27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮਾਣਾ ਸਿੰਘ ਵਾਲਾ ਵਿਖੇ ਸੁਖਬੀਰ ