22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਖ਼ਾਲਸਾ ਵਹੀਰ ਮੁੜ 25 ਤੋਂ ਹੋਵੇਗੀ ਸ਼ੁਰੂ <br/>

Ad Position 21
No active advertisement
ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਵਿਖੇ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ | ਤਸਵੀਰ : ਭਾਰਤ ਭੂਸ਼ਨ ਅਗਰਵਾਲ <br/> 21-02-2026
ਮੁੱਦਕੀ, 20 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਐਮ. ਪੀ. ਲੋਕ ਸਭਾ ਹਲਕਾ ਖਡੂਰ ਸਾਹਿਬ ਵਲੋਂ ਸ਼ੁਰੂ ਕੀਤੀ ਗਈ ਖ਼ਾਲਸਾ ਵਹੀਰ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮੁੜ ਤੋਂ ਚਲਾਇਆ ਜਾ ਰਿਹਾ ਹੈ | ਇਹ ਵਹੀਰ 25 ਫਰਵਰੀ 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਤੋਂ ਆਰੰਭ ਹੋ ਕੇ ਇਸੇ ਦਿਨ ਸ਼ਾਮ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਪਹੁੰਚੇਗੀ, ਜਿਥੇ ਰਾਤ ਦਾ ਪੜਾਅ ਹੋਵੇਗਾ | ਇਸ ਤੋਂ ਇਲਾਵਾ ਤਰਨਤਾਰਨ ਵਿਚ ਪਹਿਲਾ ਪੜਾਅ ਤੇ ਜ਼ੀਰਾ 'ਚ ਦੂਜਾ ਪੜਾਅ ਹੋਵੇਗਾ | ਇਹ ਜਾਣਕਾਰੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਮੋਗਾ ਤੇ ਫ਼ਿਰੋਜ਼ਪੁਰ ਦੇ ਸੇਵਾਦਾਰਾਂ ਨੇ ਮੀਟਿੰਗ ਦੌਰਾਨ ਦਿੱਤੀ | ਅਕਾਲੀ ਦਲ ਵਾਰਿਸ ਪੰਜਾਬ ਦੇ ਮੈਂਬਰ ਬਾਬੂ ਸਿੰਘ ਬਰਾੜ ਤੇ ਕਾਬਲ ਸਿੰਘ ਨੇ ਦੱਸਿਆ ਕਿ 25 ਫਰਵਰੀ ਨੂੰ ਸ਼ਾਮ ਦੇ ਦੀਵਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਵਿਖੇ ਹੋਣਗੇ, ਜਦ ਕਿ ਬਾਅਦ ਦੁਪਹਿਰ 4 ਵਜੇ ਦੇ ਦੀਵਾਨ ਜ਼ੀਰਾ ਵਿਖੇ ਹੋਣਗੇ | ਅਗਲੇ ਦਿਨ ਸਵੇਰ ਦੇ ਦੀਵਾਨਾਂ ਉਪਰੰਤ ਖ਼ਾਲਸਾ ਵਹੀਰ ਮੁੱਦਕੀ ਤੋਂ ਫ਼ਰੀਦਕੋਟ ਨੂੰ ਰਵਾਨਾ ਹੋਵੇਗੀ ਅਤੇ ਅਗਲਾ ਪੜਾਅ ਪਿੰਡ ਪੱਕਾ ਅਤੇ ਭਾਣਾ ਰੋਡ ਦੇ ਚੌਕ ਕੋਲ ਹੋਵੇਗਾ | ਇਸ ਤੋਂ ਬਾਅਦ ਵਹੀਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਰਵਾਨਾ ਹੋਵੇਗੀ ਅਤੇ ਰਸਤੇ ਵਿਚ ਕੋਟ ਸ਼ਮੀਰ ਵਿਖੇ ਵੀ ਪੜਾਅ ਹੋਵੇਗਾ | 27 ਫਰਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਵੇਗੀ ਤੇ ਅਭਿਲਾਖੀ ਸੰਗਤ ਨੂੰ ਅੰਮਿ੍ਤਪਾਨ ਕਰਵਾਇਆ ਜਾਵੇਗਾ | ਆਗੂਆਂ ਨੇ ਦੱਸਿਆ ਕਿ ਵਹੀਰ ਦੇ ਪ੍ਰਬੰਧ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਤੇ ਸੰਗਤ ਦੇ ਠਹਿਰਨ 'ਤੇ ਲੰਗਰ ਲਈ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਖ਼ਾਲਸਾ ਵਹੀਰ ਕੋਆਰਡੀਨੇਟਰ ਜਤਿਨ ਸਿੰਘ ਖ਼ਾਲਸਾ, ਜ਼ਿਲ੍ਹਾ ਫ਼ਿਰੋਜ਼ਪੁਰ ਕਾਰਜਕਾਰੀ ਕਮੇਟੀ ਮੈਂਬਰ ਕਰਨਵੀਰ ਸਿੰਘ ਖ਼ਾਲਸਾ, ਜ਼ਿਲ੍ਹਾ ਮੋਗਾ ਦੇ ਪ੍ਰਧਾਨ ਨਿਰਵੈਰ ਸਿੰਘ ਖ਼ਾਲਸਾ, ਹਲਕਾ ਮੋਗਾ ਦੇ ਸੇਵਾਦਾਰ ਰਛਪਾਲ ਸਿੰਘ ਸ਼ੋਸ਼ਣ, ਹਲਕਾ ਬਾਘਾ ਪੁਰਾਣਾ ਦੇ ਸੇਵਾਦਾਰ ਗੁਰਮੀਤ ਸਿੰਘ ਮਾਹਲਾ, ਹਲਕਾ ਜ਼ੀਰਾ ਦੇ ਸੇਵਾਦਾਰ ਹਰਜਿੰਦਰ ਸਿੰਘ, ਦਾਰਾ ਸਿੰਘ, ਕਾਬਲ ਸਿੰਘ ਸੰਧੂ, ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸੇਵਾਦਾਰ ਡਾ. ਅਵਤਾਰ ਸਿੰਘ, ਅਮਰੀਕ ਸਿੰਘ, ਫ਼ਰੀਦਕੋਟ ਤੋ ਗੁਰਚਰਨ ਸਿੰਘ ਸੰਘਾ, ਗੁਰਚਰਨ ਸਾਦਿਕ ਸਮੇਤ ਹੋਰ ਵੀ ਕਈ ਅਹੁਦੇਦਾਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਅਕਾਲੀ ਦਲ ਦੀ ਸਰਕਾਰ ਲਿਆਉਣੀ ਜ਼ਰੂਰੀ-ਸੁਖਬੀਰ <br/> ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ <br/>
Ad Position 24