24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਘਰ 'ਚੋਂ ਮੋਬਾਈਲ ਤੇ ਨਕਦੀ ਚੋਰੀ

Ad Position 21
No active advertisement
ਅਜੀਤ ਡੈਸਕ 02-02-2026
ਗੁਰੂਹਰਸਹਾਏ, 1 ਫਰਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਵਿਚ ਆਏ ਦਿਨ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ | ਜਾਣਕਾਰੀ ਅਨੁਸਾਰ ਬੀਤੇ ਸਨਿਚਰਵਾਰ ਦੀ ਦੁਪਹਿਰ ਨੂੰ ਵੀ ਗਰੀਨ ਐਵੇਨਿਊ ਕਾਲੋਨੀ 'ਚ ਦਿਨ ਦਿਹਾੜੇ ਚੋਰ ਘਰ 'ਚ ਵੜ ਕੇ ਮੋਬਾਈਲ ਫ਼ੋਨ ਤੇ ਕੁੱਝ ਰੁਪਏ ਚੋਰੀ ਕਰਕੇ ਫ਼ਰਾਰ ਹੋ ਗਿਆ | ਘਟਨਾ ਸੰਬੰਧੀ ਖੇਤੀਬਾੜੀ ਦਾ ਕੰਮ ਕਰਦੇ ਲਾਡੀ ਧਵਨ ਨੇ ਦੱਸਿਆ ਸੀ ਉਹ ਗਰੀਨ ਐਵੇਨਿਊ ਕਾਲੋਨੀ 'ਚ ਰਹਿੰਦੇ ਹਨ ਅਤੇ ਬੀਤੇ ਸਨਿਚਰਵਾਰ ਨੂੰ ਉਸ ਦੇ ਕੁਝ ਪਰਿਵਾਰ ਦੇ ਮੈਂਬਰ ਘਰ ਦਾ ਗੇਟ ਬਾਹਰੋਂ ਬੰਦ ਕਰ ਕੇ ਬਾਜ਼ਾਰ ਗਏ ਹੋਏ ਸਨ ਤੇ ਕੁਝ ਮੈਂਬਰ ਅੰਦਰ ਕੰਮ ਕਰ ਰਹੇ ਸਨ ਅਤੇ ਦੁਪਹਿਰ ਨੂੰ 3 ਵਜੇ ਦੇ ਕਰੀਬ ਚੋਰ ਉਸ ਦੀ ਕੋਠੀ 'ਚ ਬਾਹਰ ਦਾ ਗੇਟ ਖ਼ੋਲ੍ਹ ਕੇ ਅੰਦਰ ਦਾਖਲ ਹੋਇਆ ਅਤੇ ਇਸ ਦੌਰਾਨ ਘਰ ਦੀ ਲੋਬੀ 'ਚ ਪਿਆ ਮੋਬਾਈਲ ਫ਼ੋਨ ਤੇ 5 ਹਜ਼ਾਰ ਰੁਪਏ ਚੋਰ ਚੋਰੀ ਕਰਕੇ ਫ਼ਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਗੁਆਂਢੀ ਦੀ ਕੋਠੀ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਇਹ ਘਟਨਾ ਕੈਦ ਹੋ ਗਈ | ਲਾਡੀ ਧਵਨ ਨੇ ਦੱਸਿਆ ਕਿ ਇਸ ਗਲੀ 'ਚ ਹੀ ਇਲਾਕੇ ਦੇ ਡੀ. ਐਸ. ਪੀ. ਰਾਜਵੀਰ ਸਿੰਘ ਰਹਿੰਦੇ ਹਨ ਤੇ ਉਨ੍ਹਾਂ ਦੀ ਕੋਠੀ ਤੋਂ ਮਹਿਜ਼ ਕੁੱਝ ਹੀ ਮੀਟਰ ਦੀ ਦੂਰੀ 'ਤੇ ਸਾਹਮਣੇ ਵਾਲੇ ਕੋਠੀ 'ਚ ਹੀ ਰਹਿੰਦੇ ਹਨ, ਜੇ ਚੋਰਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਖ਼ੌਫ਼ ਨਹੀਂ ਹੈ | ਉਨ੍ਹਾਂ ਨੇ ਕਿਹਾ ਕਿ ਜੋ ਵੀ ਚੋਰ ਨੂੰ ਲੱਭ ਕੇ ਤੇ ਉਸ ਦਾ ਪਤਾ ਦੱਸੇਗਾ ਤਾਂ ਉਸ ਨੂੰ ਨਕਦ 5 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ | ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕੇ ਚੋਰ ਨੂੰ ਜਲਦੀ ਫੜ ਕੇ ਉਸ ਦਾ ਚੋਰੀ ਹੋਇਆ ਸਾਮਾਨ ਚੋਰ ਕੋਲੋਂ ਬਰਾਮਦ ਕਰਕੇ ਵਾਪਸ ਕੀਤਾ ਜਾਵੇ | ਪੀੜਤ ਨੇ ਕਿਹਾ ਸੀ ਉਸ ਦਾ 20 ਹਜ਼ਾਰ ਰੁਪਏ ਦਾ ਮੋਬਾਈਲ ਸੀ ਤੇ 5 ਹਜ਼ਾਰ ਰੁਪਏ ਕੈਸ਼ ਕੁਲ 25 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਵੀ ਡੇਰਾ ਸੱਚਖੰਡ ਬਲਾਂ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਬਾਬਾ ਮਾਹਗਾ ਸਿੰਘ ਦੀ ਯਾਦ 'ਚ 37ਵਾਂ ਮੇਲਾ 4 ਨੂੰ
Ad Position 24