ਜ਼ਿਲ੍ਹਾ ਪੱਧਰੀ ਸਮਾਗਮ 'ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਗਣਤੰਤਰ ਦਿਵਸ ਮੌਕੇ ਲਹਿਰਾਇਆ ਕੌਮੀ ਝੰਡਾ
ਅਜੀਤ ਡੈਸਕ
28-01-2026
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਕਾਨੂੰਨੀ ਸੇਵਾਵਾਂ ਬਾਰੇ ਕੀਤਾ ਜਾਗਰੂਕ
-ਮਾਨਯੋਗ ਸੁਮੀਤ ਮਲਹੋਤਰਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਗਣਤੰਤਰ ਦਿਵਸ ਮੌਕੇ ਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਝਾਕੀ ਤਿਆਰ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਪ੍ਰਦਰਸ਼ਨੀ ਕੀਤੀ ਗਈ | ਇਸ ਝਾਕੀ ਵਿਚ ਟਰੈਕਟਰ ਤੋਂ ਅੱਗੇ ਪੋਸਟਰ ਫੜੇ ਵਲੰਟੀਅਰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੇ ਸਨ | ਦੂਜੇ ਪਾਸੇ ਟਰਾਲੀ ਵਿਚਲੀ ਪਹਿਲੀ ਝਾਕੀ 'ਚ ਲੋਕ ਅਦਾਲਤ ਦਾ ਦਿ੍ਸ਼ ਪੇਸ਼ ਕੀਤਾ ਗਿਆ | ਜਿਸ ਵਿਚ ਲੋਕ ਅਦਾਲਤ ਰਾਹੀ ਆਪਸੀ ਰਜ਼ਾਮੰਦੀ ਨਾਲ ਹੋ ਰਹੇ ਫ਼ੈਸਲੇ ਦਾ ਦਿ੍ਸ਼ ਦਿਖਾਇਆ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਲੋਕ ਅਦਾਲਤਾਂ ਰਾਹੀਂ ਸਸਤਾ ਅਤੇ ਛੇਤੀ ਇਨਸਾਫ਼ ਪ੍ਰਾਪਤ ਕਰੋ | ਲੋਕ ਅਦਾਲਤ ਰਾਹੀਂ ਹੋਏ ਫ਼ੈਸਲੇ ਵਿਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ ਅਤੇ ਕੇਸ ਵਿਚ ਲੱਗੀ ਸਾਰੀ ਕੋਰਟ ਫ਼ੀਸ ਮੁਆਫ਼ ਹੁੰਦੀ ਹੈ | ਟਰਾਲੀ ਵਿਚ ਦੂਜੇ ਨੰਬਰ ਤੇ ਬਣੀ ਝਾਕੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਦਿੱਤੀ ਜਾ ਰਹੀ ਮੁਫ਼ਤ ਕਾਨੂੰਨੀ ਸਹਾਇਤਾ ਦੇ ਹੱਕਦਾਰ ਕੌਣ ਹਨ, ਬਾਰੇ ਜਾਣਕਾਰੀ ਦੇ ਰਹੀ ਸੀ | ਇਸ ਤੋਂ ਇਲਾਵਾ ਨਾਲਸਾ ਦੀਆਂ ਸਕੀਮਾਂ ਅਤੇ ਟੋਲ ਫ਼ਰੀ ਨੰਬਰ 15100 ਬਾਰੇ ਜਾਣਕਾਰੀ ਦਿੱਤੀ ਗਈ |
ਰੇਲਵੇ ਵਲੋਂ ਗਣਤੰਤਰ ਦਿਵਸ ਮਨਾਇਆ
-ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਿਵੀਜ਼ਨ ਵਿਚ 77ਵਾਂ ਗਣਤੰਤਰ ਦਿਵਸ ਬਹੁਤ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਡਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਰੇਲਵੇ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ | ਝੰਡਾ ਲਹਿਰਾਉਣ ਤੋਂ ਬਾਅਦ, ਸਮੂਹਿਕ ਤੌਰ 'ਤੇ ਰਾਸ਼ਟਰੀ ਗੀਤ ਗਾਇਆ ਗਿਆ | ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਦੁਆਰਾ ਗਾਰਡ ਆਫ਼ ਆਨਰ ਪੇਸ਼ ਕਰਕੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ |
ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦੇ ਹੋਏ, ਡਵੀਜ਼ਨਲ ਰੇਲਵੇ ਮੈਨੇਜਰ ਨੇ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਫ਼ਿਰੋਜ਼ਪੁਰ ਡਿਵੀਜ਼ਨ ਦੀਆਂ ਪ੍ਰਮੁੱਖ ਪ੍ਰਾਪਤੀਆਂ 'ਤੇ ਚਾਨਣਾ ਪਾਇਆ | ਸਕਾਊਟਸ ਅਤੇ ਗਾਈਡਾਂ ਅਤੇ ਬਾਲ ਨਿਕੇਤਨ ਸਕੂਲ ਦੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ, ਦੇਸ਼ ਭਗਤੀ ਦੇ ਗੀਤਾਂ ਨੇ ਦਰਸ਼ਕਾਂ ਨੂੰ ਮੋਹਿਤ ਕਰ ਦਿੱਤਾ | ਬੱਚਿਆਂ ਲਈ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚਕਾਰ ਰੱਸਾਕਸ਼ੀ ਮੁਕਾਬਲਾ ਮੁੱਖ ਆਕਰਸ਼ਨ ਰਿਹਾ | ਡਵੀਜ਼ਨਲ ਰੇਲਵੇ ਮੈਨੇਜਰ ਨੇ ਖੇਡ ਮੁਕਾਬਲਿਆਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲਿਆਂ ਨੂੰ ਇਨਾਮ ਦੇ ਕੇ ਭਾਗੀਦਾਰਾਂ ਦਾ ਹੌਸਲਾ ਵਧਾਇਆ | ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਸਮੂਹਿਕ ਗਾਇਣ ਕੀਤਾ ਗਿਆ, ਜਿਸ ਨਾਲ ਮਾਹੌਲ ਦੇਸ਼ ਭਗਤੀ ਨਾਲ ਭਰ ਗਿਆ | ਪ੍ਰੋਗਰਾਮ ਦੇ ਅੰਤ ਵਿਚ, ਉੱਤਰੀ ਰੇਲਵੇ ਮਹਿਲਾ ਭਲਾਈ ਸੰਗਠਨ ਨੇ ਫ਼ਿਰੋਜ਼ਪੁਰ ਦੇ ਰੇਲਵੇ ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਫਲ ਵੰਡੇ |
