ਮੁੱਦਕੀ, 1 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਆਮ ਆਦਮੀ ਪਾਰਟੀ ਵਲੋਂ ਆਪਣੇ ਮਿਹਨਤੀ ਤੇ ਜੁਝਾਰੂ ਵਰਕਰਾਂ ਨੂੰ ਸੌਂਪੀਆਂ ਜਾ ਰਹੀਆਂ ਜ਼ਿੰਮੇਵਾਰੀਆਂ ਤਹਿਤ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਕਰਮਜੀਤ ਸਿੰਘ ਪਤਲੀ ਨੂੰ ਕਿਸਾਨ ਵਿੰਗ ਦਾ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ ਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲੇ ਲੋਕਾਂ ਦਾ ਉਨ੍ਹਾਂ ਦੇ ਘਰ ਤਾਂਤਾ ਲੱਗਿਆ ਹੋਇਆ ਹੈ | ਇਸ ਮੌਕੇ ਜਸਵਿੰਦਰ ਸਿੰਘ ਸ਼ਕੂਰ, ਲਖਬੀਰ ਸਿੰਘ ਸਰਪੰਚ ਲਵਾਮ, ਕੁਲਦੀਪ ਸਿੰਘ ਬਰਾੜ, ਸੁਖਵਿੰਦਰ ਸਿੰਘ ਲੱਲੇ ਸੁੱਖਾ, ਗੁਰਜੰਟ ਸਿੰਘ ਭੱਲੂਵਾਲਾ, ਸਰਪੰਚ ਕੁਲਵਿੰਦਰ ਸਿੰਘ ਪਤਲੀ, ਬਲਦੇਵ ਸਿੰਘ ਪਤਲੀ, ਗੁਰਪ੍ਰੀਤ ਪਤਲੀ, ਬਲਵਿੰਦਰ ਸਿੰਘ ਲੱਡੂ, ਸਰਪੰਚ ਰਣਜੀਤ ਸਿੰਘ ਭੰਬਾ ਲੰਡਾ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਕਾਮਰੇਡ ਗੁਰਪ੍ਰੀਤ ਗੋਪਾ ਮੁੱਦਕੀ, ਹਰਪ੍ਰੀਤ ਸਿੰਘ ਕਲਸੀ ਚੇਅਰਮੈਨ ਤਲਵੰਡੀ ਭਾਈ, ਕੁਲਵਿੰਦਰ ਸਿੰਘ ਨਾਗੀ, ਸਰਪੰਚ ਸੁਖਜਿੰਦਰ ਸਿੰਘ ਘੱਲ ਖ਼ੁਰਦ, ਬਲਜੀਤ ਸਿੰਘ ਸਰਪੰਚ ਮਾਛੀ ਬੁਗਰਾ, ਗੁਰਜੀਤ ਸਿੰਘ ਕੋਟ ਕਰੋੜ, ਲਵਪ੍ਰੀਤ ਲੁਹਾਮ, ਡਾ. ਬਲਵੀਰ ਸਿੰਘ ਚੰਦੜ, ਡਾ. ਕੁਲਦੀਪ ਸਿੰਘ ਕੈਲਾਸ਼, ਬਲਦੇਵ ਸਿੰਘ ਮਾਣੇ ਵਾਲਾ, ਵਿਰਸਾ ਸਿੰਘ ਮੱਲਵਾਲ, ਮਲਕੀਤ ਸਿੰਘ ਵਾਂ, ਗੁਰਚਰਨ ਸਿੰਘ ਵਾਂ, ਜਸਵੀਰ ਸਿੰਘ ਤੂਤ ਆਦਿ ਨੇ ਆਮ ਆਦਮੀ ਪਾਰਟੀ ਪਾਰਟੀ ਵਲੋਂ ਕਰਮਜੀਤ ਸਿੰਘ ਪਤਲੀ ਨੂੰ ਕਿਸਾਨ ਵਿੰਗ ਦਾ ਬਲਾਕ ਕੋਆਰਡੀਨੇਟਰ ਨਿਯੁਕਤ ਕਰਨ 'ਤੇ ਵਧਾਈਆਂ ਦਿੱਤੀਆਂ | ਆਪਣੀ ਇਸ ਨਿਯੁਕਤੀ 'ਤੇ ਕਰਮਜੀਤ ਸਿੰਘ ਪਤਲੀ ਨੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ, 'ਆਪ' ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਰਮਨ ਅਰੋੜਾ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸੌਂਪੀ ਹੋਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਪੂਰੀ ਮਿਹਨਤ ਕਰਕੇ ਨਿਭਾਉਣਗੇ |