15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸਿੱਖ ਜਥੇਬੰਦੀਆਂ ਨੇ ਸੰਵਿਧਾਨ ਵਿਚ ਸਿੱਖ ਕੌਮ ਨਾਲ ਵਿਤਕਰੇਬਾਜ਼ੀ ਕਾਰਨ ਮਨਾਇਆ ਕਾਲਾ ਅਤੇ ਗ਼ੁਲਾਮੀ ਦਿਵਸ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਫਿਰੋਜ਼ਪੁਰ, 27 ਜਨਵਰੀ (ਸੁਖਵਿੰਦਰ ਸਿੰਘ)-ਜਿੱਥੇ ਅੱਜ ਕੁਝ ਦੇਸ਼ ਵਾਸੀਆਂ ਨੇ ਦੇਸ਼ ਦੀ ਆਜ਼ਾਦੀ ਬਾਅਦ ਅੱਜ ਦੇ ਦਿਨ ਨੂੰ ਭਾਰਤ ਦੇਸ਼ ਦਾ ਸੰਵਿਧਾਨ ਲਾਗੂ ਹੋਣ ਦਾ ਦਿਨ ਖ਼ੁਸ਼ੀਆਂ ਨਾਲ ਮਨਾਇਆ ਉੱਥੇ ਸਿੱਖ ਕੌਮ ਨਾਲ ਦਰਦ ਰੱਖਣ ਵਾਲੀਆਂ ਫਿਰੋਜ਼ਪੁਰ ਦੀਆਂ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ, ਇੰਟਰਨੈਸ਼ਨਲ ਪੰਥਕ ਦਲ, ਏਕ ਨੂਰ ਖ਼ਾਲਸਾ ਫ਼ੌਜ, ਕਲਗ਼ੀਧਰ ਅੰਮਿ੍ਤ ਸੰਚਾਰ ਜਥਾ ਅਤੇ ਹੋਰ ਕਈ ਸਿੱਖ ਸਭਾਵਾਂ ਦੇ ਆਗੂ ਹਾਜ਼ਰ ਸਨ | ਇਸ ਦਿਵਸ ਨੂੰ ਕਾਲਾ ਦਿਵਸ ਅਤੇ ਗ਼ੁਲਾਮੀ ਦਿਵਸ ਸ਼ਹਿਰ ਦੇ ਊਧਮ ਸਿੰਘ ਚੌਂਕ ਵਿਖੇ ਰੋਸ ਪ੍ਰਦਰਸ਼ਨ ਕਰਕੇ ਮਨਾਇਆ | ਸਿਰਾਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ 90 ਤੋਂ ਵੱਧ ਕੁਰਬਾਨੀ ਦੇਣ ਵਾਲੀ ਸਿੱਖ ਕੌਮ ਨੂੰ ਸੰਵਿਧਾਨ ਅਨੁਸਾਰ ਦੇਸ਼ ਦੇ ਹਾਕਮਾਂ ਵਲੋਂ ਇਨਸਾਫ ਨਾ ਦੇਣ ਤੇ ਸਮੁੱਚੀ ਸਿੱਖ ਕੌਮ ਵਿਚ ਪੂਰੀ ਗ਼ੁੱਸੇ ਦੀ ਲਹਿਰ ਹੈ | ਜੋ ਦੇਸ਼ ਦੇ ਹਿਤ ਵਿਚ ਨਹੀਂ ਹੈ ਆਗੂਆਂ ਨੇ ਕਿਹਾ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਕੌਮ ਦੇ ਅਨਮੋਲ ਹੀਰਿਆਂ ਨੂੰ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਅਦਾਲਤਾਂ ਵਲੋਂ ਦਿੱਤੀ ਸਜਾ ਪੂਰੀ ਹੋਣ ਸਗੋਂ 30 ਤੋਂ 32 ਸਾਲ ਬੀਤ ਜਾਣ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤਾ ਗਿਆ | ਦੂਜੇ ਪਾਸੇ ਅਨੇਕਾਂ ਕਾਤਲਾਂ ਬਲਾਤਕਾਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਲਈ ਜ਼ਿੰਮੇਵਾਰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਲ ਵਿਚ ਤਿੰਨ ਵਾਰ ਪੈਰੋਲ ਦੇ ਕੇ ਸਿੱਖ ਕੌਮ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ ਜਾ ਰਿਹਾ ਹੈ ਸੋ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਮੁੱਚੇ ਬੰਦੀ ਸਿੰਘਾਂ ਰਿਹਾਅ ਨਹੀਂ ਕੀਤੇ ਜਾਂਦੇ ਅਤੇ ਨਿਰਾਦਰੀ ਵਾਲੀ ਜ਼ੰੁਮੇਵਾਰ ਲੋਕਾਂ ਨੂੰ ਢੁਕਵੀਂ ਸਜ਼ਾ ਨਹੀਂ ਮਿਲ ਜਾਂਦੀ ਅਸੀਂ ਉਦੋਂ ਤੱਕ 26 ਜਨਵਰੀ ਅਤੇ 15 ਅਗਸਤ ਨੂੰ ਗ਼ੁਲਾਮੀ ਅਤੇ ਕਾਲਾ ਦਿਵਸ ਵਜੋਂ ਮਨਾਉਂਦੇ ਰਹਾਂਗੇ | ਕੜਾਕੇ ਦੀ ਠੰਢ ਵਿਚ ਡਟੇ ਰਹੇ ਸਿੱਖ ਜਥੇਬੰਦੀਆਂ ਦੇ ਆਗੂਆਂ ਵਿਚ ਲਖਬੀਰ ਸਿੰਘ ਮਹਾਲਮ, ਭਾਈ ਜਸਪਾਲ ਸਿੰਘ, ਬਾਬਾ ਸਤਨਾਮ ਸਿੰਘ ਵੱਲੀਆ, ਹਿੰਮਤ ਸਿੰਘ, ਭਾਈ ਬਲਕਾਰ ਸਿੰਘ, ਡਾਕਟਰ ਗੁਰਮੀਤ ਸਿੰਘ, ਉਡੀਕ ਸਿੰਘ ਕੁੰਡੇ, ਸੁਖਦੇਵ ਸਿੰਘ ਸਰਪੰਚ, ਭਗਵਾਨ ਸਿੰਘ, ਜਗਤਾਰ ਸਿੰਘ, ਹਰਜਿੰਦਰ ਸਿੰਘ ਬੱਗਾ, ਜਸਵੀਰ ਸਿੰਘ ਜੱਸ, ਕਿਰਨਦੀਪ ਸਿੰਘ ਭੁੱਲਰ, ਸੁਰਜੀਤ ਸਿੰਘ ਸੰਧੂ, ਰਣਜੀਤ ਸਿੰਘ ਬੱਬਲੂ, ਜਗਦੇਵ ਸਿੰਘ ਲਾਡੀ, ਗੁਰਦੇਵ ਸਿੰਘ, ਸੁਖਦੇਵ ਸਿੰਘ ਵੱਲੀਆ, ਗੁਰਦਰਸ਼ਨ ਸਿੰਘ ਬੱਬੀ, ਰਣਜੀਤ ਸਿੰਘ ਲਾਡਾ, ਕਰਮਜੀਤ ਸਿੰਘ ਅਤੇ ਗੁਰਦੇਵ ਸਿੰਘ ਸਮੇਤ ਹੋਰ ਵੀ ਕਈ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਨੇ ਫ਼ਾਜ਼ਿਲਕਾ 'ਚ ਸੂਬਾ ਪੱਧਰੀ ਗਣਤੰਤਰ ਦਿਵਸ ਦੌਰਾਨ ਲਹਿਰਾਇਆ ਤਿਰੰਗਾ ਅਗਲੀ ਖ਼ਬਰ ਪਿੰਡ ਮਨਸੂਰਦੇਵਾ ਦਾ ਸੱਭਿਆਚਾਰਕ ਮੇਲਾ ਅਤੇ ਕਬੱਡੀ ਕੱਪ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
Ad Position 24