ਦਫ਼ਤਰ ਨਗਰ ਪੰਚਾਇਤ ਮੱਖੂ ਵਿਖੇ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ
ਮੱਖੂ, (ਵਰਿੰਦਰ ਮਨਚੰਦਾ)-ਦਫ਼ਤਰ ਨਗਰ ਪੰਚਾਇਤ ਮੱਖੂ ਵਿਖੇ ਗਣਤੰਤਰ ਦਿਵਸ ਦਫ਼ਤਰ ਸਟਾਫ਼ ਅਤੇ ਸ਼ਹਿਰ ਵਾਸੀਆਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਣ ਕਟਾਰੀਆ ਵਲੋਂ ਨਿਭਾਈ ਗਈ | ਥਾਣਾ ਮੱਖੂ ਦੀ ਪੁਲਿਸ ਪਾਰਟੀ ਵਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮੱਖੂ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ | ਇਸ ਮੌਕੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਨੇ ਸ਼ਹਿਰ ਵਾਸੀਆਂ ਅਤੇ ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ | 77ਵੇਂ ਗਣਤੰਤਰ ਦਿਵਸ ਮੌਕੇ ਦਫ਼ਤਰ ਨਗਰ ਪੰਚਾਇਤ ਮੱਖੂ ਵਿਖੇ ਪਹੰੁਚੇ ਸਕੂਲ ਦੇ ਵਿਦਿਆਰਥੀਆਂ, ਪੁਲਿਸ ਪਾਰਟੀ ਅਤੇ ਸ਼ਹਿਰ ਵਾਸੀਆਂ ਨੂੰ ਮਿਠਾਈਆਂ ਵੰਡੀਆਂ ਗਈਆਂ ਅਤੇ ਇਨਾਮ ਦਿੱਤੇ ਗਏ | ਇਸ ਮੌਕੇ ਕੌਂਸਲਰ ਮਨਜਿੰਦਰ ਸਿੰਘ ਮਿੰਟੂ, ਵੀਨੂੰ ਸ਼ਾਹ, ਹੀਰਾ ਗਿੱਲ, ਦਵਿੰਦਰ ਸਿੰਘ ਬੱਬੂ, ਜੋਗਿੰਦਰ ਸਿੰਘ ਥਿੰਦ ਪੁਰਾਣਾ ਮੱਖੂ, ਤਿਲਕ ਰਾਜ, ਅਨੀਤਾ ਰਾਣੀ, ਪ੍ਰਸ਼ਾਂਤ ਕਟਾਰੀਆ, ਪਵਨ ਕਟਾਰੀਆ, ਜਰਨੈਲ ਸਿੰਘ ਸੰਧੂ, ਬਲਵਿੰਦਰ ਠੁਕਰਾਲ, ਬਲਵੀਰ ਲਹਿਰਾ, ਟਿੰਕਾ ਮਾਨਕਟਾਲਾ, ਰਜਿੰਦਰ ਖੁਰਾਣਾ, ਗੁਰਮੇਜ ਸਿੰਘ ਤਲਵੰਡੀ, ਪ੍ਰਦੀਪ ਕੁਮਾਰ ਕੱਕੜ, ਮੈਡਮ ਸਵਿਤਾ ਬਜਾਜ, ਬਲਵਿੰਦਰ ਸਿੰਘ ਸੋਨੂੰ, ਰਾਜ ਕਮਲ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਰਾਜੂ, ਅਮਰੀਕ ਮਸੀਹ, ਰੋਹਿਤ ਗਿੱਲ, ਸੁਧੀਰ ਕੁਮਾਰ, ਕੀਮਤੀ ਨਰੂਲਾ, ਰਾਕੇਸ਼ ਬਜਾਜ, ਧਰਮਪਾਲ ਛਾਬੜਾ, ਧਰਮਿੰਦਰ ਬਜਾਜ, ਹੀਰਾ ਸਿੰਘ ਅਤੇ ਦਫ਼ਤਰ ਨਗਰ ਪੰਚਾਇਤ ਮੱਖੂ ਦਾ ਸਮੂਹ ਸਟਾਫ਼ ਹਾਜ਼ਰ ਸਨ |
ਸੈਮ ਇੰਟਰਨੈਸ਼ਨਲ ਸਕੂਲ 'ਚ ਗਣਤੰਤਰ ਦਿਵਸ ਮਨਾਇਆ
ਪੰਜੇ ਕੇ ਉਤਾੜ, (ਪੱਪੂ ਸੰਧਾ)-ਆਈ.ਸੀ.ਐੱਸ.ਈ ਬੋਰਡ ਵਲੋਂ ਮਾਨਤਾ ਪ੍ਰਾਪਤ ਸੈਮ ਇੰਟਰਨੈਸ਼ਨਲ ਸਕੂਲ ਸੈਦੇ ਕੇ ਮੋਹਨ ਵਿਖੇ 76ਵਾਂ ਗਣਤੰਤਰ ਦਿਵਸ ਬੜੀ ਸ਼ਾਨੋ-ਸ਼ੌਕਤ ਅਤੇ ਦੇਸ਼ ਭਗਤੀ ਭਾਵਨਾ ਨਾਲ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਅਖਿਲ ਗੁਗਲਾਨੀ ਵਲੋਂ ਰਾਸ਼ਟਰੀ ਝੰਡਾ ਲਹਿਰਾ ਕੇ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਰਾਸ਼ਟਰੀ ਗੀਤ ਗਾ ਕੇ ਦੇਸ਼ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ | ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਗੀਤ, ਕਵਿਤਾਵਾਂ, ਭਾਸ਼ਣ ਅਤੇ ਰੰਗਾ-ਰੰਗ ਸੰਸਕਿ੍ਤਿਕ ਪੋ੍ਰਗਰਾਮ ਪੇਸ਼ ਕੀਤੇ ਗਏ | ਬੱਚਿਆਂ ਨੇ ਆਪਣੇ ਪੋ੍ਰਗਰਾਮਾਂ ਰਾਹੀਂ ਦੇਸ਼ ਦੀ ਆਜ਼ਾਦੀ, ਸੰਵਿਧਾਨ ਦੀ ਮਹੱਤਤਾ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ | ਸਕੂਲ ਦੇ ਪਿ੍ੰਸੀਪਲ ਅਖਿਲ ਗੁਗਲਾਨੀ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਇੱਜ਼ਤ ਕਰਨ, ਅਨੁਸ਼ਾਸਨ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਹੀ ਦੇਸ਼ ਦਾ ਭਵਿੱਖ ਹੈ ਅਤੇ ਉਨ੍ਹਾਂ ਨੂੰ ਚੰਗਾ ਨਾਗਰਿਕ ਬਣਨਾ ਚਾਹੀਦਾ ਹੈ | ਇਸ ਮੌਕੇ ਸਕੂਲ ਦੇ ਚੇਅਰਮੈਨ ਪਵਨ ਕੁਮਾਰ ਸਾਮਾ, ਸਕੂਲ ਦੇ ਡਾਇਰੈਕਟਰ ਗੋਲਡੀ ਸਾਮਾ, ਸਮੂਹ ਸਟਾਫ਼ ਅਤੇ ਸਾਰੇ ਵਿਦਿਆਰਥੀ ਸ਼ਾਮਿਲ ਸਨ |
ਆਰ.ਐਸ.ਡੀ. ਰਾਜ ਰਤਨ ਪਬਲਿਕ ਸਕੂਲ 'ਚ ਸਮਾਗਮ
ਫ਼ਿਰੋਜ਼ਪੁਰ, (ਗੁਰਿੰਦਰ ਸਿੰਘ)-ਸਥਾਨਕ ਆਰ.ਐੱਸ.ਡੀ. ਰਾਜ ਰਤਨ ਪਬਲਿਕ ਸਕੂਲ ਵਿਚ 77ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ, ਗੌਰਵ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਅਧਿਆਪਕਾਂ, ਕਮੇਟੀ ਮੈਂਬਰ ਪੰਡਿਤ ਸਤੀਸ਼ ਸ਼ਰਮਾ, ਡਾਇਰੈਕਟਰ .ਐੱਸ.ਪੀ. ਆਨੰਦ ਅਤੇ ਪਿ੍ੰਸੀਪਲ ਡਾ. ਪ੍ਰਵੀਨ ਔਲ਼ ਦੀ ਅਗਵਾਈ ਹੇਠ ਸਕੂਲ ਦੇ ਵਿਹੜੇ ਵਿਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਗਾਇਆ ਗਿਆ | ਇਸ ਸਮਾਰੋਹ ਵਿਚ ਆਰ.ਐੱਸ.ਡੀ. ਕਾਲਜ ਟਰੱਸਟ ਦੇ ਮੈਂਬਰ ਸ੍ਰੀਮਤੀ ਅਤੇ ਅਜੈ, ਸ੍ਰੀਮਤੀ ਅਤੇ ਨੀਲੇਸ਼, ਡਾ. ਅਰਾਧਨਾ ਅਤੇ ਅਕਾਦਮਿਕ ਮੁਖੀ ਅਸ਼ੋਕ ਗੁਪਤਾ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਓਤ-ਪੋਤ ਇਕ ਮਨਮੋਹਕ ਸਾਂਸਕਿ੍ਤਿਕ ਨਾਚ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਮੌਕੇ ਗਣਤੰਤਰ ਦਿਵਸ ਨੂੰ ਸਮਰਪਿਤ ਪੋਸਟਰ ਮੇਕਿੰਗ ਮੁਕਾਬਲੇ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਹਿੱਸਾ ਲਿਆ | ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦਾ ਹੌਸਲਾ ਅਫ਼ਜ਼ਾਈ ਕੀਤੀ ਅਤੇ ਅਜਿਹੇ ਪ੍ਰੋਗਰਾਮਾਂ ਨੂੰ ਦੇਸ਼ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਾਲੇ ਦੱਸਿਆ | ਇਸ ਮੌਕੇ ਸਕੂਲ ਵਲੋਂ ਅਧਿਆਪਕਾਂ ਲਈ ਸਨੈਕਸ ਦਾ ਪ੍ਰਬੰਧ ਕੀਤਾ ਗਿਆ ਅਤੇ ਸਾਰੇ ਸਟਾਫ਼ ਮੈਂਬਰਾਂ ਨੂੰ ਮਿਠਾਈ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ ਗਈ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ .ਐੱਸ.ਸੀ. ਸਾਂਵਾਲਕਾ, ਸਕੱਤਰ ਰਜਨੀਸ਼ ਸਾਂਵਾਲਕਾ, ਡਾਇਰੈਕਟਰ .ਐੱਸ.ਪੀ. ਆਨੰਦ ਅਤੇ ਪਿ੍ੰਸੀਪਲ ਡਾ. ਪ੍ਰਵੀਨ ਨੇ ਸਾਰੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਗਣਤੰਤਰ ਦਿਵਸ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੰਦਿਆਂ ਇਸ ਦਿਨ ਦੀ ਮਹੱਤਤਾ 'ਤੇ ਵਿਸਥਾਰ ਨਾਲ ਚਾਨਣਾ ਪਾਇਆ | ਪ੍ਰੋਗਰਾਮ ਦੇਸ਼ ਭਗਤੀ ਅਤੇ ਉਤਸ਼ਾਹ ਭਰੇ ਮਾਹੌਲ ਵਿਚ ਸਮਾਪਤ ਹੋਇਆ |
ਤਲਵੰਡੀ ਭਾਈ ਵਿਖੇ ਤਰਸੇਮ ਸਿੰਘ ਮੱਲਾ ਨੇ ਤਿਰੰਗਾ ਲਹਿਰਾਇਆ
ਪੱਤਰਕਾਰਤਾ ਦੇ ਖੇਤਰ 'ਚ ਵਧੀਆ ਸੇਵਾਵਾਂ ਨਿਭਾਉਣ 'ਤੇ ਪੱਤਰਕਾਰ ਵਰਿੰਦਰ ਮਨਚੰਦਾ ਸਨਮਾਨਿਤ
ਮੱਖੂ, ( ਸੰਧੂ)-ਪੱਤਰਕਾਰਤਾ ਦੇ ਖੇਤਰ 'ਚ ਲੰਮੇ ਸਮੇਂ ਤੋਂ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਸਦਕਾ ਮੱਖੂ ਤੋਂ 'ਅਜੀਤ' ਦੇ ਪੱਤਰਕਾਰ ਵਰਿੰਦਰ ਮਨਚੰਦਾ ਨੂੰ ਜ਼ੀਰਾ ਵਿਖੇ ਹੋਏ ਗਣਤੰਤਰ ਦਿਵਸ ਸਮਾਗਮ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਨਮਾਨਿਤ ਕੀਤਾ ਗਿਆ | ਗਣਤੰਤਰ ਦਿਵਸ ਸਮਾਗਮ ਜ਼ੀਰਾ 'ਚ ਅਰਵਿੰਦਰ ਪਾਲ ਸਿੰਘ .ਐੱਸ.ਡੀ.ਐਮ. ਜ਼ੀਰਾ, ਸੀਨੀਅਰ ਯੂਥ ਆਗੂ ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਫ਼ਿਰੋਜ਼ਪੁਰ ਆਦਿ ਹਾਜ਼ਰ ਸਨ |
ਤਲਵੰਡੀ ਭਾਈ, (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)-ਤਲਵੰਡੀ ਭਾਈ ਵਿਖੇ ਨਗਰ ਕੌਂਸਲ ਵਲੋਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਸਮੇਂ ਨਗਰ ਕੌਂਸਲ ਤਲਵੰਡੀ ਭਾਈ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਨਗਰ ਕੌਂਸਲ ਪ੍ਰਧਾਨ ਤਰਸੇਮ ਸਿੰਘ ਮੱਲਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਸਮੇਂ ਉਨ੍ਹਾਂ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਸਲਾਮੀ ਲਈ | ਜਿਸ ਮੌਕੇ 'ਤੇ ਸੰਬੋਧਨ ਕਰਦੇ ਹੋਏ ਮੱਲਾ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਸੂਰਬੀਰ ਯੋਧਿਆਂ ਨੂੰ ਯਾਦ ਅਤੇ ਆਜ਼ਾਦ ਭਾਰਤ ਦੇ ਸੰਵਿਧਾਨ ਦੀ ਸਿਰਜਣਾ ਕਰਨ ਵਾਲਿਆਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ 'ਤੇ ਰੁਪਿੰਦਰ ਸਿੰਘ ਮੋਨੂੰ, ਭਜਨ ਸਿੰਘ ਸਿਆਣ, ਰਾਕੇਸ਼ ਕੁਮਾਰ ਕਾਇਤ ਕੌਂਸਲਰ, ਸੰਜੀਵ ਕੁਮਾਰ ਪਿੰਟਾ ਕੌਂਸਲਰ ਪਤੀ, ਸੁੱਚਪਾਲ ਸਿੰਘ ਸੁੱਚਾ, ਧਰਮ ਸਿੰਘ, ਪਿ੍ੰਸੀਪਲ ਨਰਿੰਦਰਪਾਲ ਸਿੰਘ ਗਿੱਲ, ਪਾਲ ਸਿੰਘ ਠੇਕੇਦਾਰ, ਟਿੰਕੂ ਬਾਂਸਲ ਮੰਡਲ ਪ੍ਰਧਾਨ ਭਾਜਪਾ, ਰਾਮ ਸਿੰਘ ਕਲਸੀ, ਭੁਪਿੰਦਰ ਸਿੰਘ ਕਲਸੀ ਪ੍ਰਧਾਨ ਰਾਮਗੜ੍ਹੀਆ ਸੇਵਾ ਸੋਸਾਇਟੀ, ਹਰਦਿਆਲ ਸਿੰਘ ਬਿੱਟੂ, ਸੋਮ ਪ੍ਰਕਾਸ਼, ਸੁਰਜੀਤ ਸਿੰਘ ਬਜਾਜ, ਮੋਤੀ ਲਾਲ ਮੋਹਿਤ ਇੰਸਪੈਕਟਰ ਨਗਰ ਕੌਂਸਲ, ਇੰਦਰਜੀਤ ਸਿੰਘ ਬਰਾੜ, ਪ੍ਰਵੀਨ ਕੁਮਾਰ ਵਾਰੀਆ, ਸੰਦੀਪ ਖੁੱਲਰ, ਪਰਮਿੰਦਰ ਸਿੰਘ ਡੀ.ਸੀ ਇਲਾਵਾ ਸ਼ਹਿਰ ਦੇ ਪਤਵੰਤੇ 'ਤੇ ਨਗਰ ਕੌਂਸਲ ਸਟਾਫ਼ ਮੌਜੂਦ ਸੀ |
ਨਗਰ ਪੰਚਾਇਤ ਮੱਲਾਂਵਾਲਾ ਵਿਖੇ ਗਣਤੰਤਰ ਦਿਵਸ ਮਨਾਇਆ
ਮੱਲਾਂਵਾਲਾ (ਬਲਬੀਰ ਸਿੰਘ ਜੋਸਨ)-ਨਗਰ ਪੰਚਾਇਤ ਮੱਲਾਂਵਾਲਾ ਵਿਖੇ 77 ਵੇਂ ਗਣਤੰਤਰ ਦਿਵਸ ਮੌਕੇ ਦੇਸ਼ ਭਗਤੀ ਦੇ ਰੰਗਾਂ ਨਾਲ ਰੰਗਿਆ ਹੋਇਆ ਇਕ ਸਾਦਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਗਰ ਪੰਚਾਇਤ ਦੇ ਪ੍ਰਧਾਨ ਬੀਬੀ ਕਰਮਜੀਤ ਕੌਰ ਵਲੋਂ ਕੀਤੀ ਗਈ | ਜਿਸ ਉਪਰੰਤ ਰਾਸ਼ਟਰੀ ਗੀਤ ਦੀ ਗੂੰਜ ਨਾਲ ਪੂਰਾ ਮਾਹੌਲ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰ ਗਿਆ | ਇਸ ਮੌਕੇ ਹਾਜ਼ਰ ਸਭ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨਕ ਮੁੱਲਾਂ ਦੀ ਰੱਖਿਆ ਕਰਨ ਦਾ ਸੰਕਲਪ ਦੁਹਰਾਇਆ | ਝੰਡਾ ਲਹਿਰਾਉਣ ਉਪਰੰਤ ਯੂਥ ਆਗੂ ਅਤੇ ਪ੍ਰਧਾਨ ਮਹਾਬੀਰ ਸਿੰਘ ਸੰਧੂ ਵਲੋਂ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਮਜ਼ਬੂਤ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਸਮੂਹ ਸਫ਼ਾਈ ਸੇਵਕਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮਹਾਂਬੀਰ ਸਿੰਘ ਸੰਧੂ ਨੇ ਕਿਹਾ ਕਿ ਸਫ਼ਾਈ ਸੇਵਕ ਸ਼ਹਿਰ ਦੀ ਅਸਲ ਰੀੜ੍ਹ ਦੀ ਹੱਡੀ ਹਨ, ਜੋ ਬਿਨਾਂ ਕਿਸੇ ਭੇਦਭਾਵ ਦੇ ਦਿਨ-ਰਾਤ ਆਪਣੀ ਡਿਊਟੀ ਨਿਭਾ ਕੇ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਈ ਰੱਖਦੇ ਹਨ | ਉਨ੍ਹਾਂ ਦੀ ਨਿਸ਼ਠਾ ਅਤੇ ਮਿਹਨਤ ਸਮਾਜ ਲਈ ਪੇ੍ਰਰਨਾ ਦਾ ਸਰੋਤ ਹੈ | ਸਮਾਰੋਹ ਵਿਚ ਥਾਣਾ ਮੱਲਾਂਵਾਲਾ ਖ਼ਾਸ ਦੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਉਨ੍ਹਾਂ ਵਲੋਂ ਕਾਨੂੰਨ-ਵਿਵਸਥਾ ਅਤੇ ਲੋਕ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਸਬੰਧੀ ਆਪਣੇ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਨ੍ਹਾਂ ਦੇ ਨਾਲ-ਨਾਲ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਗੀਤਾਂ ਅਤੇ ਨਾਅਰਿਆਂ ਰਾਹੀਂ ਸਮਾਗਮ ਨੂੰ ਹੋਰ ਵੀ ਉਤਸ਼ਾਹਪੂਰਨ ਬਣਾਇਆ | ਅੰਤ ਵਿਚ ਨਗਰ ਪੰਚਾਇਤ ਪ੍ਰਧਾਨ ਵਲੋਂ ਹਾਜ਼ਰ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਗਣਤੰਤਰ ਦਿਵਸ ਸਾਨੂੰ ਸਿਰਫ਼ ਆਪਣੇ ਅਧਿਕਾਰਾਂ ਦੀ ਹੀ ਨਹੀਂ, ਸਗੋਂ ਆਪਣੇ ਫ਼ਰਜ਼ਾਂ ਦੀ ਵੀ ਯਾਦ ਦਿਵਾਉਂਦਾ ਹੈ ਅਤੇ ਦੇਸ਼ ਦੀ ਤਰੱਕੀ ਲਈ ਸਾਰਿਆਂ ਨੂੰ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ | ਇਸ ਸਮਾਰੋਹ ਵਿਚ ਸੀਨੀਅਰ ਆਗੂ ਕਲਭੂਸ਼ਨ ਲਾਲ ਧਵਨ, ਗੁਰਮਾਲਕ ਸਿੰਘ ਲੰਡਾ, ਵਾਈਸ ਪ੍ਰਧਾਨ ਧਰਮ ਸਿੰਘ, ਸੀਨੀਅਰ ਵਾਈਸ ਪ੍ਰਧਾਨ ਰੀਤੂ ਕੱਕੜ, ਲੇਖਾਕਾਰ ਬਲਜੀਤ ਕੌਰ, ਕਲਰਕ ਕੁਲਜੀਤ ਸਿੰਘ, ਹਰਜੀਤ ਕੌਰ, ਗੁਰਜੀਤ ਸਿੰਘ ਬੱਗਾ ਅਟਵਾਲ, ਧਰਮ ਪਤੀ ਰਕੇਸ਼ ਕੁਮਾਰ, ਹੀਰਾ ਕੱਕੜ, ਸਮੂਹ ਐਮ.ਸੀ. ਸਾਹਿਬਾਨ ਬੂਟਾ ਸਿੰਘ, ਚਰਨਜੀਤ ਕੌਰ, ਕਿੱਕਰ ਸਿੰਘ, ਦਲਜੀਤ ਕੌਰ, ਗੁਰਦੇਵ ਸਿੰਘ, ਕਿਰਨਦੀਪ ਕੌਰ, ਕੁਲਦੀਪ ਸਿੰਘ, ਜਸਵੰਤ ਸਿੰਘ ਧੰਜੂ, ਸ਼ਿੰਦਰ, ਨਵਾਬ, ਮਾਸਟਰ ਗੁਰਚਰਨ ਸਿੰਘ ਕਲਸੀ, ਅੰਮਿ੍ਤ ਸੰਧੂ, ਆਪ ਆਗੂ ਕਰਨ ਆਦਿ ਆਗੂ ਹਾਜ਼ਰ ਸਨ |
