12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕਣਕ ਦੇ ਦਾਣੇ ਭਰਨ ਸਮੇਂ ਉੱਚ ਤਾਪਮਾਨ ਤੋਂ ਬਚਾਉਣ ਲਈ ਯੋਗ ਯਤਨ ਕਰੋ-ਡਾ. ਜਗਜੋਤ ਸਿੰਘ ਗਿੱਲ <br/>

Ad Position 21
No active advertisement
ਅਜੀਤ ਡੈਸਕ 22-02-2026
ਕੁੱਲਗੜ੍ਹੀ, 21 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਹਾੜੀ ਦੇ ਸੀਜ਼ਨ ਦੀ ਮੁੱਖ ਫ਼ਸਲ ਕਣਕ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਲਗਪਗ 188500 ਹੈਕਟੇਅਰ ਰਕਬੇ 'ਤੇ ਕਾਸ਼ਤ ਕੀਤੀ ਜਾਂਦੀ ਹੈ | ਕਿਸਾਨ ਦੀ ਆਰਥਿਕ ਹਾਲਤ ਦਾ ਕਣਕ ਦੇ ਝਾੜ ਨਾਲ ਸਿੱਧਾ ਸੰਬੰਧ ਹੈ | ਕਣਕ ਦੀ ਫ਼ਸਲ ਦਾ ਚੰਗਾ ਝਾੜ ਨਾ ਸਿਰਫ਼ ਅਨਾਜ ਦੇ ਉਤਪਾਦਨ ਵਿਚ ਵਾਧਾ ਕਰਦਾ ਹੈ ਸਗੋਂ ਕਿਸਾਨੀ ਜੀਵਨ ਵਿਚ ਵੀ ਖ਼ੁਸ਼ਹਾਲੀ ਲੈ ਕੇ ਆਉਂਦਾ ਹੈ | ਇਸ ਵਾਰ ਕਣਕ ਦੀ ਬਿਜਾਈ ਸਹੀ ਸਮੇਂ ਤੇ ਨਵੰਬਰ ਦੇ ਪਹਿਲੇ ਹਫ਼ਤੇ ਵਿਚ ਸ਼ੁਰੂ ਹੋ ਕੇ ਨਵੰਬਰ ਦੇ ਦੂਜੇ ਹਫ਼ਤੇ ਖ਼ਤਮ ਹੋ ਗਈ ਸੀ | ਕਣਕ ਦੇ ਦਾਣੇ ਭਰਨ ਸਮੇਂ ਵੱਧ ਰਹੇ ਤਾਪਮਾਨ ਤੋਂ ਬਚਾਉਣ ਲਈ ਅਤੇ ਝਾੜ ਨੂੰ ਵਧਾਉਣ ਲਈ ਯੋਗ ਯਤਨ ਕਰਨ ਸੰਬੰਧੀ ਜਾਗਰੂਕ ਦੇ ਮਨੋਰਥ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਅਦਾਰੇ ਫਾਰਮ ਸਲਾਹਕਾਰ ਸੇਵਾ ਕੇਂਦਰ ਫ਼ਿਰੋਜ਼ਪੁਰ ਦੇ ਇੰਚਾਰਜ ਡਾ. ਜਗਜੋਤ ਸਿੰਘ ਗਿੱਲ (ਫ਼ਸਲ ਵਿਗਿਆਨੀ) ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੇ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਅ ਅਤੇ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟਰੇਟ ਦੇ ਦੋ ਛਿੜਕਾ ਕਰਨ ਦੀ ਸਲਾਹ ਦਿੱਤੀ ਹੈ | ਉਨ੍ਹਾਂ ਕਿਹਾ ਕਿ 2% ਪੋਟਾਸ਼ੀਅਮ ਨਾਈਟਰੇਟ (13.0.45) ਭਾਵ 4 ਕਿੱਲੋ ਪੋਟਾਸ਼ੀਅਮ ਨਾਈਟਰੇਟ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਇਕ ਸਪਰੇਅ ਕਣਕ ਦਾ ਗੋਭ ਵਾਲਾ ਪੱਤਾ ਨਿਕਲਣ ਤੇ ਦੂਜਾ ਸਪਰੇਅ ਬੂਰ ਪੈਣ ਸਮੇਂ ਕਰਨਾ ਚਾਹੀਦਾ ਹੈ, ਜਿਸ ਨਾਲ ਕਣਕ ਦੇ ਝਾੜ ਅਤੇ ਤਾਪਮਾਨ ਦਾ ਅਸਰ ਘੱਟ ਹੋਏਗਾ ਅਤੇ ਫ਼ਸਲ ਦੀ ਉਪਜ ਵੀ ਵਧੀਆ ਹੋਏਗੀ | ਉਨ੍ਹਾਂ ਕਿਹਾ ਕਿਸਾਨਾਂ ਨੂੰ ਫ਼ਸਲਾਂ ਸੰਬੰਧੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਸਾਡੇ ਦਫ਼ਤਰ ਸੰਪਰਕ ਕਰ ਸਕਦੇ ਹਨ | ਜਿਥੇ ਖੇਤੀ ਮਾਹਿਰ ਉਨ੍ਹਾਂ ਦੀ ਸੇਵਾ ਹਾਜ਼ਰ ਰਹਿੰਦੇ ਹਨ, ਜਿਨ੍ਹਾਂ ਦੀ ਸਲਾਹ ਨਾਲ ਫ਼ਸਲਾਂ ਦੇ ਵਧੀਆ ਝਾੜ ਲੈਣ ਤੇ ਮÏਸਮ ਦੇ ਬਦਲਾਅ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਦੇ ਨਾਲ-ਨਾਲ ਬੇਲੋੜੀਆਂ ਸਪਰੇਹਾਂ ਦੇ ਵਾਧੂ ਆਰਥਿਕ ਬੋਝ ਤੋਂ ਵੀ ਬਚਾਅ ਕੀਤਾ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ 23 ਮੋਬਾਈਲਾਂ ਤੇ ਮੋਟਰਸਾਈਕਲ ਸਮੇਤ 3 ਚੋਰ ਕਾਬੂ <br/> ਅਗਲੀ ਖ਼ਬਰ ਬਲਾਕ ਸੰਮਤੀ ਘੱਲ ਖੁਰਦ ਦੀ ਚੈਅਰਮੈਨ ਦੀ ਸੀਟ ਐਸ.ਸੀ. ਤੇ ਉੱਪ ਚੈਅਰਮੈਨ ਦੀ ਸੀਟ ਐੱਸ.ਸੀ. (ਅÏਰਤ) ਲਈ ਹੋਈ ਰਾਖਵੀਂ <b...
Ad Position 24