27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਵਿਵੇਕਾਨੰਦ ਵਰਲਡ ਸਕੂਲ 'ਚ ਮਨਾਇਆ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ

Ad Position 21
No active advertisement
ਅਜੀਤ ਡੈਸਕ 23-02-2026
ਫ਼ਿਰੋਜ਼ਪੁਰ, 22 ਫਰਵਰੀ (ਗੁਰਿੰਦਰ ਸਿੰਘ)-ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 'ਤੇ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮਾਤ ਭਾਸ਼ਾਵਾਂ ਰਾਹੀਂ ਵਿਭਿੰਨਤਾ ਵਿਚ ਏਕਤਾ ਦਾ ਸੁਨੇਹਾ ਦਿੱਤਾ | ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਡਾ. ਐਸ. ਐਨ. ਰੁਦਰਾ ਨੇ ਦੱਸਿਆ ਕਿ ਵਿਵੇਕਾਨੰਦ ਵਰਲਡ ਸਕੂਲ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਮੌਕੇ 'ਤੇ ਭਾਸ਼ਾ ਤੇ ਸੱਭਿਆਚਾਰਕ ਵਿਭਿੰਨਤਾ ਦੀ ਮਹੱਤਤਾ ਨੂੰ ਉਤਸ਼ਾਹ ਨਾਲ ਉਜਾਗਰ ਕੀਤਾ ਅਤੇ ਸਭ ਭਾਸ਼ਾਵਾਂ ਪ੍ਰਤੀ ਸਤਿਕਾਰ ਬਣਾਈ ਰੱਖਣ 'ਤੇ ਜ਼ੋਰ ਦਿੱਤਾ | ਇਸ ਗਤੀਵਿਧੀ ਦੌਰਾਨ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਸੁੰਦਰ ਝਲਕ ਵੇਖਣ ਨੂੰ ਮਿਲੀ, ਜਿਥੇ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਾਜਾਂ ਦੀਆਂ ਮਾਤ ਭਾਸ਼ਾਵਾਂ 'ਚ ਬੋਲ ਕੇ ਮਾਣ ਮਹਿਸੂਸ ਕੀਤਾ | ਇਸ ਗਤੀਵਿਧੀ ਨੇ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੁੜੇ ਰਹਿਣ, ਆਪਣੀ ਸਾਂਸਕਿ੍ਤਿਕ ਸਮਝ ਨੂੰ ਵਿਸਥਾਰ ਦੇਣ ਅਤੇ 'ਵਿਭਿੰਨਤਾ ਵਿਚ ਏਕਤਾ' ਦੇ ਮੂਲ ਮੰਤਰ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਪੂਰੇ ਸਮਾਗਮ ਦੌਰਾਨ ਇਕ ਸ਼ਕਤੀਸ਼ਾਲੀ ਸੁਨੇਹਾ ਗੂੰਜਦਾ ਰਿਹਾ 'ਮੈਨੂੰ ਭਾਰਤੀ ਹੋਣ 'ਤੇ ਮਾਣ ਹੈ | ਡਾ. ਰੁਦਰਾ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ ਵਿਦਿਆਰਥੀਆਂ 'ਚ ਆਪਣੀ ਪਹਿਚਾਣ ਨੂੰ ਮਨਾਉਣ, ਭਾਸ਼ਾਈ ਵਿਭਿੰਨਤਾ ਨੂੰ ਸਲਾਮ ਕਰਨ ਤੇ ਭਾਰਤ ਦੀ ਸਭਿਆਚਾਰਕ ਰੌਸ਼ਨੀ ਵਿਚ ਰੰਗਣ ਲਈ ਇਕ ਉੱਤਮ ਮੰਚ ਸਾਬਤ ਹੁੰਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਫਿਰੋਜ਼ਪੁਰ ਦਿਹਾਤੀ 'ਚ ਰੈਲੀ ਲਈ ਹਰ ਵਰਗ 'ਚ ਜੋਸ਼ ਤੇ ਭਾਰੀ ਉਤਸ਼ਾਹ-ਜਿੰਦੂ, ਸ਼ੇਰ ਖਾਂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਕੱਲ੍ਹ ਦੀ ਰੈਲੀ 'ਚ ਵੱਡੇ ਕਾਫ਼ਲਿਆਂ ਨਾਲ ਪਹੁੰਚੋ-ਅਕਾਲੀ ਆਗੂ
Ad Position 24