ਖ਼ੁਫ਼ੀਆ ਵਿਭਾਗ 'ਚ ਵਧੀਆ ਸੇਵਾਵਾਂ ਨਿਭਾਉਣ 'ਤੇ ਮੱਖੂ ਦੇ ਏ.ਐੱਸ.ਆਈ. ਯਾਦਵਿੰਦਰ ਸਿੰਘ ਸਨਮਾਨਿਤ
ਮੱਖੂ, (ਵਰਿੰਦਰ ਮਨਚੰਦਾ)-ਗਣਤੰਤਰ ਦਿਵਸ ਮੌਕੇ ਫ਼ਿਰੋਜ਼ਪੁਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ 'ਚ ਖ਼ੁਫ਼ੀਆ ਵਿਭਾਗ ਮੱਖੂ ਵਿਖੇ ਤਾਇਨਾਤ ਏ.ਐੱਸ.ਆਈ. ਯਾਦਵਿੰਦਰ ਸਿੰਘ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਪੱਧਰੀ ਸਮਾਗਮ 'ਚ ਪੰਜਾਬ ਦੇ ਕੈਬਨਿਟ ਮੰਤਰੀ ਬਲਜੀਤ ਕੌਰ, ਦੀਪਸ਼ਿਖਾ ਸ਼ਰਮਾ ਡੀ.ਸੀ ਫ਼ਿਰੋਜ਼ਪੁਰ, ਭੁਪਿੰਦਰ ਸਿੰਘ ਐੱਸ.ਐੱਸ.ਪੀ ਫ਼ਿਰੋਜ਼ਪੁਰ, ਅਰੁਣ ਸੇਖੜੀ ਡਵੀਜ਼ਨਲ ਕਮਿਸ਼ਨਰ ਫ਼ਿਰੋਜ਼ਪੁਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਖ਼ੁਫ਼ੀਆ ਵਿਭਾਗ ਮੱਖੂ ਦੇ ਏ.ਐੱਸ.ਆਈ. ਯਾਦਵਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਲੋਕਾਂ ਅੰਦਰ ਰਹਿ ਕੇ ਸਮਾਜਿਕ ਗਤੀਵਿਧੀਆਂ 'ਤੇ ਧਿਆਨ ਰੱਖ ਦੇਸ਼ ਅਤੇ ਸ਼ਹਿਰ ਦਾ ਮਾਹੌਲ ਸੁਰੱਖਿਅਤ ਰੱਖਣਾ ਦੇਸ਼ ਲਈ ਖ਼ੁਫ਼ੀਆ ਵਿਭਾਗ ਦਾ ਬਹੁਤ ਵੱਡਾ ਉਪਰਾਲਾ ਹੈ, ਜਿਸ ਵਿਚ ਖ਼ੁਫ਼ੀਆ ਵਿਭਾਗ ਦੇ ਏ.ਐੱਸ.ਆਈ. ਯਾਦਵਿੰਦਰ ਸਿੰਘ ਵਲੋਂ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਗਈਆਂ, ਜਿਸ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ | ਜ਼ਿਲ੍ਹਾ ਪੱਧਰੀ ਸਮਾਗਮ 'ਚ ਏ.ਐੱਸ.ਆਈ. ਯਾਦਵਿੰਦਰ ਸਿੰਘ ਦਾ ਸਨਮਾਨਿਤ ਹੋਣ ਉਪਰੰਤ ਮੱਖੂ ਪਹੁੰਚਣ 'ਤੇ ਖ਼ੁਫ਼ੀਆ ਵਿਭਾਗ ਮੱਖੂ ਦੇ ਇੰਚਾਰਜ ਜਰਮਲ ਸਿੰਘ, ਜਸਵੀਰ ਸਿੰਘ, ਬਾਬਾ ਬਲਦੇਵ ਸਿੰਘ, ਨਛੱਤਰ ਸਿੰਘ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ |
ਗਣਤੰਤਰ ਦਿਵਸ ਮੌਕੇ ਪੰਜਾਬ ਯੂਨੀਵਰਸਿਟੀ ਗੋਲਡ ਮੈਡਲਿਸਟ ਸੁਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ
ਫ਼ਿਰੋਜ਼ਪੁਰ, (ਗੁਰਿੰਦਰ ਸਿੰਘ)-77ਵੇਂ ਗਣਤੰਤਰ ਦਿਵਸ ਦੇ ਸ਼ੁੱਭ ਮੌਕੇ 'ਤੇ ਫ਼ਿਰੋਜ਼ਪੁਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵਿੱਦਿਅਕ ਖੇਤਰ ਵਿਚ ਸ਼ਾਨਦਾਰ ਉਪਲਬਧੀ ਹਾਸਲ ਕਰਨ ਵਾਲੀ ਹੋਣਹਾਰ ਵਿਦਿਆਰਥਣ ਸੁਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸੁਪ੍ਰੀਤ ਕੌਰ ਨੇ ਵਿੱਦਿਅਕ ਵਰ੍ਹੇ 2022-25 ਦੌਰਾਨ ਬੀ.ਵੌਕ (ਹੌਸਪੀਟੈਲਿਟੀ ਐਂਡ ਟੂਰਿਜ਼ਮ ਮੈਨੇਜਮੈਂਟ) ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪਹਿਲਾ ਸਥਾਨ ਹਾਸਲ ਕਰਕੇ ਯੂਨੀਵਰਸਿਟੀ ਗੋਲਡ ਮੈਡਲ ਪ੍ਰਾਪਤ ਕੀਤਾ ਹੈ | ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਡਾ. ਬਲਜੀਤ ਕੌਰ ਨੇ ਸੁਪ੍ਰੀਤ ਕੌਰ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਭੇਟ ਕਰਦੇ ਹੋਏ ਉਸ ਦੀ ਮਿਹਨਤ, ਨਿਸ਼ਠਾ ਅਤੇ ਲਗਨ ਦੀ ਖੁੱਲ੍ਹ ਕੇ ਸਰਾਹਨਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੀਆਂ ਉਪਲਬਧੀਆਂ ਨਾ ਕੇਵਲ ਪਰਿਵਾਰ ਲਈ ਮਾਣ ਦਾ ਕਾਰਨ ਹੁੰਦੀਆਂ ਹਨ, ਸਗੋਂ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਵੀ ਰੌਸ਼ਨ ਕਰਦੀਆਂ ਹਨ | ਡਾ. ਬਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਹੁਨਰਮੰਦ ਅਤੇ ਵੋਕੇਸ਼ਨਲ ਸਿੱਖਿਆ ਦੀ ਮਹੱਤਤਾ ਬਹੁਤ ਵਧ ਗਈ ਹੈ ਅਤੇ ਨੌਜਵਾਨਾਂ ਨੂੰ ਆਪਣੀ ਰੁਚੀ ਅਨੁਸਾਰ ਕੋਰਸ ਚੁਣ ਕੇ ਅੱਗੇ ਵਧਣਾ ਚਾਹੀਦਾ ਹੈ | ਉਨ੍ਹਾਂ ਸੁਪ੍ਰੀਤ ਕੌਰ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਨਵੀਆਂ ਉਚਾਈਆਂ ਛੂਹੇਗੀ | ਇਸ ਮੌਕੇ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ, ਹਲਕਾ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ, ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ, ਕਮਿਸ਼ਨਰ ਫ਼ਿਰੋਜ਼ਪੁਰ ਡਵੀਜ਼ਨ ਅਰੁਣ ਸੇਖੜੀ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਆਈ.