02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਰਿਟਾਇਰਡ ਮਿਊਾਸੀਪਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੰਗਾਂ ਨੂੰ ਲੈ ਕੇ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 01-02-2026
ਅਬੋਹਰ, 31 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਰਿਟਾਇਰਡ ਮਿਊਾਸੀਪਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਅਬੋਹਰ ਦੀ ਮਹੀਨਾਵਾਰ ਮੀਟਿੰਗ ਅਬੋਹਰ ਦੇ ਨਹਿਰੂ ਪਾਰਕ ਵਿਖੇ ਪ੍ਰਮੋਦ ਕੁਮਾਰ ਜੁਨੇਜਾ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸਭ ਤੋਂ ਪਹਿਲਾ ਸ੍ਰੀ ਰਾਮ ਪ੍ਰਸ਼ਾਦ ਸਾਬਕਾ ਪ੍ਰਧਾਨ ਦੀ ਮੌਤ 'ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੌਨ ਰੱਖ ਕੇ ਗਹਿਰਾ ਸ਼ੋਕ ਪ੍ਰਗਟ ਕੀਤਾ | ਉਸ ਤੋਂ ਬਾਅਦ ਨਗਰ ਨਿਗਮ ਅਬੋਹਰ ਨੂੰ ਇਕ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ, ਜਿਸ ਦੀ ਮਿਆਦ 15 ਦਿਨ ਰੱਖੀ ਗਈ, ਜੇਕਰ ਉਕਤ ਮੰਗਾਂ 15 ਦਿਨਾਂ ਦੇ ਅੰਦਰ-ਅੰਦਰ ਨਾ ਮੰਨੀਆਂ ਗਈਆਂ ਤਾਂ ਐਸੋਸੀਏਸ਼ਨ ਸੰਘਰਸ਼ ਕਰਨ 'ਤੇ ਮਜਬੂਰ ਹੋਵੇਗੀ | ਮੰਗਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਸ਼ੋਕ ਕੁਮਾਰ ਵਾਟਸ ਨੇ ਦੱਸਿਆ ਕਿ 47 ਰਿਟਾਇਰਡ ਕਰਮਚਾਰੀਆਂ ਦੀ ਐਲ. ਟੀ. ਸੀ. 1 ਜਨਵਰੀ 2026 ਤੋਂ ਬਕਾਇਆ ਹੈ ਜੋ ਤੁਰੰਤ ਦਿੱਤੀ ਜਾਵੇ | ਰਿਟਾਇਰਡ ਕਰਮਚਾਰੀਆਂ ਨੂੰ ਗ੍ਰੇਜੁਟੀ ਤੇ ਲੀਵਕੈਸ਼ਮੇਟ ਦਾ ਭੁਗਤਾਨ ਨਗਰ ਨਿਗਮ ਵਲੋਂ ਲੇਟ ਕੀਤਾ ਗਿਆ ਸੀ ਜਿਨ੍ਹਾਂ ਸਮਾਂ ਇਹ ਭੁਗਤਾਨ ਲੇਟ ਕੀਤਾ ਗਿਆ ਹੈ ਉਸ ਸਮੇਂ ਦੀ 9 ਫ਼ੀਸਦੀ ਦੇ ਹਿਸਾਬ ਨਾਲ ਵਿਆਜ ਦਿੱਤੀ ਜਾਵੇ | ਇਸ ਤਰ੍ਹਾਂ ਨਗਰ ਨਿਗਮ ਅਬੋਹਰ ਵਲੋਂ ਪਹਿਲਾ ਵੀ ਗੈਰਜੁਟੀ ਦਾ ਭੁਗਤਾਨ ਲੇਟ ਕਰਨ 'ਤੇ ਰਿੱਟ ਪਟੀਸ਼ਨ ਮਾਰਫ਼ਤ ਵਿਆਜ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ, ਉਸੇ ਆਧਾਰ 'ਤੇ ਹੀ ਇਨ੍ਹਾਂ ਰਿਟਾਇਰਡ ਕਰਮਚਾਰੀਆਂ ਨੂੰ ਵੀ ਲੇਟ ਕੀਤੇ ਗਏ ਭੁਗਤਾਨ ਦੇ ਸਮੇਂ ਦੀ ਵਿਆਜ ਦਿੱਤੀ ਜਾਵੇ | ਨਗਰ ਨਿਗਮ ਅਬੋਹਰ ਵਲੋਂ ਐਸੋਸੀਏਸ਼ਨ ਨੂੰ ਦਫ਼ਤਰ ਬਣਾਉਣ ਲਈ ਆਪਣੇ ਮਤਾ ਨੰਬਰ 39 ਵਿਚ ਜਗ੍ਹਾ ਦੇਣਾ ਪ੍ਰਵਾਨ ਕੀਤਾ ਸੀ ਪਰ ਉਸ ਦੀ ਉਸਾਰੀ ਕਰਨ ਦਾ ਪੱਤਰ ਅਜੇ ਤੱਕ ਵੀ ਜਾਰੀ ਨਹੀਂ ਕੀਤਾ, ਜਿਸ ਨੂੰ ਇਕ ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ, ਉਹ ਤੁਰੰਤ ਜਾਰੀ ਕੀਤਾ ਜਾਵੇ | ਉਨ੍ਹਾਂ ਉਕਤ ਮੰਗਾਂ ਮਿਥੇ ਸਮੇਂ 'ਚ ਮੰਨਣ ਦੀ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੱਚਖੰਡ ਕਾਨਵੈਂਟ ਸਕੂਲ ਵਿਖੇ ਮਹਾਤਮਾ ਗਾਂਧੀ ਦਾ ਬਲਿਦਾਨ ਦਿਵਸ ਮਨਾਇਆ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦੇ ਲੈਕਚਰਾਰ ਮੈਡਮ ਰੌਮੀ ਕਟਾਰੀਆ 33 ਸਾਲਾਂ ਦੀ ਸੇਵਾ ਤੋਂ ਬਾਅਦ ਹੋਏ ਸੇਵਾਮੁਕਤ
Ad Position 24
No active advertisement