21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਫ਼ਿਰੋਜ਼ਪੁਰ ਤੇ ਅੰਮਿ੍ਤਸਰ ਤੋਂ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ

Ad Position 21
No active advertisement
ਅਜੀਤ ਡੈਸਕ 21-02-2026
ਫ਼ਿਰੋਜ਼ਪੁਰ, 20 ਫਰਵਰੀ (ਰਾਕੇਸ਼ ਚਾਵਲਾ)-ਰੇਲਵੇ ਵਲੋਂ ਮੁਸਾਫ਼ਰਾਂ ਦੀ ਸਹੂਲਤ ਤੇ ਭੀੜ ਨੂੰ ਘਟਾਉਣ ਲਈ ਫ਼ਿਰੋਜ਼ਪੁਰ ਛਾਉਣੀ-ਦਾਨਾਪੁਰ ਤੇ ਅੰਮਿ੍ਤਸਰ-ਕਟਿਹਾਰ ਵਿਚਕਾਰ ਵਿਸ਼ੇਸ਼ ਰਿਜ਼ਰਵਡ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਉੱਤਰ ਰੇਲਵੇ ਫ਼ਿਰੋਜ਼ਪੁਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਛਾਉਣੀ-ਦਾਨਾਪੁਰ-ਫ਼ਿਰੋਜ਼ਪੁਰ ਛਾਉਣੀ 04616/04615 ਇਹ ਟਰੇਨ ਨੰਬਰ 04616 ਫ਼ਿਰੋਜ਼ਪੁਰ ਤੋਂ 26 ਫਰਵਰੀ 2 ਮਾਰਚ ਅਤੇ 6 ਮਾਰਚ 2026 ਨੂੰ ਦੁਪਹਿਰ 12 ਵਜੇ ਚੱਲੇਗੀ ਅਤੇ ਅਗਲੇ ਦਿਨ ਸ਼ਾਮ 17.30 ਵਜੇ ਦਾਨਾਪੁਰ ਪਹੁੰਚੇਗੀ | ਟਰੇਨ ਨੰਬਰ 04615 ਦਾਨਾਪੁਰ ਤੋਂ ਇਹ ਟਰੇਨ 27 ਫਰਵਰੀ, 3 ਮਾਰਚ ਅਤੇ 7 ਮਾਰਚ 2026 ਨੂੰ ਰਾਤ 21.10 ਵਜੇ ਚੱਲੇਗੀ ਅਤੇ ਅਗਲੇ ਦਿਨ ਰਾਤ 23.55 ਵਜੇ ਫ਼ਿਰੋਜ਼ਪੁਰ ਪਹੁੰਚੇਗੀ | ਇਹ ਟਰੇਨ ਮੋਗਾ, ਲੁਧਿਆਣਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਰਾਏਬਰੇਲੀ, ਵਾਰਾਨਸੀ ਅਤੇ ਬਕਸਰ ਸਮੇਤ ਹੋਰ ਸਟੇਸ਼ਨਾਂ 'ਤੇ ਰੁਕੇਗੀ | ਅੰਮਿ੍ਤਸਰ-ਕਟਿਹਾਰ-ਅੰਮਿ੍ਤਸਰ 04614/04613 ਇਹ ਟਰੇਨ ਨੰਬਰ 04614 ਅੰਮਿ੍ਤਸਰ ਤੋਂ 25 ਫਰਵਰੀ, 1 ਮਾਰਚ ਅਤੇ 5 ਮਾਰਚ 2026 ਨੂੰ ਦੁਪਹਿਰ 14.15 ਵਜੇ ਚੱਲੇਗੀ ਅਤੇ ਲਗਭਗ 34 ਘੰਟਿਆਂ ਬਾਅਦ ਰਾਤ 1 ਵਜੇ ਕਟਿਹਾਰ ਪਹੁੰਚੇਗੀ | ਟਰੇਨ ਨੰਬਰ 04613 ਕਟਿਹਾਰ ਤੋਂ ਇਹ ਟਰੇਨ 27 ਫਰਵਰੀ, 3 ਮਾਰਚ ਅਤੇ 7 ਮਾਰਚ 2026 ਨੂੰ ਸਵੇਰੇ 4 ਵਜੇ ਚੱਲੇਗੀ ਅਤੇ ਅਗਲੇ ਦਿਨ ਦੁਪਹਿਰ 14.40 ਵਜੇ ਅੰਮਿ੍ਤਸਰ ਪਹੁੰਚੇਗੀ | ਇਹ ਗੱਡੀ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ, ਸੀਤਾਪੁਰ, ਗੋਰਖਪੁਰ, ਛਪਰਾ ਤੇ ਬਰੌਨੀ ਵਰਗੇ ਸਟੇਸ਼ਨਾਂ ਰਾਹੀਂ ਆਪਣਾ ਸਫ਼ਰ ਤੈਅ ਕਰੇਗੀ | ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਤਿਉਹਾਰ ਸਪੈਸ਼ਲ ਟਰੇਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ | ਕਿਸੇ ਵੀ ਤਰ੍ਹਾਂ ਦੀ ਜਾਣਕਾਰੀ, ਪੀ. ਐੱਨ. ਆਰ. ਸਟੇਟਸ ਜਾਂ ਟਿਕਟ ਦੀ ਉਪਲਬਧਤਾ ਬਾਰੇ ਜਾਣਨ ਲਈ ਯਾਤਰੀ ਰੇਲ ਮਦਦ ਨੰਬਰ 139 'ਤੇ ਸੰਪਰਕ ਕਰ ਸਕਦੇ ਹਨ ਜਾਂ ਐੱਸ. ਐੱਮ. ਐੱਸ. ਰਾਹੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲਾਂ ਦੀ ਟੱਕਰ ਦੌਰਾਨ ਇਕ ਦੀ ਮੌਤ, ਪੰਜ ਜ਼ਖ਼ਮੀ ਅਗਲੀ ਖ਼ਬਰ 34ਵਾਂ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਦੀਆਂ ਤਿਆਰੀਆਂ ਮੁਕੰਮਲ <br/>
Ad Position 24