ਜੀ ਰਾਜਪਾਲ ਸਿੰਘ ਸੰਧੂ, ਐੱਸ.ਐੱਸ.ਪੀ ਭੁਪਿੰਦਰ ਸਿੰਘ ਸਿੱਧੂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਨਾਗਰਿਕ ਹਾਜ਼ਰ ਸਨ |
ਡੀ.ਸੀ.ਐੱਮ ਸਮੂਹ ਨੇ ਵੱਖ-ਵੱਖ ਸਕੂਲਾਂ ਵਿਚ ਮਨਾਇਆ ਗਣਤੰਤਰ ਦਿਵਸ
-77ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਡੀ.ਸੀ.ਐੱਮ ਗਰੁੱਪ ਆਫ਼ ਸਕੂਲਜ਼ ਵਲੋਂ ਆਪਣੇ ਸਾਰੇ ਸਕੂਲਾਂ ਵਿਚ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਰਾਸ਼ਟਰੀ ਤਿਉਹਾਰ ਨੂੰ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਡੀ.ਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਡੀ.ਸੀ.ਐੱਮ ਇੰਟਰਨੈਸ਼ਨਲ ਸਕੂਲ ਅਤੇ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਬੁਲਾਰੇ ਵਿਕਰਮਾਦਿੱਤਿਆ ਸ਼ਰਮਾ ਨੇ ਦੱਸਿਆ ਕਿ ਡੀ.ਸੀ.ਐੱਮ ਗਰੁੱਪ ਨੇ ਰੋਟਰੀ ਕਲੱਬ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਸਾਰੇ ਸਕੂਲਾਂ ਵਿਚ ਗਣਤੰਤਰ ਦਿਵਸ ਸਮਾਰੋਹ ਕਰਵਾਏ | ਡੀ.ਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਭਾਰਤ ਵਿਕਾਸ ਪ੍ਰੀਸ਼ਦ ਫ਼ਿਰੋਜ਼ਪੁਰ ਛਾਉਣੀ ਦੇ ਸਹਿਯੋਗ ਨਾਲ ਸਮਾਰੋਹ ਆਯੋਜਿਤ ਕੀਤਾ ਗਿਆ | ਪਿ੍ੰਸੀਪਲ ਯਾਚਨਾ ਚਾਵਲਾ ਨੇ ਰਾਸ਼ਟਰੀ ਝੰਡਾ ਲਹਿਰਾਇਆ, ਜਿਸ ਤੋਂ ਬਾਅਦ ਸਕੂਲ ਦੇ ਸੁਰੱਖਿਆ ਕਰਮਚਾਰੀਆਂ ਵਲੋਂ ਗਾਰਡ ਆਫ਼ ਆਨਰ ਅਤੇ ਸਲਾਮੀ ਦਿੱਤੀ ਗਈ | ਸੰਗੀਤ ਟੀਮ ਵਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ ਅਤੇ ਗਣਤੰਤਰ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਇਆ ਗਿਆ | ਉਨ੍ਹਾਂ ਦੱਸਿਆ ਕਿ ਡੀ.ਸੀ.ਐੱਮ ਇੰਟਰਨੈਸ਼ਨਲ ਸਕੂਲ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਫ਼ਿਰੋਜ਼ਪੁਰ ਸ਼ਹਿਰ ਬਰਾਂਚ ਦੇ ਸਹਿਯੋਗ ਨਾਲ ਝੰਡਾ ਲਹਿਰਾਇਆ ਗਿਆ | ਪਿ੍ੰਸੀਪਲ ਅਨੁਰਾਧਾ ਚੰਦੇਲ ਨੇ ਦੱਸਿਆ ਕਿ ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਨਹਿਰੂ ਬਲਾਕ ਵਿਚ ਦੇਸ਼ ਭਗਤੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਰੰਗਾਰੰਗ ਪ੍ਰਸਤੁਤੀਆਂ ਰਾਹੀਂ ਸੰਵਿਧਾਨ ਦੀ ਮਹੱਤਤਾ ਨੂੰ ਉਜਾਗਰ ਕੀਤਾ | ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਚ ਰੋਟਰੀ ਕਲੱਬ ਦੇ ਸਹਿਯੋਗ ਨਾਲ ਗਣਤੰਤਰ ਦਿਵਸ ਮਨਾਇਆ ਗਿਆ | ਪਿ੍ੰਸੀਪਲ ਰੁਚੀ ਪਾਂਡੇ ਨੇ ਦੱਸਿਆ ਕਿ ਝੰਡਾ ਲਹਿਰਾਉਣ ਉਪਰੰਤ ਐਨ.ਸੀ.ਸੀ ਕੈਡਿਟਾਂ ਵਲੋਂ ਸਲਾਮੀ ਦਿੱਤੀ ਗਈ ਅਤੇ ਦੇਸ਼ ਭਗਤੀ ਗੀਤਾਂ ਰਾਹੀਂ ਮਾਹੌਲ ਨੂੰ ਦੇਸ਼ ਭਗਤੀ ਨਾਲ ਭਰ ਦਿੱਤਾ ਗਿਆ | ਇਸ ਮੌਕੇ ਰੋਟਰੀ ਕਲੱਬ ਗੋਲਡ ਦੀ ਪ੍ਰਧਾਨ ਅਨੁਰਾਧਾ ਸ਼ਰਮਾ, ਰੋਟਰੀ ਕਲੱਬ ਡਾਇਮੰਡ ਦੇ ਪ੍ਰਧਾਨ ਹਿੰਮਤ ਗੋਇਲ, ਸਟੇਟ ਕੋਆਰਡੀਨੇਟਰ ਕਮਲ ਸ਼ਰਮਾ, ਨਵੀਨ ਅਰੋੜਾ, ਅੰਜੂ ਮਿੱਤਲ, ਦੀਪਕ ਦੀਕਸ਼ਤ, ਰਣਧੀਰ ਗੁਪਤਾ, ਸੀਨੀਅਰ ਜੀ.ਐਮ ਰਿਟਾਇਰਡ ਕਰਨਲ ਰਾਜੇਸ਼ ਆਨੰਦ, ਡੀ.ਜੀ.ਐਮ ਐਡਮਿਨ ਡਾ. ਸਲਿਨ, ਡੀ.ਜੀ.ਐਮ ਸਜਲ, ਏ.ਜੀ.ਐਮ ਗੁਰਿੰਦਰਜੀਤ ਕੌਰ, ਵੀਪੀ ਕੈਂਬਰਿਜ ਬਿੰਦੂ ਗੁਪਤਾ, ਵੀਪੀ ਅਕਾਦਮਿਕ ਨੀਲਕਸ਼ੀ ਗੁਪਤਾ, ਹੈੱਡ ਐਲੀਮੈਂਟਰੀ ਅਤੇ ਪ੍ਰਾਇਮਰੀ ਪੂਨਮ ਸੂਦ ਅਤੇ ਹੋਰ ਹਾਜ਼ਰ ਸਨ |
ਗਣਤੰਤਰ ਦਿਵਸ ਮੌਕੇ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਨੇ ਲਹਿਰਾਇਆ ਕੌਮੀ ਤਿਰੰਗਾ
-77ਵੇਂ ਗਣਤੰਤਰ ਦਿਹਾੜੇ ਮੌਕੇ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਡਾ. ਰਾਜੀਵ ਪ੍ਰਾਸ਼ਰ ਸਿਵਲ ਸਰਜਨ ਵਲੋਂ ਦੇਸ਼ ਦੀ ਆਣ ਬਾਣ ਅਤੇ ਸ਼ਾਨ ਦਾ ਪ੍ਰਤੀਕ ਰਾਸ਼ਟਰੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਜਿੱਥੇ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਹੋਰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਤਰੱਕੀ ਅਤੇ ਉੱਨਤੀ ਲਈ ਹਰ ਵਿਅਕਤੀ ਆਪਣਾ ਬਣਦਾ ਯੋਗਦਾਨ ਦੇਵੇ | ਇਸ ਮੌਕੇ ਉਨ੍ਹਾਂ ਹਾਜ਼ਰੀਨ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ, ਸਮਾਜ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨ ਅਤੇ ਨਸ਼ਿਆਂ ਨਾਲ ਪੀੜਿਤ ਮਰੀਜ਼ਾਂ ਨੂੰ ਨਸ਼ੇ ਦੀ ਅਲਾਮਤ ਤੋਂ
ਆਜ਼ਾਦ ਕਰਵਾਉਣ ਲਈ ਮਿਲ ਕਿ ਹੰਭਲਾ ਮਾਰਨ ਦੀ ਅਪੀਲ ਕੀਤੀ | ਉਨ੍ਹਾਂ ਸਪਸ਼ਟ ਕੀਤਾ ਕਿ ਅੱਜ ਭਾਰਤ ਦਾ ਹਰ ਨਾਗਰਿਕ ਖ਼ੁਸ਼ੀ ਦੇ ਪਲ ਮਨਾ ਰਿਹਾ ਹੈ ਅਤੇ ਸਾਨੂੰ ਇਸ ਖ਼ੁਸ਼ੀ ਨੂੰ ਬਰਕਰਾਰ ਰੱਖਣ ਲਈ ਆਪਣੇ ਦੇਸ਼ ਦੇ ਹਿਤ ਬਾਰੇ ਸੋਚਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਾਡੇ ਕੌਮ ਦੇ ਹੀਰਿਆਂ ਨੇ ਜਿਸ ਸ਼ਿੱਦਤ ਨਾਲ ਅੰਗਰੇਜ਼ਾਂ ਵਿਰੁੱਧ ਕ੍ਰਾਂਤੀ ਛੇੜੀ ਸੀ, ਉਸ ਵਿਚ ਬੇਸ਼ੱਕ ਉਨ੍ਹਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ, ਪਰ ਅੰਗਰੇਜ਼ਾਂ ਨੂੰ ਭਾਰਤ ਤੋਂ ਭੱਜਣ ਲਈ ਮਜਬੂਰ ਕਰ ਦਿੱਤਾ | ਉਨ੍ਹਾਂ ਕਿਹਾ ਕਿ ਦੇਸ਼ ਲਈ ਆਪਾ ਵਾਰਨ ਵਾਲੇ ਕੌਮ ਦੇ ਮਹਾਨ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਵਲੋਂ ਜਿੱਥੇ ਆਜ਼ਾਦੀ ਦੇ ਸੰਗਰਾਮ ਵਿਚ ਮੋਹਰੀ ਰੋਲ ਅਦਾ ਕੀਤਾ ਅਤੇ ਸਾਨੂੰ ਉਨ੍ਹਾਂ ਦੇ ਦੱਸੇ ਰਾਹ 'ਤੇ ਚੱਲਦਿਆਂ ਸਮਾਜ ਨੂੰ ਤੰਦਰੁਸਤ ਰੱਖਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਸਮਾਗਮ ਉਪਰੰਤ ਸਿਵਲ ਸਰਜਨ ਵਲੋਂ ਚੰਗੀਆਂ ਸਿਹਤ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਡਾ. ਸੁਸ਼ਮਾ ਠੱਕਰ ਸਹਾਇਕ ਸਿਵਲ ਸਰਜਨ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੇਜ ਰਾਮ ਗੁਰਾਇਆ, ਡਾ. ਨਿਖਿਲ ਗੁਪਤਾ ਸੀਨੀਅਰ ਮੈਡੀਕਲ ਅਫ਼ਸਰ, ਡਾ. ਰਵਿੰਦਰਪਾਲ ਐੱਸ.ਐਮ.ਓ. ਮੱਖੂ, ਸੰਜੀਵ ਕੁਮਾਰ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ, ਵਿਕਾਸ ਕਾਲੜਾ ਪੀ.ਏ.ਟੁ ਸਿਵਲ ਸਰਜਨ ਸਮੇਤ ਸਿਵਲ ਹਸਪਤਾਲ ਦੇ ਡਾ. ਅਤੇ ਪੈਰਾ ਮੈਡੀਕਲ ਸਟਾਫ਼ ਹਾਜ਼ਰ ਸੀ |
ਸਟਰੀਮ ਲਾਈਨ ਵੈੱਲਫੇਅਰ ਸੁਸਾਇਟੀ ਨੇ ਮਨਾਇਆ ਗਣਤੰਤਰ ਦਿਵਸ
-ਸਟਰੀਮ ਲਾਈਨ ਵੈੱਲਫੇਅਰ ਸੁਸਾਇਟੀ ਫ਼ਿਰੋਜ਼ਪੁਰ ਨੇ 77ਵਾਂ ਗਣਤੰਤਰ ਦਿਵਸ ਬਾਗ਼ੀ ਪਾਰਕ (ਨੇੜੇ ਬਾਬਾ ਰਾਮਦੇਵ ਚੌਕ) ਫ਼ਿਰੋਜ਼ਪੁਰ ਵਿਖੇ ਮਨਾਇਆ | ਤਿਰੰਗਾ ਝੰਡਾ ਲਹਿਰਾਉਣ ਉਪਰੰਤ ਦੀਵਾਨ ਚੰਦ ਸੁਖੀਜਾ ਚੇਅਰਮੈਨ, ਕਿਸ਼ਨ ਚੰਦ ਜਾਗੋਵਾਲੀਆ ਪ੍ਰਧਾਨ, ਪ੍ਰਵੀਨ ਕੁਮਾਰ ਜਨਰਲ ਸਕੱਤਰ, ਰਾਮ ਕਿਸ਼ੋਰ ਕੋਆਰਡੀਨੇਟਰ, ਰਮੇਸ਼ ਬਜਾਜ ਸੀਨੀਅਰ ਪ੍ਰਧਾਨ, ਪੁਸ਼ਪ ਲਤਾ ਜੁਆਇੰਟ ਸਕੱਤਰ ਨੇ ਦੱਸਿਆ ਕਿ ਭਾਰਤੀ ਸੰਵਿਧਾਨ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋਇਆ ਜੋ 26 ਜਨਵਰੀ 1950 ਨੂੰ ਲਾਗੂ ਹੋਇਆ | ਇਸ ਦਿਨ ਤੋਂ ਦੇਸ਼ ਦੀ ਸ਼ਾਸਨ ਪ੍ਰਣਾਲੀ ਸੰਵਿਧਾਨ ਅਨੁਸਾਰ ਚੱਲਣ ਲੱਗੀ ਅਤੇ ਇਕ ਆਰਥਿਕ ਅਤੇ ਸਭਿਆਚਾਰਕ ਬਹੁਪੱਤੀ ਅਸਾਵੇਂ ਮੁਲਕ ਦੇ ਲੋਕਾਂ ਨੂੰ ਬਰਾਬਰੀ, ਆਜ਼ਾਦੀ ਅਤੇ ਨਿਆਂ ਦੇ ਅਧਿਕਾਰ ਮਿਲੇ | ਉਨ੍ਹਾਂ ਦੱਸਿਆ ਕਿ 26 ਜਨਵਰੀ ਦਾ ਦਿਨ ਸਾਨੂੰ ਇਹ ਯਾਦ ਕਰਾਉਂਦਾ ਹੈ ਕਿ ਅਸੀਂ ਇਕ ਧਰਮ ਨਿਰਪੱਖ ਸੁਤੰਤਰ, ਭਾਈਚਾਰਕ ਅਤੇ ਜਮਹੂਰੀ ਦੇਸ਼ ਦੇ ਵਸਨੀਕ ਹਾਂ ਇਸ ਕਰਕੇ ਇਹ ਕਦਰਾਂ ਕੀਮਤਾਂ ਹਰ ਹੀਲੇ ਬਰਕਰਾਰ ਰਹਿਣੀਆਂ ਚਾਹੀਦੀਆਂ ਹਨ | ਇਸ ਮੌਕੇ ਮੈਂਬਰ ਨੰਦ ਲਾਲ, ਰੇਣੂ ਬਾਲਾ, ਮਿਸਟਰ ਭਾਟੀਆ, ਜੀਵਨ ਕਾਂਤਾ ਸਤਪਾਲ ਖੁਰਾਣਾ, ਸ਼ਾਮ ਬਿਹਾਰੀ ਵਾਜਪਾਈ ਆਦਿ ਹਾਜ਼ਰ ਸਨ |
