20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਖ਼ਾਲਸਾ ਵਹੀਰ ਸੰਬੰਧੀ ਸ਼©ੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਮੀਟਿੰਗ <br/>

Ad Position 21
No active advertisement
ਪਾਰਟੀ ਦੇ ਸੀਨੀਅਰ ਆਗੂ ਬਾਬੂ ਸਿੰਘ ਬਰਾੜ, ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਹਸਮਤ ਵਾਲਾ, ਅਮਰਜੀਤ ਸਿੰਘ ਮਠਾੜੂ ਤੇ ਹੋਰ | ਤਸਵੀਰ : ਹਰਜੀਤ ਸਿੰਘ ਗਿੱਲ <br/> 21-02-2026
ਜ਼ੀਰਾ, 20 ਫ਼ਰਵਰੀ (ਹਰਜੀਤ ਸਿੰਘ ਗਿੱਲ)-ਸ਼ੋ੍ਰਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਵਿਸ਼ੇਸ਼ ਮੀਟਿੰਗ ਸੂਬੇ ਦੇ ਸੀਨੀਅਰ ਆਗੂ ਬਾਬੂ ਸਿੰਘ ਬਰਾੜ ਦੀ ਅਗਵਾਈ ਹੇਠ ਗੁਰਦੁਆਰਾ ਸੰਤ ਸਰ ਮੱਲਾਂਵਾਲਾ ਰੋਡ ਜ਼ੀਰਾ ਵਿਖੇ ਹੋਈ | ਮੀਟਿੰਗ ਦੌਰਾਨ ਪਾਰਟੀ ਵਲੋਂ ਮਿਤੀ 25 ਤੋਂ 26 ਫ਼ਰਵਰੀ ਤੱਕ ਕੱਢੀ ਜਾਣ ਵਾਲੀ ਖ਼ਾਲਸਾ ਵਹੀਰ ਸੰਬੰਧੀ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਚੇਚੇ ਤੌਰ 'ਤੇ ਪਹੁੰਚੇ ਸੀਨੀਅਰ ਆਗੂ ਬਾਬੂ ਸਿੰਘ ਬਰਾੜ ਨੇ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਮੈਂਬਰ ਪਾਰਲੀਮੈਂਟ ਵਲੋਂ ਸਿੱਖ ਕੌਮ ਨੂੰ ਜਾਗਰੂਕ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਖ਼ਾਲਸਾ ਵਹੀਰਾਂ ਸ਼ੁਰੂ ਕੀਤੀਆਂ ਗਈਆਂ ਸਨ, ਜੋ ਕਿ ਉਨ੍ਹਾਂ ਦੇ ਜੇਲ੍ਹ 'ਚ ਨਜ਼ਰਬੰਦ ਹੋ ਜਾਣ ਕਾਰਨ ਬੰਦ ਕਰਨੀਆਂ ਪਈਆਂ | ਉਨ੍ਹਾਂ ਕਿਹਾ ਕਿ ਇਹ ਬੰਦ ਪਈਆਂ ਖ਼ਾਲਸਾ ਵਹੀਰ ਸ਼ੋ੍ਰਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਮੁੜ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਹਿਲੀ ਖ਼ਾਲਸਾ ਵਹੀਰ ਮਿਤੀ 25 ਫ਼ਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਸ਼ੁਰੂ ਹੋ ਰਹੀ ਹੈ ਜੋ ਕਿ ਮਿਤੀ 26 ਫ਼ਰਵਰੀ ਨੂੰ ਸ੍ਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ | ਉਨ੍ਹਾਂ ਕਿਹਾ ਕਿ ਇਹ ਖ਼ਾਲਸਾ ਵਹੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਤੇ ਪੰਜਾ ਪਿਆਰਿਆਂ ਦੀ ਅਗਵਾਈ ਹੇਠ ਹੋਵੇਗੀ | ਉਨ੍ਹਾਂ ਦੱਸਿਆ ਕਿ ਇਹ ਖ਼ਾਲਸਾ ਵਹੀਰ ਵੱਖ-ਵੱਖ ਪੜਾਵਾਂ ਵਿਚੋਂ ਦੀ ਹੁੰਦਿਆਂ 25 ਫ਼ਰਵਰੀ ਨੂੰ ਦਾਣਾ ਮੰਡੀ ਜ਼ੀਰਾ ਵਿਖੇ ਪਹੁੰਚੇਗੀ, ਜਿਥੇ ਕਿ ਅਜੋਕੇ ਸਮੇਂ ਦੇ ਪੰਥਕ ਹਾਲਾਤ 'ਤੇ ਵਿਚਾਰਾਂ ਕੀਤੀਆਂ ਜਾਣਗੀਆਂ | ਉਪਰੰਤ 27 ਫ਼ਰਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤਾਂ ਨੂੰ ਅੰਮਿ©ਤ ਪਾਨ ਕਰਵਾਇਆ ਛਕਾਇਆ ਜਾਵੇਗਾ | ਬਾਬੂ ਸਿੰਘ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਪੰਥ ਬਚਾਓ, ਪੰਜਾਬ ਬਚਾਓ ਦੇ ਮਿਸ਼ਨ ਨੂੰ ਲੈ ਕੇ ਚੱਲ ਰਹੀ ਹੈ | ਦਾਣਾ ਮੰਡੀ ਜ਼ੀਰਾ ਵਿਖੇ ਕੀਤੀ ਜਾ ਰਹੀ ਅਕਾਲੀ ਦਲ ਬਾਦਲ ਦੀ ਰੈਲੀ ਸੰਬੰਧੀ ਉਨ੍ਹਾਂ ਕਿਹਾ ਕਿ ਇਸ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਪਾਰਟੀ ਨੂੰ ਲੋਕ ਨਕਾਰ ਚੁੱਕੇ ਹਨ | ਇਸ ਮੌਕੇ ਬਾਬਾ ਦਿਲਬਾਗ ਸਿੰਘ ਦਲ ਬਾਬਾ ਬਿਧੀ ਚੰਦ ਵਾਲੇ, ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਹਸਮਤ ਵਾਲਾ, ਬਲਾਕ ਆਗੂ ਅਮਰਜੀਤ ਸਿੰਘ ਮਠਾੜੂ, ਰਘਬੀਰ ਸਿੰਘ ਸਨ੍ਹੇਰ, ਰਣਜੀਤ ਸਿੰਘ ਬੰਬ ਅਤੇ ਹਰਦੀਪ ਸਿੰਘ ਹਰਦਾਸਾ, ਗੁਰਦੀਪ ਸਿੰਘ ਹਰਦਾਸਾ, ਪਰਮਜੀਤ ਸਿੰਘ ਮਨਸੂਰਦੇਵਾ, ਮਾਸਟਰ ਸੁਖਵਿੰਦਰ ਸਿੰਘ ਮਨਸੂਰਦੇਵਾ, ਗੁਰਲਾਭ ਸਿੰਘ ਨੀਲੇਵਾਲਾ, ਬਲਦੇਵ ਸਿੰਘ ਮਿਹਰ ਸਿੰਘ ਵਾਲਾ, ਹਰਭਜਨ ਸਿੰਘ ਮਿਹਰ ਸਿੰਘ ਵਾਲਾ, ਗੁਰਦੇਵ ਸਿੰਘ ਮੇਹ ਸਿੰਘ ਵਾਲਾ, ਸੁਰਜੀਤ ਸਿੰਘ ਮੀਹਾਂ ਸਿੰਘ ਵਾਲਾ, ਸੁਖਵਿੰਦਰ ਸਿੰਘ ਗੁਰਮਤਿ ਅਕੈਡਮੀ, ਬੋਹੜ ਸਿੰਘ ਠੱਠਾ ਸਾਹਿਬ, ਦਿਲਬਾਗ ਸਿੰਘ ਬੂਟੇਵਾਲਾ, ਅਮਰਜੀਤ ਸਿੰਘ ਸਨ੍ਹੇਰ, ਕੁਲਵੰਤ ਸਿੰਘ ਗਾਦੜੀਵਾਲਾ, ਕਾਬਲ ਸਿੰਘ ਬੂਟੇ ਵਾਲਾ, ਸਰਪੰਚ ਲਖਵਿੰਦਰ ਸਿੰਘ ਅਰਾਈਆਂ ਵਾਲਾ, ਅਜੀਤ ਸਿੰਘ ਜ਼ੀਰਾ, ਸੁਖਦੇਵ ਸਿੰਘ ਚੋਟੀਆਂ ਤੇ ਬਲਵਿੰਦਰ ਸਿੰਘ ਜ਼ੀਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ 'ਚ ਸੋਹਨਗੜ੍ਹ ਰੱਤੇਵਾਲਾ ਦੀ ਟੀਮ ਰਹੀ ਜੇਤੂ <br/> ਅਗਲੀ ਖ਼ਬਰ ਟੈੱਟ ਦੀ ਸ਼ਰਤ ਦੇ ਵਿਰੋਧ 'ਚ ਐੱਨ.ਪੀ.ਐੱਸ. ਕਰਮਚਾਰੀਆਂ ਨੇ ਕੀਤਾ ਅਰਥੀ-ਫੂਕ ਮੁਜ਼ਾਹਰਾ <br/>
Ad Position 24