27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੰਤ ਬਾਬਾ ਅਮਰਜੀਤ ਸਿੰਘ ਦੀ ਯਾਦ 'ਚ ਦੋ ਦਿਨਾ ਪੇਂਡੂ ਖੇਡ ਮੇਲਾ 27 ਤੋਂ

Ad Position 21
No active advertisement
ਅਜੀਤ ਡੈਸਕ 23-02-2026
ਮੁੱਦਕੀ, 22 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਦੀ ਯਾਦ 'ਚ ਸੰਤ ਬਾਬਾ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਵਲੋਂ ਸੰਤ ਅਮਰਜੀਤ ਸਿੰਘ ਸਟੇਡੀਅਮ ਮੁੱਦਕੀ ਵਿਖੇ 27 ਤੇ 28 ਫਰਵਰੀ ਨੂੰ ਦੋ ਰੋਜ਼ਾ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਪ੍ਰਧਾਨ ਗੁਰਜੰਟ ਸਿੰਘ ਬਰਾੜ ਤੇ ਕਲੱਬ ਮੈਂਬਰਾਂ ਨੇ ਖੇਡ ਮੇਲੇ ਦਾ ਕੈਲੰਡਰ ਜਾਰੀ ਕਰ ਦਿੰਦਿਆਂ ਦੱਸਿਆ ਕਿ ਖੇਡੇ ਮੇਲੇ ਦੇ ਪਹਿਲੇ ਦਿਨ 27 ਫਰਵਰੀ ਨੂੰ ਮੁੱਖ ਮਹਿਮਾਨ ਵਜੋਂ ਬਾਬਾ ਸ਼ੇਰ ਸਿੰਘ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ ਪਹੁੰਚਣਗੇ, ਜੋ ਸਵੇਰ 10 ਵਜੇ ਖੇਡ ਮੇਲੇ ਦਾ ਉਦਘਾਟਨ ਕਰਨਗੇ | ਇਸੇ ਤਰ੍ਹਾਂ 28 ਫਰਵਰੀ ਨੂੰ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਸ: ਗੁਰਪ੍ਰੀਤ ਸਿੰਘ ਸੇਖੋਂ, ਹਰਦੀਪ ਸਿੰਘ ਜਿੰਮੀ ਸੇਖੋਂ ਪਹੁੰਚਣਗੇ, ਜੋ ਸ਼ਾਮ 4 ਵਜੇ ਦੇ ਕਰੀਬ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕਰਨਗੇ | ਇਸ ਮੌਕੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਮਿੰਟੂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਪ੍ਰਧਾਨ ਗੁਰਜੰਟ ਸਿੰਘ ਬਰਾੜ ਨੇ ਦੱਸਿਆ ਕਿ ਜੇਤੂ ਟੀਮ ਨੂੰ ਪਹਿਲਾਂ ਇਨਾਮ 71000 ਰੁਪਏ ਉਜਾਗਰ ਸਿੰਘ ਬਰਾੜ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ ਅਤੇ ਬੈੱਸਟ ਜਾਫੀ ਤੇ ਬੈੱਸਟ ਰੇਡਰ ਨੂੰ 15-15 ਹਜ਼ਾਰ ਰੁਪਏ ਨਕਦ ਰਾਸ਼ੀ ਦਾ ਇਨਾਮ ਦਿੱਤਾ ਜਾਵੇਗਾ | ਇਸ ਮੌਕੇ ਮਾਸਟਰ ਛਿੰਦਰ ਸਿੰਘ ਪੀ. ਟੀ., ਜੋਧ ਸਿੰਘ, ਸਰਬਜੀਤ ਸਿੰਘ, ਗੁਰਮੇਲ ਸਿੰਘ ਖੋਸਾ, ਗੁਰਚਰਨ ਸਿੰਘ ਗਿੱਲ, ਪਵਿੱਤਰ ਸਿੰਘ ਭੈਲ, ਗੁਰਵੀਰ ਸਿੰਘ ਖੋਸਾ, ਸ਼ੀਤਲ ਅਗਰਵਾਲ, ਜੋਗਿੰਦਰ ਸਿੰਘ ਸੰਧੂ (ਛਿੰਦਾ), ਜਥੇਦਾਰ ਪਰਮਜੀਤ ਸਿੰਘ, ਬਾਬਾ ਮਨਰਜੀਤ ਸਿੰਘ, ਜੋਗਿੰਦਰ ਸਿੰਘ ਭੁੱਚੋਕਾ, ਸਤਨਾਮ ਸਿੰਘ ਬਾਸੀ, ਗੁਰਭਿੰਦਰ ਸਿੰਘ ਭੁੱਲਰ, ਭਾਰਤ ਭੂਸ਼ਨ ਅਗਰਵਾਲ, ਸੁਖਪ੍ਰੀਤ ਸਿੰਘ ਨਿੱਕਾ, ਗੁਰਤੇਜ ਸਿੰਘ ਘਾਲੀ, ਜੋਗਿੰਦਰ ਸਿੰਘ ਸਰਹਿੰਦ ਵਾਲੇ, ਗੁਰਜੀਤ ਸਿੰਘ ਭੈਲ, ਜਸਵੰਤ ਸਿੰਘ ਥਿੰਦ, ਸੁਖਦੀਪ ਸਿੰਘ ਗਿੱਲ ਆਦਿ ਕਲੱਬ ਅਹੁਦੇਦਾਰ, ਮੈਂਬਰ ਤੇ ਖੇਡ ਪੇ੍ਰਮੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਸ਼ੁਰੂ ਹੋਵੇਗੀ ਸ੍ਰੀਮਦ ਭਾਗਵਤ ਪੁਰਾਣ ਕਥਾ-ਪ੍ਰਧਾਨ ਵਿਜੈ ਸ਼ਰਮਾ ਅਗਲੀ ਖ਼ਬਰ ਕੱਲ੍ਹ ਸ਼ੁਰੂ ਹੋਵੇਗੀ ਸ੍ਰੀਮਦ ਭਾਗਵਤ ਪੁਰਾਣ ਕਥਾ-ਪ੍ਰਧਾਨ ਵਿਜੈ ਸ਼ਰਮਾ
Ad Position 24