ਜ਼ੀਰਾ ਵਿਖੇ ਐਸ.ਡੀ.ਐਮ ਅਰਵਿੰਦਰ ਪਾਲ ਸਿੰਘ ਨੇ ਲਹਿਰਾਇਆ ਤਿਰੰਗਾ
ਜ਼ੀਰਾ, (ਪ੍ਰਤਾਪ ਸਿੰਘ ਹੀਰਾ)-ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਸਬ-ਡਵੀਜ਼ਨ ਜ਼ੀਰਾ ਵਿੱਚ ਜੀਵਨ ਮੱਲ ਸਰਕਾਰੀ ਸਕੂਲ ਵਿਖੇ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਤਹਿਸੀਲਦਾਰ ਸਤਵਿੰਦਰ ਸਿੰਘ ਅਤੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਦੀ ਦੇਖ ਰੇਖ ਹੇਠ ਕਰਾਏ ਗਏ ਪ੍ਰੋਗਰਾਮ ਦੌਰਾਨ ਅਰਵਿੰਦਰਪਾਲ ਸਿੰਘ ਐਸ.ਡੀ.ਐਮ ਜ਼ੀਰਾ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਆਪਣੇ ਭਾਸ਼ਣ ਦੌਰਾਨ ਸਰਕਾਰ ਦੀਆਂ ਉਪਲਬਧੀਆਂ ਤੇ ਚਾਨਣਾ ਪਾਇਆ ਅਤੇ ਸਮੂਹ ਪੰਜਾਬ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਪਰੇਡ ਦਾ ਨਿਰੀਖਣ ਵੀ ਕੀਤਾ ਗਿਆ ਅਤੇ ਮਾਰਚ ਪਾਸਟ ਵਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ ਇਸ ਦੌਰਾਨ ਦੋ ਅੰਗਹੀਣਾਂ ਨੂੰ ਟਰਾਈ ਸਾਈਕਲ ਵੀ ਦਿੱਤੇ ਗਏ ਉੱਥੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ, ਪ੍ਰਤਿਮਾ ਸਿੰਗਲਾ ਸੀਨੀਅਰ ਡਵੀਜ਼ਨ ਮੈਜਿਸਟਰੇਟ, ਗੁਰਪ੍ਰੀਤ ਕੌਰ ਜੂਨੀਅਰ ਡਵੀਜ਼ਨ ਮਜਿਸਟਰੇਟ , ਨਰਿੰਦਰ ਕੁਮਾਰ ਕਾਰਜ ਸਾਧਕ ਅਫਸਰ, ਸੁਰਜੀਤ ਸਿੰਘ ਬੀ.ਡੀ.ਪੀ.ਓ, ਸੰਦੀਪ ਗੋਇਲ ਇੰਚਾਰਜ ਇਲੈੱਕਸ਼ਨ ਸੈੱਲ , ਮਲੂਕ ਸਿੰਘ ਨਾਇਬ ਤਹਿਸੀਲਦਾਰ ਮੱਖੂ, ਜਸਪਾਲ ਸਿੰਘ ਢਿੱਲੋਂ ਡੀ.ਐਸ ਪੀ ਜ਼ੀਰਾ, ਜਗਦੀਪ ਸਿੰਘ ਐਸ ਐੱਚ ਓ ਥਾਣਾ ਸਿਟੀ, ਰੋਬਨ ਸਚਦੇਵਾ,ਮੈਡਮ ਸਰਬਜੀਤ ਕੌਰ ਪ੍ਰਧਾਨ ਨਗਰ ਕੌਂਸਲ ਜ਼ੀਰਾ, ਰਜੇਸ਼ ਢੰਡ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਕਰਨਲ ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ ਜੱਜ ਪ੍ਰਧਾਨ, ਜਸਵੰਤ ਸਿੰਘ ਨਾਮਦੇਵ, ਸੁਖਦੇਵ ਸਿੰਘ ਸੁੱਖ ਕੋਆਰਡੀਨੇਟਰ ਸਿੱਖਿਆ ਵਿਭਾਗ , ਗੁਰਪ੍ਰੀਤ ਸਿੰਘ ਗੋਪੀ ਪ੍ਰਧਾਨ ਟਰੱਕ ਯੂਨੀਅਨ, ਬਲਜਿੰਦਰ ਸਿੰਘ ਗਿੱਲ ਨੰਬਰਦਾਰ , ਪਿ੍ੰਸੀਪਲ ਕਰਮਜੀਤ ਸਿੰਘ ਜੋਸ਼ਨ, ਸਟੇਟ ਐਵਾਰਡੀ ਲੈਕਚਰਾਰ ਮੇਜਰ ਸਿੰਘ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਰਿਟਾਇਰਡ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ, ਕਾਮਰੇਡ ਨਛੱਤਰ ਸਿੰਘ, ਰਜੇਸ਼ ਕੁਮਾਰ ਲੱਕੀ ਪਾਸੀ, ਹਰਬੰਸ ਸਿੰਘ ਸ਼ੇਖ਼ਾ, ਕਿ੍ਸ਼ਨ ਹਾਂਡਾ ਡਾਇਰੈਕਟਰ ਰਾਮ-ਲੀਲ੍ਹਾ ਕਲੱਬ ਸੰਦੀਪ ਗੋਇਲ ਇਲੈੱਕਸ਼ਨ ਸੈੱਲ ਇੰਚਾਰਜ, ਕੁਲਦੀਪ ਸਿੰਘ ਮਾਣਕ ਜਨਰਲ ਸਕੱਤਰ ਹਜ਼ੂਰ ਸਾਹਿਬ ਯਾਤਰਾ ਕਮੇਟੀ, ਨਵੀਨ ਸਚਦੇਵਾ, ਹਰਪਾਲ ਸਿੰਘ ਦਰਗਨ ਪ੍ਰਧਾਨ ਰੋਟਰੀ ਕਲੱਬ ਜ਼ੀਰਾ, ਰਜਿੰਦਰ ਕੁਮਾਰ ਦਫਤਰ ਸੀ.ਡੀ.ਪੀ.ਓ, ਚਰਨਬੀਰ ਸਿੰਘ ਡੀ.ਪੀ , ਰਜਿੰਦਰ ਕੁਮਾਰ ਬੰਸੀਵਾਲ, ਸੁਨੀਲ ਗਰੋਵਰ ਆਦਿ ਹਾਜ਼ਰ ਸਨ ਸਮਾਗਮ ਦੌਰਾਨ ਵੱਖ ਵੱਖ ਸਕੂਲਾਂ ਦੇ ਕਰੀਬ 250 ਵਿਦਿਆਰਥੀਆਂ ਨੇ ਗਿੱਧਾ ਅਤੇ ਭੰਗੜਾ ਦੀ ਪੇਸ਼ਕਾਰੀ ਤੋਂ ਇਲਾਵਾ ਦੇਸ਼ ਭਗਤੀ ਨਾਲ ਸੰਬੰਧਿਤ ਕੋਰੀਓਗ੍ਰਾਫੀਆਂ ਪੇਸ਼ ਕਰਕੇ ਆਏ ਹੋਏ ਲੋਕਾਂ ਦਾ ਮਨ ਮੋਹ ਲਿਆ | ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਜੋਗਿੰਦਰ ਸਿੰਘ ਕਡਿਆਲ ਅਤੇ ਮੁੱਖ ਅਧਿਆਪਕ ਵਿਸ਼ੇਸ਼ ਸਚਦੇਵਾ ਵਲੋਂ ਨਿੱਕੇ ਨਿੱਕੇ ਸ਼ੇਅਰਾਂ ਨਾਲ ਬਾਖ਼ੂਬੀ ਨਿਭਾਈ ਗਈ |