ਫ਼ਾਜ਼ਿਲਕਾ, 24 ਜਨਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਸ੍ਰੀ ਰਾਮ ਸੰਕੀਰਤਨ ਸਭਾ ਮੰਦਰ 'ਚ ਮਹਿਲਾ ਸੰਕੀਰਤਨ ਮੰਡਲੀ ਵਲੋਂ ਬਸੰਤ ਪੰਚਮੀ ਦੇ ਤਿਉਹਾਰ 'ਤੇ ਸਰਸਵਤੀ ਮਾਤਾ ਦੀ ਪੂਜਾ ਕੀਤੀ ਗਈ | ਸਰਸਵਤੀ ਮਾਤਾ ਦੀ ਮੂਰਤੀ ਨੂੰ ਫੁੱਲਾਂ ਦੇ ਹਾਰਾਂ ਨਾਲ ਸਜਾਇਆ | ਸ਼ਰਧਾਲੂ ਮਹਿਲਾਵਾਂ ਵਲੋਂ ਸੰਕੀਰਤਨ ਕੀਤਾ ਤੇ ਪ੍ਰਸਾਦ ਵੰਡਿਆ | ਧਰਮ ਲਈ ਕੁਰਬਾਨੀ ਦੇਣ ਵਾਲੇ ਵੀਰ ਬਾਲਕ ਹਕੀਕਤ ਰਾਏ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਨੂੰ ਵੀ ਯਾਦ ਕੀਤਾ |