22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸ਼ੈਲਰ 'ਚ ਕੰਮ ਕਰਕੇ ਅਕਾਊਾਟੈਂਟ ਨੂੰ ਅਗਵਾ ਕਰਨ 'ਤੇ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 21-02-2026
ਮਮਦੋਟ, 20 ਫਰਵਰੀ (ਸੁਖਦੇਵ ਸਿੰਘ ਸੰਗਮ)-ਮਮਦੋਟ ਪੁਲਿਸ ਦੁਆਰਾ ਨੇੜਲੇ ਪਿੰਡ ਵਿਚ ਬਣੇ ਸ਼ੈਲਰ 'ਚ ਕੰਮ ਕਰਕੇ ਅਕਾਊਾਟੈਂਟ ਨੂੰ 5 ਲੋਕਾਂ ਵਲੋਂ ਜ਼ਬਰਦਸਤੀ ਅਗਵਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਘਟਨਾ ਸੰਬੰਧੀ ਅੰਕੁਸ਼ ਜੈਨ ਪੁੱਤਰ ਰਾਜ ਕੁਮਾਰ ਵਾਸੀ ਗੋਬਿੰਦ ਪੁਰੀ, ਕੋਟਕਪੂਰਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਰ. ਐੱਸ ਐਗਰੋ ਫੂਡ ਪਿੰਡ ਧੀਰਾ ਪੱਤਰਾ ਥਾਣਾ ਮਮਦੋਟ ਵਿਚ ਨੌਕਰੀ ਕਰਦਾ ਹੈ ਅਤੇ ਇਸ ਤੋਂ ਪਹਿਲਾਂ ਉਹ ਅਤਿਨ ਬਾਂਸਲ ਪੱੁਤਰ ਸੁਭਾਸ਼ ਚੰਦਰ ਵਾਸੀ ਕੋਟਕਪੂਰਾ ਦੀ ਆੜ੍ਹਤ ਤੇ ਕੰਮ ਕਰਦਾ ਸੀ ਅਤੇ ਉਸ ਨੇ ਉਕਤ ਆੜ੍ਹਤੀ ਕੋਲੋਂ ਡੇਢ ਲੱਖ ਰੁਪਏ ਅਗਾੳਾੂ ਲਏ ਹੋਏ ਸਨ | ਮੁੱਦਈ ਨੇ ਦੱਸਿਆ ਕਿ 14 ਫਰਵਰੀ 2026 ਨੂੰ ਕਰੀਬ 11 ਵਜੇ ਸ਼ੈਲਰ ਵਿਚ ਮਨੀ ਪੁੱਤਰ ਨਾਮਾਲੂਮ ਤੇ ਸੂਰਜ ਪੱੁਤਰ ਨਾਮਾਲੂਮ ਵਾਸੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਉਸ ਕੋਲ ਆਏ ਅਤੇ ਕਹਿਣ ਲੱਗੇ ਕਿ ਅਸੀਂ ਸ਼ੈਲਰ 'ਚ ਕੰਮ ਲੱਗਣਾ ਹੈ, ਉਸੇ ਵੇਲੇ ਹੀ ਅਤਿਨ ਬਾਂਸਲ ਬਲਰਾਮ ਬੌਬੀ ਪੁੱਤਰ ਰਾਮ ਸਰੂਪ, ਵਿਜੇ ਕੁਮਾਰ ਵਿਕੀ ਪੁੱਤਰ ਨਾਮਾਲੂਮ ਵਾਸੀਆਨ ਕੋਟਕਪੂਰਾ ਤੇ ਕਾਕਾ ਚੌਧਰੀ ਵਾਸੀ ਪਿੰਡ ਕੋਟ ਸੁਖੀਆ ਐਕਸ. ਯੂ. ਵੀ. ਕਾਰ ਪੀ.ਬੀ 69ਸੀ 0019 ਮਹਿੰਦਰਾ 'ਤੇ ਸ਼ੈਲਰ ਆ ਗਏ ਅਤੇ ਉਕਤਾਨ ਵਿਅਕਤੀਆਂ ਨੇ ਉਸ ਨੂੰ ਅਗਵਾ ਕਰਨ ਉਪਰੰਤ ਕੋਟਕਪੁਰੇ ਲੈ ਗਏ | ਜਿੱਥੇ ਉਸ ਦੀ ਕੁੱਟਮਾਰ ਅਤੇ ਪਰਿਵਾਰ ਸਮੇਤ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ | ਪੀੜਤ ਵਿਅਕਤੀ ਅੰਕੁਸ਼ ਜੈਨ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ | ਥਾਣਾ ਮਮਦੋਟ ਦੀ ਪੁਲਿਸ ਵਲੋਂ ਬਿਆਨਾਂ ਦੇ ਆਧਾਰ 'ਤੇ ਉਕਤਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਰੈਲੀ ਦੌਰਾਨ ਹੀਰੋ ਲਈ ਜਨਮੇਜਾ ਸਿੰਘ ਸੇਖੋਂ ਨੇ ਟਿਕਟ ਦੇਣ ਦਾ ਕੀਤਾ ਐਲਾਨ ਅਗਲੀ ਖ਼ਬਰ ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਅਕਾਲੀ ਦਲ ਦੀ ਸਰਕਾਰ ਲਿਆਉਣੀ ਜ਼ਰੂਰੀ-ਸੁਖਬੀਰ <br/>
Ad Position 24