08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਐਮਬਰੋਜ਼ੀਅਲ ਸਕੂਲ ਦੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

Ad Position 21
No active advertisement
ਅਜੀਤ ਡੈਸਕ 04-02-2026
ਜ਼ੀਰਾ, 3 ਫਰਵਰੀ (ਪ੍ਰਤਾਪ ਸਿੰਘ ਹੀਰਾ)-ਅਵਾਨ ਰੋਡ ਜ਼ੀਰਾ ਵਿਖੇ ਸਥਿਤ ਐਮਬਰੋਜ਼ੀਅਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ 11 ਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਦੌਰਾਨ ਸਕੂਲ ਦੀ ਚੇਅਰਪਰਸਨ ਅਮਨਜੀਤ ਕੌਰ ਬੁੱਟਰ ਮੁੱਖ ਮਹਿਮਾਨ ਵਜੋਂ ਪੁੱਜੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਆਪਣੇ ਸੀਨੀਅਰ ਵਿਦਿਆਰਥੀਆਂ ਦੇ ਸਨਮਾਨ 'ਚ ਰੰਗਾਰੰਗ ਇਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਸਕੂਲ ਚੇਅਰਮੈਨ ਸਤਨਾਮ ਸਿੰਘ ਬੁੱਟਰ ਪਿ੍ੰਸੀਪਲ ਤੇਜ਼ ਸਿੰਘ ਠਾਕੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਸਕੂਲ 'ਚੋਂ ਜਾਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਪਿ੍ੰਸੀਪਲ ਤੇਜ਼ ਸਿੰਘ ਠਾਕੁਰ ਨੇ ਆਪਣੇ ਭਾਵੁਕ ਸੰਬੋਧਨ 'ਚ ਕਿਹਾ ਕਿ ਕਲਾਸ 12ਵੀਂ ਦੇ ਵਿਦਿਆਰਥੀਆਂ ਨਾਲ ਬਿਤਾਇਆ ਹਰ ਪਲ ਉਨ੍ਹਾਂ ਲਈ ਅਨਮੋਲ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ, ਸੰਯਮ ਤੇ ਮਨੁੱਖੀ ਸੰਵੇਦਨਸ਼ੀਲਤਾ ਨਾਲ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਸਕੂਲ ਦੇ ਦਰਵਾਜ਼ੇ ਹਮੇਸ਼ਾ ਆਪਣੇ ਵਿਦਿਆਰਥੀਆਂ ਲਈ ਖੁੱਲ੍ਹੇ ਰਹਿਣਗੇ | ਵਿਦਿਆਰਥੀਆਂ ਵਲੋਂ ਵੀ ਸਕੂਲ 'ਚ ਬਿਤਾਏ ਟਾਈਮ ਨੂੰ ਯਾਦ ਕਰਦਿਆਂ ਇਹ ਸਮਾਂ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਦੱਸਿਆ | ਇਸ ਮੌਕੇ ਮਿਸਟਰ ਚਾਰਮਿੰਗ' ਦਾ ਖ਼ਿਤਾਬ ਯੁਵਰਾਜਦੀਪ ਸਿੰਘ 12ਵੀਂ ਕਾਮਰਸ-ਬੀ ਤੇ 'ਮਿਸ ਚਾਰਮਿੰਗ' ਦਾ ਖ਼ਿਤਾਬ ਐਸ਼ਵੀਰ ਕੌਰ 12ਵੀਂ ਮੈਡੀਕਲ ਨੂੰ ਦਿੱਤਾ ਗਿਆ | 'ਮਿਸਟਰ ਐਲਿਗੈਂਟ' ਦਾ ਸਨਮਾਨ ਕਰਨਦੀਪ ਸਿੰਘ 12ਵੀਂ ਕਾਮਰਸ-ਏ ਤੇ 'ਮਿਸ ਪਿ੍ਟੀ' ਦਾ ਸਨਮਾਨ ਹਰਮਨ ਕੌਰ 12ਵੀਂ ਮੈਡੀਕਲ ਨੂੰ ਪ੍ਰਾਪਤ ਹੋਇਆ | ਇਸ ਤੋਂ ਇਲਾਵਾ 'ਮਿਸਟਰ ਵੇਲ-ਡਰੈੱਸਡ' ਦਾ ਖ਼ਿਤਾਬ ਅਰਮਨਪ੍ਰੀਤ ਸਿੰਘ 12ਵੀਂ ਕਾਮਰਸ-ਏ ਅਤੇ 'ਮਿਸ ਵੇਲ-ਡਰੈੱਸਡ' ਦਾ ਖ਼ਿਤਾਬ ਸੇਜਲ ਗੁਲ੍ਹਾਟੀ 12ਵੀਂ ਕਾਮਰਸ-ਏ ਨੂੰ ਦਿੱਤਾ ਗਿਆ | ਇਹ ਪ੍ਰੋਗਰਾਮ ਅਭੁੱਲ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ 'ਚ ਵਿਸ਼ਵ ਜਲਗਾਹਾਂ ਦਿਵਸ ਮਨਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਕਣਕ ਵੰਡੀ
Ad Position 24