25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਜ਼ਹਿਰੀਲੀ ਦਵਾਈ ਨਿਗਲ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Ad Position 21
No active advertisement
ਅਜੀਤ ਡੈਸਕ 07-01-2026
ਜ਼ੀਰਾ, 6 ਜਨਵਰੀ (ਰਜਨੀਸ਼ ਕਥੂਰੀਆ)-ਥਾਣਾ ਸਦਰ ਜ਼ੀਰਾ ਦੇ ਅਧੀਨ ਪੈਂਦੇ ਪਿੰਡ ਕੱਸੋਆਣਾ ਵਾਸੀ ਇਕ ਨੌਜਵਾਨ ਵਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ | ਮਿ੍ਤਕ ਨੌਜਵਾਨ ਦੇ ਮਾਪਿਆਂ ਨੇ ਇਸ ਲਈ ਨੌਜਵਾਨ ਦੀ ਪਤਨੀ, ਸੱਸ ਚਾਚੇ ਸਹੁਰੇ ਤੇ ਥਾਣਾ ਮਹਿਣਾ ਦੀ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਸੂਚਨਾ ਮਿਲਣ 'ਤੇ ਜ਼ੀਰਾ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸਥਾਨਕ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਮਿ੍ਤਕ ਨੌਜਵਾਨ ਗੁਰਪਾਲ ਸਿੰਘ (27) ਦੇ ਪਿਤਾ ਮੇਜਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਕੱਸੋਆਣਾ ਨੇ ਦੱਸਿਆ ਕਿ ਮੇਰੇ ਲੜਕੇ ਗੁਰਪਾਲ ਸਿੰਘ ਨੇ ਕਰੀਬ 1 ਸਾਲ ਪਹਿਲਾਂ ਇਕ ਤਲਾਕਸ਼ੁਦਾ 2 ਬੱਚਿਆਂ ਦੀ ਮਾਂ ਲਖਵਿੰਦਰ ਕੌਰ ਉਰਫ਼ ਖ਼ੁਸ਼ੀ ਪੁੱਤਰੀ ਦਰਸ਼ਨ ਸਿੰਘ ਵਾਸੀ ਪਿੰਡ ਕਪੂਰੇ ਜ਼ਿਲ੍ਹਾ ਮੋਗਾ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਵਿਆਹ ਤੋਂ ਬਾਅਦ ਇਹ ਦੋਵੇਂ ਪਤੀ-ਪਤਨੀ ਪਿੰਡ ਵਿਚ ਹੀ ਸਾਡੇ ਤੋਂ ਵੱਖਰੇ ਹੋ ਕੇ ਰਹਿਣ ਲੱਗ ਪਏ | ਮੇਜਰ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਇਨ੍ਹਾਂ ਕੋਲ ਲਗਪਗ ਇਕ ਮਹੀਨੇ ਦੀ ਲੜਕੀ ਹੈ | ਵਿਆਹ ਤੋਂ ਬਾਅਦ ਗੁਰਪਾਲ ਸਿੰਘ ਦੁਬਈ ਚਲਾ ਗਿਆ ਅਤੇ ਘਰ ਵਿਚ ਇਕੱਲੀ ਹੋਣ ਕਰਕੇ ਸਾਡੀ ਨੂੰਹ ਲਖਵਿੰਦਰ ਕੌਰ ਕੋਲ ਮੇਰੀ ਪਤਨੀ ਮਨਜੀਤ ਕੌਰ ਰਾਤ ਸਮੇਂ ਉਸ ਦੇ ਘਰ ਜਾ ਕੇ ਸੌਂਅ ਜਾਂਦੀ ਸੀ | ਮੇਜਰ ਸਿੰਘ ਨੇ ਦੋਸ਼ ਲਗਾਇਆ ਕਿ ਇਸ ਸਮੇਂ ਮੇਰਾ ਪੁੱਤਰ ਗੁਰਪਾਲ ਸਿੰਘ ਗੁਜਰਾਤ ਵਿਖੇ ਕਿਸੇ ਕੰਪਨੀ 'ਚ ਨੌਕਰੀ ਕਰਦਾ ਸੀ | ਉਸ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਕਰੀਬ 20 ਦਿਨ ਪਹਿਲਾਂ ਸਾਡੀ ਨੂੰਹ ਲਖਵਿੰਦਰ ਕੌਰ ਤੇ ਉਸ ਦੀ ਮਾਤਾ ਗੁਰਮੀਤ ਕੌਰ ਮੇਰੇ ਲੜਕੇ ਗੁਰਪਾਲ ਸਿੰਘ ਦੇ ਘਰ ਵਿਚ ਪਿਆ ਸੋਨਾ, ਨਕਦੀ ਤੇ ਹੋਰ ਸਾਰਾ ਸਾਮਾਨ ਲੈ ਗਈਆਂ | ਜਦੋਂ ਮੇਰੇ ਲੜਕੇ ਗੁਰਪਾਲ ਸਿੰਘ ਨੇ ਇਸ ਬਾਰੇ ਆਪਣੀ ਪਤਨੀ ਲਖਵਿੰਦਰ ਕੌਰ ਨੂੰ ਫੋਨ ਕੀਤਾ ਤਾਂ ਉਸ ਨੇ ਗੁਰਪਾਲ ਸਿੰਘ ਨੂੰ ਫੋਨ 'ਤੇ ਮਾੜਾ ਚੰਗਾ ਬੋਲਿਆ ਅਤੇ ਕਥਿਤ ਤੌਰ 'ਤੇ ਕਿਸੇ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦਿੱਤੀ | ਮੇਜਰ ਸਿੰਘ ਦੇ ਮੁਤਾਬਿਕ ਉਸ ਦੀ ਨੂੰਹ ਨੇ ਮੇਰੇ ਲੜਕੇ ਦੇ ਖ਼ਿਲਾਫ਼ ਥਾਣਾ ਮਹਿਣਾ ਵਿਖੇ ਝੂਠੀ ਦਰਖਾਸਤ ਦੇ ਦਿੱਤੀ | ਜਿਸ ਤੋਂ ਬਾਅਦ ਥਾਣਾ ਮਹਿਣਾ ਦੀ ਪੁਲਿਸ ਨੇ ਆ ਕੇ ਮੇਰੇ ਲੜਕੇ ਨੂੰ ਤੰਗ ਪ੍ਰੇਸ਼ਾਨ ਕਰਦਿਆਂ ਪੈਸਿਆਂ ਦੀ ਮੰਗ ਕੀਤੀ | ਜਿਸ ਤੋਂ ਦੁਖੀ ਹੋ ਕੇ ਮਿਤੀ 3 ਜਨਵਰੀ 2026 ਨੂੰ ਮੇਰੇ ਲੜਕੇ ਗੁਰਪਾਲ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਤਾਂ ਉਸ ਦੀ ਹਾਲਤ ਵਿਗੜ ਗਈ | ਪਤਾ ਲੱਗਣ 'ਤੇ ਅਸੀਂ ਉਸ ਨੂੰ ਜ਼ੀਰਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ | ਇਸ ਸੰਬੰਧ 'ਚ ਲਿਖਤੀ ਸ਼ਿਕਾਇਤ ਦੇਣ ਲਈ ਜਦੋਂ ਮੈਂ ਥਾਣਾ ਸਦਰ ਜ਼ੀਰਾ ਵਿਖੇ ਗਿਆ ਤਾਂ ਉਥੇ ਸੰਬੰਧਤ ਜੇਲ੍ਹ ਦੇ ਏ. ਐਸ. ਆਈ. ਨੇ ਦਰਖਾਸਤ ਲੈਣ ਤੋਂ ਇਨਕਾਰ ਕਰ ਦਿੱਤਾ | ਮੇਜਰ ਸਿੰਘ ਨੇ ਦੋਸ਼ ਲਗਾਇਆ ਕਿ ਮੇਰੇ ਲੜਕੇ ਨੇ ਜ਼ਹਿਰੀਲੀ ਦਵਾਈ ਨਿਗਲਣ ਸਮੇਂ ਆਪਣੀ ਇਕ ਵੀਡੀਓ ਵੀ ਬਣਾਈ ਹੈ, ਜਿਸ 'ਚ ਉਸ ਨੇ ਆਪਣੀ ਮੌਤ ਲਈ ਆਪਣੀ ਪਤਨੀ ਤੇ ਸੱਸ ਵਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਤੋਂ ਇਲਾਵਾ ਥਾਣਾ ਮਹਿਣਾ ਦੀ ਪੁਲਿਸ ਵਲੋਂ ਪੈਸੇ ਮੰਗਣ ਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ | ਇਸ ਸੰਬੰਧੀ ਮਿ੍ਤਕ ਗੁਰਪਾਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਉਰਫ਼ ਖ਼ੁਸ਼ੀ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਸ ਨੇ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਦੱਸਿਆ ਕਿ ਮੈਨੂੰ ਆਪਣੇ ਪਤੀ ਗੁਰਪਾਲ ਸਿੰਘ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਹੈ | ਉਸ ਨੇ ਦੋਸ਼ ਲਗਾਇਆ ਕਿ ਉਹ ਮੈਨੂੰ ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਬਦਨਾਮ ਕਰ ਰਿਹਾ ਸੀ | ਜਿਸ ਸੰਬੰਧ ਵਿਚ ਮੈਂ ਪੁਲਿਸ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਸਨ, ਪਰ ਉਨ੍ਹਾਂ 'ਤੇ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ | ਇਸੇ ਸੰਬੰਧੀ ਡੀ. ਐਸ. ਪੀ.ਜ਼ੀਰਾ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਮੈਂ ਇਸ ਸੰਬੰਧ ਵਿਚ ਹੁਣੇ ਬਣਦੀ ਕਾਨੂੰਨੀ ਕਾਰਵਾਈ ਕਰਵਾਉਂਦਾ ਹਾਂ |
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਸੀ. ਐੱਚ. ਸੀ. ਮੱਖੂ ਦੀ ਅਚਨਚੇਤ ਚੈਕਿੰਗ ਅਗਲੀ ਖ਼ਬਰ -ਅੰਤਰਰਾਜੀ ਐਕਸਪੋਜ਼ਰ ਵਿਜ਼ਟ- ਫ਼ਿਰੋਜ਼ਪੁਰ ਜ਼ਿਲ੍ਹੇ ਦੇ 15 ਹੋਣਹਾਰ ਵਿਦਿਆਰਥੀ ਹਵਾਈ ਜਹਾਜ਼ ਰਾਹੀਂ ਅਹਿਮਦਾਬਾਦ ਰਵਾਨ...
Ad Position 24