21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਹਥਿਆਰ ਲਾਇਸੈਂਸ ਮਾਮਲੇ 'ਤੇ ਸਰਪੰਚਾਂ ਨੇ ਡੀ.ਸੀ. ਦਫ਼ਤਰ ਦੇ ਬਾਹਰ ਲਗਾਇਆ ਧਰਨਾ <br/>

Ad Position 21
No active advertisement
ਡੀ.ਸੀ. ਦਫ਼ਤਰ ਦੇ ਬਾਹਰ ਸਰਪੰਚ ਯੂਨੀਅਨ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ | ਤਸਵੀਰ : ਸੁਖਵਿੰਦਰ ਸਿੰਘ <br/> 21-02-2026
ਫ਼ਿਰੋਜ਼ਪੁਰ, 20 ਫਰਵਰੀ (ਸੁਖਵਿੰਦਰ ਸਿੰਘ)-ਹਥਿਆਰ ਲਾਇਸੈਂਸਾਂ ਦੇ ਮਸਲੇ ਨੂੰ ਲੈ ਕੇ ਸਰਪੰਚ ਯੂਨੀਅਨ ਵਲੋਂ ਡੀ. ਸੀ. ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਲੋਕਾਂ ਤੋਂ ਮੋਟੀਆਂ ਫ਼ੀਸਾਂ ਵਸੂਲ ਕੀਤੀਆਂ ਜਾ ਰਹੀਆਂ ਹੈ, ਪਰ ਲਾਇਸੈਂਸ ਜਾਰੀ ਨਹੀਂ ਕੀਤੇ ਜਾ ਰਹੇ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਯੂਨੀਅਨ ਆਗੂ ਸਰਪੰਚ ਸਾਰਜ ਸਿੰਘ ਨੇ ਕਿਹਾ ਕਿ ਕਈ ਅਰਜ਼ੀਦਾਰਾਂ ਦੀਆਂ ਫਾਈਲਾਂ, ਡੋਪ ਟੈੱਸਟ ਅਤੇ ਇਨਕੁਆਰੀ ਦੇ ਨਾਂਅ 'ਤੇ ਪੈਂਡਿੰਗ ਰੱਖੀਆਂ ਗਈਆਂ ਹਨ | ਉਨ੍ਹਾਂ ਦਾ ਦੋਸ਼ ਹੈ ਕਿ ਜੇ ਫ਼ੀਸ ਪਹਿਲਾਂ ਹੀ ਲੈ ਲਈ ਜਾਂਦੀ ਹੈ ਤਾਂ ਜਾਂਚ ਪ੍ਰਕਿਰਿਆ ਵੀ ਸਮੇਂ ਸਿਰ ਪੂਰੀ ਹੋਣੀ ਚਾਹੀਦੀ ਹੈ | ਫ਼ੀਸਾਂ ਲੈ ਕੇ ਲੋਕਾਂ ਨੂੰ ਲਟਕਾਉਣਾ ਸਰਾਸਰ ਨਾਇਨਸਾਫ਼ੀ ਹੈ | ਇਸ ਦੌਰਾਨ ਉਨ੍ਹਾਂ ਦਾ ਕਹਿਣਾ ਹੈ ਕਿ ਏ. ਡੀ. ਸੀ. ਵਲੋਂ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਅਤੇ ਧਰਨਾਕਾਰੀਆਂ ਨਾਲ ਢੰਗ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ | ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਵਾਰ-ਵਾਰ ਸਮਾਂ ਦੇ ਕੇ ਟਾਲਿਆ ਜਾ ਰਿਹਾ ਹੈ ਅਤੇ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ | ਪ੍ਰਦਰਸ਼ਨਕਾਰੀਆਂ ਨੇ ਗੰਨ ਹਾਊਸਾਂ ਦੀ ਕਾਰਗੁਜ਼ਾਰੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਜਾਇਜ਼ ਤਰੀਕੇ ਨਾਲ ਲਾਇਸੈਂਸ ਲੈਣ ਵਾਲਿਆਂ ਨੂੰ ਰੋਕਣਾ ਗ਼ਲਤ ਹੈ | ਜਦਕਿ ਨਾਜਾਇਜ਼ ਹਥਿਆਰਾਂ ਦੀ ਵਰਤੋਂ ਨਾਲ ਅਪਰਾਧ ਵੱਧ ਰਹੇ ਹਨ | ਉਨ੍ਹਾਂ ਨੇ ਹਾਲੀਆ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਈ ਥਾਵਾਂ 'ਤੇ ਸਰਪੰਚਾਂ ਉੱਪਰ ਹਮਲੇ ਤੇ ਕਤਲ ਹੋਏ ਹਨ, ਜਿਸ ਕਾਰਨ ਸੁਰੱਖਿਆ ਦੀ ਚਿੰਤਾ ਵਧੀ ਹੈ | ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਲਿਖਤੀ ਭਰੋਸਾ ਅਤੇ ਪਾਰਦਰਸ਼ੀ ਜਾਂਚ ਦੀ ਸ਼ੁਰੂਆਤ ਨਹੀਂ ਹੁੰਦੀ, ਧਰਨਾ ਜਾਰੀ ਰਹੇਗਾ | ਸਰਪੰਚ ਵਿੱਕੀ ਸ਼ਰਮਾ ਨੇ ਦੱਸਿਆ ਹੈ ਕਿ ਧਰਨੇ ਦੌਰਾਨ ਏ. ਡੀ. ਸੀ. ਨਿਧੀ ਕੁਮੁਦ ਬੰਬਾਹ ਨੇ ਅੰਦਰ ਬੁਲਾ ਕੇ ਵਿਸ਼ਵਾਸ ਦਵਾਇਆ ਹੈ ਕਿ ਉਨ੍ਹਾਂ ਦੀਆਂ ਫਾਈਲਾਂ ਤੇ ਸਾਈਨ ਹੋ ਚੁੱਕੇ ਹਨ ਤੇ ਜਲਦ ਹੀ ਲਾਇਸੈਂਸ ਜਾਰੀ ਕੀਤੇ ਜਾਣਗੇ | ਵਿੱਕੀ ਸ਼ਰਮਾ ਨੇ ਅੱਗੇ ਦੱਸਿਆ ਕਿ ਜੋ ਵੀ ਸਾਡੇ ਨਾਲ ਆ ਕੇ ਗੱਲ ਕਰਨਗੇ ਉਨ੍ਹਾਂ ਦੇ ਮਸਲੇ ਹੱਲ ਕਰਵਾਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਡੀ.ਐੱਸ.ਪੀ. ਰਾਜਵੀਰ ਸਿੰਘ ਨੇ ਨਾਕਾਬੰਦੀ ਕਰਕੇ ਕੀਤੀ ਵਾਹਨਾਂ ਦੀ ਚੈਕਿੰਗ <br/> ਅਗਲੀ ਖ਼ਬਰ ਰੈਲੀ ਦੌਰਾਨ ਹੀਰੋ ਲਈ ਜਨਮੇਜਾ ਸਿੰਘ ਸੇਖੋਂ ਨੇ ਟਿਕਟ ਦੇਣ ਦਾ ਕੀਤਾ ਐਲਾਨ
Ad Position 24