12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਭਾਰਤ ਨੂੰ ਆਜ਼ਾਦ ਕਰਵਾਉਣ ਵਾਲੀ ਸਿੱਖ ਕੌਮ ਦੇ ਯੋਧੇ ਜੇਲ੍ਹਾਂ 'ਚ ਕਿਉਂ ਬੰਦ ਹਨ-ਸਭਰਾ, ਢਿੱਲੋਂ <br/>

Ad Position 21
No active advertisement
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਤੇ ਵਰਕਰ ਪਿੰਡ ਹਵਾਰਾ ਵਿਖੇ ਬੰਦੀ ਸਿੰਘਾ ਦੀ ਰਿਹਾਈ ਲਈ ਹੋ ਰਹੀ ਪੰਥਕ ਇਕੱਠ ਇਕੱਤਰਤਾ ਵਿਚ ਸ਼ਮੂਲੀਅਤ ਕਰਨ ਲਈ ਮੱਖੂ ਤੋਂ ਰਵਾਨਾ ਹੋਣ ਸਮੇਂ | ਤਸਵੀਰ : ਕੁਲਵਿੰਦਰ ਸਿੰਘ ਸੰਧੂ <br/> 22-02-2026
ਮੱਖੂ, 21 ਫਰਵਰੀ (ਕੁਲਵਿੰਦਰ ਸਿੰਘ ਸੰਧੂ)-ਇਸ ਗੱਲ ਦਾ ਇਤਿਹਾਸ ਗਵਾਹ ਹੈ ਜੇਕਰ ਸਿੱਖ ਕੌਮ ਵਲੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਨਾ ਦਿੱਤੀਆਂ ਜਾਂਦੀਆਂ ਤਾਂ ਭਾਰਤ ਨੂੰ ਆਜ਼ਾਦ ਹੋਣ ਲਈ ਬਹੁਤ ਸਮਾਂ ਲੱਗ ਜਾਣਾ ਸੀ ਪਰ ਸਿੱਖ ਕੌਮ ਦੇ ਯੋਧਿਆਂ ਨੇ ਆਪਣੀਆਂ ਜਾਨਾਂ ਵਾਰ ਕੇ ਭਾਰਤ ਨੂੰ ਆਜ਼ਾਦ ਕਰਵਾਇਆ | ਆਜ਼ਾਦ ਭਾਰਤ ਦੇ ਆਗੂਆਂ ਵਲੋਂ ਸਭ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦਿਆਂ ਤਾੋ ਮੁੱਕਰੇ ਤੇ ਬਾਅਦ ਵਿਚ ਰਿਫ਼ਿਊਜੀ ਆਦਿ ਦਾ ਟੈਗ ਲਗਾਇਆ ਗਿਆ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਸਭਰਾ ਤੇ ਗੁਰਵਿੰਦਰ ਸਿੰਘ ਢਿੱਲੋਂ ਕੋਰ ਕਮੇਟੀ ਮੈਂਬਰ ਪੰਜਾਬ ਵਲੋਂ ਆਪਣੇ ਸਾਥੀ ਆਗੂਆਂ ਸਮੇਤ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰੇ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਦੇ ਜੱਦੀ ਪਿੰਡ ਹਵਾਰਾ ਵਿਖੇ ਰੱਖੇ ਪੰਥਕ ਇਕੱਠ 'ਚ ਸ਼ਮੂਲੀਅਤ ਕਰਨ ਲਈ ਮੱਖੂ ਰਵਾਨਾ ਹੋਣ ਮੌਕੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਵਾਲੀ ਸਿੱਖ ਕੌਮ ਦੇ ਯੋਧੇ ਅੱਜ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹਾਂ 'ਚ ਬੰਦ ਕੀਤੇ ਹੋਏ ਹਨ | ਉਨ੍ਹਾਂ ਕਿਹਾ ਕਿ ਪੂਰਾ ਵਿਸ਼ਵ ਜਾਣਦਾ ਹੈ ਕਿ ਸਿੱਖ ਅਮਨ ਪਸੰਦ ਕੌਮ ਹੈ ਤੇ ਹਮੇਸ਼ਾ ਸਰਬੱਤ ਦਾ ਭਲਾ ਮੰਗਦੀ ਹੈ ਜਦ ਵੀ ਭਾਰਤ ਸਮੇਤ ਕਿਸੇ ਵੀ ਦੇਸ਼ ਤੇ ਮੁਸੀਬਤ ਆਉਂਦੀ ਹੈ ਸਭ ਤੋਂ ਵੱਧ ਸੇਵਾਵਾਂ ਦੇਣ ਲਈ ਸਿੱਖ ਕੌਮ ਦੇ ਨੌਜਵਾਨ ਅੱਗੇ ਆਉਂਦੇ ਹਨ ਪਰ ਭਾਰਤ 'ਤੇ ਰਾਜ ਕਰ ਰਹੇ ਹੁਕਮਰਾਨਾਂ ਨੂੰ ਇਹ ਗੱਲ ਕਿਉਂ ਸਮਝ ਨਹੀਂ ਆ ਰਹੀ | ਉਨ੍ਹਾਂ ਸਮੂਹ ਕੌਮ ਨੂੰ ਅਪੀਲ ਕੀਤੀ ਕਿ ਕਿਸਾਨੀ ਤੇ ਜਵਾਨੀ ਇਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਡਾ ਯਤਨ ਕਰੇ ਤਾਂ ਹੀ ਸਾਡੇ ਯੋਧੇ ਜੇਲ੍ਹਾਂ ਚੋਂ ਬਾਹਰ ਆ ਸਕਣਗੇ | ਇਸ ਮੌਕੇ ਜਥੇਦਾਰ ਜੋਗਿੰਦਰ ਸਿੰਘ ਸਭਰਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਗੁਰਵਿੰਦਰ ਸਿੰਘ ਢਿੱਲੋਂ ਕੋਰ ਕਮੇਟੀ ਮੈਂਬਰ ਪੰਜਾਬ ਤੋਂ ਇਲਾਵਾ ਗੁਰਮੀਤ ਸਿੰਘ ਗਿੱਲ ਨਿਜ਼ਾਮਦੀਨ ਵਾਲਾ ਜ਼ਿਲ੍ਹਾ ਕੋਰ ਕਮੇਟੀ ਮੈਂਬਰ, ਮਲਕੀਤ ਸਿੰਘ ਰੋਡੇ ਵਾਲਾ ਜ਼ਿਲ੍ਹਾ ਕੋਰ ਕਮੇਟੀ ਮੈਂਬਰ, ਅਮਰਜੀਤ ਸਿੰਘ ਸੰਧੂ ਨਿਜ਼ਾਮਦੀਨ ਵਾਲਾ, ਸਾਬਕਾ ਸਰਪੰਚ ਹਰਦੀਪ ਸਿੰਘ ਪੱਧਰੀ, ਮਿਹਰ ਸਿੰਘ ਪੱਧਰੀ, ਬਲਵਿੰਦਰ ਸਿੰਘ ਖੰਡਾ, ਮੇਜਰ ਸਿੰਘ ਤਲਵੰਡੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਦੇ ਪਿੱਛੇ ਪਾਰਕਿੰਗ 'ਚ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ <br/> ਅਗਲੀ ਖ਼ਬਰ ਚੋਰੀ ਦੇ 23 ਮੋਬਾਈਲਾਂ ਤੇ ਮੋਟਰਸਾਈਕਲ ਸਮੇਤ 3 ਚੋਰ ਕਾਬੂ <br/>
Ad Position 24