ੂਨ ਦਾਨ ਕੀਤਾ | ਉਨ੍ਹਾਂ ਦੱਸਿਆ ਕਿ ਅੱਜ ਫ਼ਿਰੋਜ਼ਪੁਰ ਸਿਵਲ ਹਸਪਤਾਲ ਤੇ ਫ਼ਰੀਦਕੋਟ ਤੋਂ ਆਈਆਂ ਟੀਮਾਂ ਵਲੋਂ ਕੁਲ 81 ਯੂਨਿਟ ਖ਼ੂਨਦਾਨ ਇਕੱਤਰ ਕੀਤਾ | ਉਨ੍ਹਾਂ ਦੱਸਿਆ ਕਿ ਖ਼ੂਨਦਾਨ ਕਰਨ ਆਏ ਨੌਜਵਾਨਾਂ ਨੂੰ ਉਨ੍ਹਾਂ ਦੀ ਸੁਸਾਇਟੀ ਵਲੋਂ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੋਹਨ ਕੇ ਉਤਾੜ ਤੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਸਜਾਇਆ ਵਿਸ਼ਾਲ ਨਗਰ ਕੀਰਤਨ <br/> ਅਗਲੀ ਖ਼ਬਰ ਨਵੇਂ ਸਾਲ ਮੌਕੇ ਸਿਵਲ ਹਸਪਤਾਲ 'ਚ ਸ੍ਰੀ ਸੁੰਦਰ ਕਾਂਡ ਦਾ ਪਾਠ ਕਰਵਾਇਆ <br/>
Ad Position 24