ਜ਼ੀਰਾ, 1 ਫਰਵਰੀ (ਰਜਨੀਸ਼ ਕਥੂਰੀਆ)-ਸ੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ, ਜ਼ੀਰਾ ਵਿਖੇ ਪਲੱਸ ਵੰਨ ਤੇ ਪਲੱਸ ਟੂ ਦੇ ਵਿਦਿਆਰਥੀਆਂ ਲਈ ਵਿਦਾਈ (ਫੇਅਰਵੈੱਲ) ਸਮਾਰੋਹ ਬੜੀ ਧੂਮ ਧਾਮ ਨਾਲ ਮਨਾਇਆ | ਸਮਾਗਮ ਦਾ ਮਾਹੌਲ ਖ਼ੁਸ਼ੀ, ਭਾਵਨਾਵਾਂ ਤੇ ਯਾਦਗਾਰ ਪਲਾਂ ਨਾਲ ਭਰਪੂਰ ਰਿਹਾ | ਇਸ ਮੌਕੇ ਸਕੂਲ ਦੇ ਮੈਨੇਜਰ ਹਰੀਸ਼ ਜੈਨ, ਐਕਟਿਵ ਮੈਨੇਜਰ ਮੈਡਮ ਅਰਚਨਾ ਜੈਨ, ਪਿ੍ੰਸੀਪਲ ਮੈਡਮ ਕਿਰਨ ਅਗਰਵਾਲ ਤੇ ਪਿੰ੍ਰਸੀਪਲ ਡਾ. ਸ਼ਾਲੂ ਸੂਦ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਮਿਹਨਤ ਤੇ ਅਨੁਸ਼ਾਸਨ ਹੀ ਸਫਲਤਾ ਦੀ ਕੁੰਜੀ ਹੈ | ਇਸ ਦੌਰਾਨ ਵਿਦਿਆਰਥੀਆਂ ਵਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਇਹ ਵਿਦਾਈ ਸਮਾਰੋਹ ਵਿਦਿਆਰਥੀਆਂ ਲਈ ਸਕੂਲੀ ਜੀਵਨ ਦੀਆਂ ਯਾਦਾਂ ਨੂੰ ਸਦਾ ਲਈ ਸੰਜੋਣ ਵਾਲਾ ਸਾਬਤ ਹੋਇਆ |