12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬਲਾਕ ਸੰਮਤੀ ਘੱਲ ਖੁਰਦ ਦੀ ਚੈਅਰਮੈਨ ਦੀ ਸੀਟ ਐਸ.ਸੀ. ਤੇ ਉੱਪ ਚੈਅਰਮੈਨ ਦੀ ਸੀਟ ਐੱਸ.ਸੀ. (ਅÏਰਤ) ਲਈ ਹੋਈ ਰਾਖਵੀਂ <br/>

Ad Position 21
No active advertisement
ਅਜੀਤ ਡੈਸਕ 22-02-2026
ਫ਼ਿਰੋਜ਼ਸ਼ਾਹ, 21 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)-ਸੂਬੇ ਭਰ ਦੀਆਂ 123 ਬਲਾਕ ਸੰਮਤੀ ਅਤੇ 23 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਲਈ 17 ਦਸੰਬਰ ਨੂੰ ਨਤੀਜੇ ਆਏ ਸਨ | ਬਲਾਕ ਸੰਮਤੀ ਘੱਲ ਖ਼ੁਰਦ ਦੀਆਂ ਚੋਣਾਂ ਅਤੇ ਆਏ ਨਤੀਜਿਆਂ ਨੇ ਇਕ ਵੱਖਰਾ ਹੀ ਬਿਰਤਾਂਤ ਸਿਰਜਿਆ ਸੀ | ਹਲਕੇ ਦੇ ਵੋਟਰਾਂ ਨੇ 'ਆਪ', ਕਾਂਗਰਸ, ਅਕਾਲੀ ਦਲ, ਬੀਜੇਪੀ ਨੂੰ ਛੱਡ ਆਜ਼ਾਦ ਗਰੁੱਪ ਵਜੋਂ ਸਥਾਪਿਤ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਦੇ ਸਮਰਥਨ ਨਾਲ ਖੜੇ੍ਹ ਉਮੀਦਵਾਰਾਂ ਨੂੰ ਜਿੱਤ ਦਿਵਾਈ ਭਾਵੇਂ ਉਕਤ ਚੋਣਾਂ 'ਚ ਅਕਾਲੀ ਦਲ ਤੇ ਗੁਰਪ੍ਰੀਤ ਸਿੰਘ ਸੇਖੋਂ ਵਲੋਂ ਸਾਂਝੇ ਤੌਰ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਪਰ ਬਹੁ ਗਿਣਤੀ ਸੇਖੋਂ ਸਮਰਥਕਾਂ ਨੇ ਜਿੱਤ ਪ੍ਰਾਪਤ ਕੀਤੀ | ਉਕਤ ਚੋਣਾਂ 'ਚ ਬਲਾਕ ਸੰਮਤੀ ਦੇ ਚੇਅਰਮੈਨ ਦੀ ਕੁਰਸੀ 'ਤੇ ਬੈਠਣ ਲਈ ਕਈ 'ਆਪ' ਪਾਰਟੀ ਉਮੀਦਵਾਰਾਂ ਨੇ ਆਪਣਿਆਂ ਨੂੰ ਠਿੱਬੀ ਲਗਾਉਣ ਦੀਆਂ ਕਈ ਤਰ੍ਹਾਂ ਦੇ ਤੀਰ ਤਰਕਸ਼ 'ਚੋਂ ਛੱਡੇ ਪਰ ਸੇਖੋਂ ਮੁੱਦਕੀ ਦੀ ਆਮਦ ਤੇ ਆਪ ਮੁਹਾਰੇ ਲੋਕਾਂ ਦਾ ਉਸ ਨਾਲ ਤੁਰਨਾ ਸਭ ਤੀਰਾਂ ਨੂੰ ਭੱਥੇ ਵਿਚ ਹੀ ਰੁਕਣ ਲਈ ਮਜਬੂਰ ਕਰ ਗਿਆ ਅਤੇ ਜੋ ਮਾੜੀ ਮੋਟੀ ਆਸ ਦੀ ਕਿਰਨ ਨੋਟੀਫ਼ਿਕੇਸ਼ਨ ਤੱਕ ਬਚੀ ਸੀ ਉਹ ਵੀ ਬਲਾਕ ਸੰਮਤੀਆਂ ਦੀ ਰਿਜ਼ਰਵੇਸ਼ਨ ਸੰਬੰਧੀ ਨੋਟੀਫ਼ਿਕੇਸ਼ਨ ਨੇ ਖ਼ਤਮ ਕਰ ਦਿੱਤੀ | ਵਿਭਾਗ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਬਲਾਕ ਸੰਮਤੀ ਘੱਲ ਖ਼ੁਰਦ ਦੀ ਚੇਅਰਮੈਨੀ ਐੱਸ. ਸੀ. ਲਈ ਰਾਖਵੀਂ ਤੇ ਉਪ ਚੇਅਰਮੈਨੀ ਐੱਸ. ਸੀ. ਅÏਰਤ ਲਈ ਰਾਖਵੀਂ ਹੈ | ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਘੱਲ ਖ਼ੁਰਦ ਦੇ ਕੁਲ 23 ਸੰਮਤੀ ਉਮੀਦਵਾਰਾਂ 'ਚੋਂ 'ਆਪ' ਪਾਰਟੀ ਦੇ 6, ਸੇਖੋਂ ਤੇ ਅਕਾਲੀ ਦਲ ਦੇ 15 ਅਤੇ ਕਾਂਗਰਸ ਦੇ ਦੋ ਉਮੀਦਵਾਰ ਜੇਤੂ ਰਹੇ ਹਨ | ਬਹੁ ਸੰਮਤੀ ਸੇਖੋਂ ਗਰੁੱਪ ਤੇ ਅਕਾਲੀ ਦਲ ਕੋਲ ਹੋਣ ਕਰਕੇ ਚੇਅਰਮੈਨ, ਉਪ ਚੇਅਰਮੈਨ ਉਸ ਧੜੇ ਦਾ ਚੁਣਿਆ ਜਾਣਾ ਤਹਿ ਹੈ ਤੇ ਇਸ ਲਈ ਉਨ੍ਹਾਂ ਵਲੋਂ ਉਮੀਦਵਾਰਾਂ ਦੀ ਚੋਣ ਲਈ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ | ਚੇਅਰਮੈਨੀ ਲਈ ਜ਼ੋਨ ਚੰਦੜ ਤੋਂ ਰਾਮਪਾਲ ਸਿੰਘ, ਜ਼ੋਨ ਵਾੜਾ ਭਾਈ ਤੋ ਸੁਖਵਿੰਦਰ ਸਿੰਘ ਅਤੇ ਜ਼ੋਨ ਹਰਾਜ ਤੋਂ ਆਤਮਾ ਸਿੰਘ ਉਮੀਦਵਾਰ ਹਨ, ਜਿਨ੍ਹਾਂ 'ਚੋਂ ਕਿਸੇ ਇਕ 'ਤੇ ਗੁਣਾ ਪੈ ਸਕਦਾ ਹੈ ਜਦਕਿ ਉਪ ਚੇਅਰਮੈਨ ਲਈ ਕੁਲਵਿੰਦਰ ਕੌਰ ਜ਼ੋਨ ਚੰਦੜ, ਕਮਲਜੀਤ ਕੌਰ ਜ਼ੋਨ ਭੋਲੂ ਵਾਲਾ, ਪਰਮਿੰਦਰ ਕੌਰ ਜ਼ੋਨ ਸੱਪਾਂਵਾਲੀ ਤੇ ਗੁਰਮੀਤ ਕੋਰ ਜ਼ੋਨ ਬਜੀਦਪੁਰ 'ਚੋਂ ਕਿਸੇ ਇਕ 'ਤੇ ਗੁਣਾ ਪੈ ਸਕਦਾ ਹੈ | ਭਰੋਸੇਯੋਗ ਸੂਤਰਾਂ ਅਨੁਸਾਰ ਚੇਅਰਮੈਨੀ ਲਈ ਆਤਮਾ ਸਿੰਘ ਜ਼ੋਨ ਹਰਾਜ ਅਤੇ ਸੁਖਵਿੰਦਰ ਸਿੰਘ ਜ਼ੋਨ ਵਾੜਾ ਭਾਈ ਅਤੇ ਉਪ ਚੇਅਰਮੈਨ ਲਈ ਕਮਲਜੀਤ ਕੌਰ ਜ਼ੋਨ ਭੋਲੂ ਵਾਲਾ ਮੁੱਖ ਦਾਅਵੇਦਾਰ ਹਨ, ਕਮਲਜੀਤ ਕੌਰ ਤੇ ਚੇਅਰਮੈਨੀ ਦਾ ਵੀ ਗੁਣਾ ਪੈ ਸਕਦਾ ਹੈ | ਜੇਕਰ ਕੋਈ ਨਵਾਂ ਗੱਠਜੋੜ ਨਹੀਂ ਬਣਦਾ ਤਾਂ ਉਕਤ 'ਚੋਂ ਚੇਅਰਮੈਨ, ਉਪ ਚੇਅਰਮੈਨ ਚੁਣਿਆ ਜਾਣਾ ਤੈਅ ਹੈ |

Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਦਾਣੇ ਭਰਨ ਸਮੇਂ ਉੱਚ ਤਾਪਮਾਨ ਤੋਂ ਬਚਾਉਣ ਲਈ ਯੋਗ ਯਤਨ ਕਰੋ-ਡਾ. ਜਗਜੋਤ ਸਿੰਘ ਗਿੱਲ <br/> ਅਗਲੀ ਖ਼ਬਰ ਰਾਜਿੰਦਰ ਛਾਬੜਾ ਹਲਕਾ ਗੁਰੂਹਰਸਹਾਏ ਦੇ ਬਣੇ ਕੋਆਰਡੀਨੇਟਰ
Ad Position 24