ਮੱਲਾਂਵਾਲਾ, 1 ਫਰਵਰੀ (ਬਲਬੀਰ ਸਿੰਘ ਜੋਸਨ)-ਪਿਛਲੇ ਲੰਮੇ ਸਮੇਂ ਤੋਂ ਪਿੰਡ-ਪਿੰਡ ਜਾ ਕੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦਾ ਕਾਰਜ ਕਰ ਰਹੇ ਗੁਰਮਤਿ ਪ੍ਰਚਾਰ ਜਥਾ ਮੱਲਾਂਵਾਲਾ ਮੁਖੀ ਬਾਬਾ ਬਲਕਾਰ ਸਿੰਘ ਇਲਮੇਵਾਲਾ ਅਗਵਾਈ ਹੇਠ ਪਿੰਡ ਭਾਗੋ ਕੇ ਵਿਖੇ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਕਰਵਾਈ ਗਈ | ਬਾਬਾ ਬਲਕਾਰ ਸਿੰਘ ਇਲਮੇਵਾਲਾ ਨੇ ਦੱਸਿਆ ਕਿ ਗੁਰਮਤਿ ਪ੍ਰਚਾਰ ਜਥੇ ਵਲੋਂ ਕਈ ਸਾਲਾਂ ਤੋਂ ਇਹ ਕਾਰਜ ਕੀਤਾ ਜਾ ਰਿਹਾ ਹੈ | ਇਸ ਕਾਰਜ ਰਾਹੀਂ ਸਥਾਨਕ ਕਸਬੇ ਤੇ ਇਸ ਦੀ ਆਸ-ਪਾਸ ਦੇ ਤਕਰੀਬਨ 200 ਤੋਂ ਵੱਧ ਪਿੰਡਾਂ ਦੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਿਆ ਜਾ ਚੁੱਕਾ ਹੈ | ਇਸ ਕਾਰਜ ਨੂੰ ਅੱਗੇ ਵਧਾਉਂਦਿਆਂ ਗੁਰਮਤਿ ਪ੍ਰਚਾਰ ਜਥੇ ਵਲੋਂ ਪਿੰਡ ਭਾਗੋ ਕੇ ਵਿਖੇ ਇਕ ਗੁਰਮਤਿ ਕੈਂਪ ਲਗਾਇਆ ਗਿਆ, ਜਿਸ 'ਚ ਤਕਰੀਬਨ 28 ਬੱਚਿਆਂ ਨੇ ਭਾਗ ਲਿਆ | ਉਨ੍ਹਾਂ ਦੀ ਪ੍ਰੀਖਿਆ ਹੋਈ ਤੇ ਪਹਿਲੇ ਦਰਜੇ 'ਤੇ ਰਹਿਣ ਵਾਲੇ ਬੱਚਿਆਂ ਨੂੰ ਪਿੰਡ ਭਾਗੋ ਕੇ ਦੀ ਸੰਗਤ ਵਲੋਂ ਸਮਾਰਟ ਘੜੀਆਂ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਬੱਚਿਆਂ ਨੂੰ ਗੁਰਮਤਿ ਦਾ ਸੰਦੇਸ਼ ਦਿੰਦੇ ਹੋਏ ਗੁਰਮਤ ਪ੍ਰਚਾਰ ਜਥਾ ਮੁਖੀ ਬਾਬਾ ਬਲਕਾਰ ਸਿੰਘ ਵਲੋਂ ਜ਼ਿੰਦਗੀ ਵਿਚ ਬਾਣੀ, ਬਾਣੇ ਤੇ ਗੁਰਬਾਣੀ ਰਾਹੀਂ ਗੁਰੂ ਸਾਹਿਬਾਂ ਵਲੋਂ ਦਿੱਤੀ ਸਿੱਖਿਆ ਅਨੁਸਾਰ ਜ਼ਿੰਦਗੀ ਜਿਊਣ ਦੀ ਸਿੱਖਿਆ ਦਿੱਤੀ ਗਈ | ਕੁਝ ਬੱਚਿਆਂ ਵਲੋਂ ਅੰਮਿ੍ਤ ਛਕ ਕੇ ਗੁਰੂ ਵਾਲੇ ਬਣਨ ਦੀ ਹਾਮੀ ਭਰੀ ਤੇ ਕੁੱਝ ਬੱਚਿਆਂ ਵਲੋਂ ਕੇਸਾਧਾਰੀ ਹੋਣ ਦਾ ਪ੍ਰਾਣ ਵੀ ਕੀਤਾ | ਜਥੇ ਵਲੋਂ ਬੱਚਿਆਂ ਤੇ ਆਈ ਸੰਗਤ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਪਰਮਿੰਦਰ ਸਿੰਘ ਕਾਲਾ ਸਰਪੰਚ ਪਿੰਡ ਭਾਗੋ ਕੇ, ਭਾਈ ਅਰਸ਼ਦੀਪ ਸਿੰਘ, ਭਾਈ ਐਸ਼ਪ੍ਰੀਤ ਸਿੰਘ, ਸੁਖਪਾਲ ਸਿੰਘ, ਭਾਈ ਮਹਿੰਦਰ ਸਿੰਘ ਆਦਿ ਹਾਜ਼ਰ ਸਨ |