21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਮੋਟਰਸਾਈਕਲਾਂ ਦੀ ਟੱਕਰ ਦੌਰਾਨ ਇਕ ਦੀ ਮੌਤ, ਪੰਜ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 21-02-2026
ਜ਼ੀਰਾ, 20 ਫਰਵਰੀ (ਪ੍ਰਤਾਪ ਸਿੰਘ ਹੀਰਾ)-ਬੀਤੇ ਕੱਲ੍ਹ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ ਹੋਈ ਦੋ ਮੋਟਰਸਾਈਕਲਾਂ ਦੀ ਭਿਆਨਕ ਦੌਰਾਨ ਇਕ ਨੌਜਵਾਨ ਦੀ ਮੌਤ ਤੇ ਪੰਜ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪਿੰਡ ਮਹੀਂਆਂ ਵਾਲਾ ਕਲਾਂ ਦੇ ਅੰਗਰੇਜ਼ ਸਿੰਘ 23 ਪੁੱਤਰ ਕਸ਼ਮੀਰ ਸਿੰਘ, ਜਗਦੀਪ ਸਿੰਘ 24 ਪੁੱਤਰ ਬੱਗੜ ਸਿੰਘ ਆਪਣੇ ਮੋਟਰਸਾਈਕਲ 'ਤੇ ਨੇੜਲੇ ਪਿੰਡ ਮਿਹਰ ਸਿੰਘ ਵਾਲਾ ਵਿਖੇ ਰਿਸ਼ਤੇਦਾਰੀ ਵਿਚ ਵਿਆਹ ਤੇ ਜਾ ਰਹੇ ਸਨ | ਜੀ.ਟੀ ਰੋਡ 'ਤੇ ਉਨ੍ਹਾਂ ਦੀ ਸਾਹਮਣੇ ਤੋਂ ਆਉਂਦੇ ਮੋਟਰਸਾਈਕਲ ਨਾਲ ਸਿੱਧੀ ਟੱਕਰ ਹੋ ਗਈ | ਇਸ ਟੱਕਰ ਦੌਰਾਨ ਜਗਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਦ ਕਿ ਬਾਕੀ ਮੋਟਰਸਾਈਕਲ ਸਵਾਰ ਰਣਜੀਤ ਸਿੰਘ, ਜੰਗ ਸਿੰਘ, ਹੀਰਾ ਸਿੰਘ ਬਚਿੱਤਰ ਸਿੰਘ, ਅਤੇ ਪ੍ਰਕਾਸ਼ ਵਾਸੀ ਜ਼ੀਰਾ ਸਖ਼ਤ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਮੁੱਢਲੀ ਸਹਾਇਤਾ ਦੇਣ ਉਪਰੰਤ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ ਗਿਆ ਸਦਰ ਪੁਲਿਸ ਜ਼ੀਰਾ ਵਲੋਂ ਮਾਮਲਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਝੋਕ ਹਰੀਹਰ 'ਚ ਵੇਸਟ ਕਲਾਥ ਤੋਂ ਕਲਾੱਥ ਬੈਗ ਬਣਾਓ ਵਰਕਸ਼ਾਪ ਆਯੋਜਿਤ ਅਗਲੀ ਖ਼ਬਰ ਫ਼ਿਰੋਜ਼ਪੁਰ ਤੇ ਅੰਮਿ੍ਤਸਰ ਤੋਂ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ
Ad Position 24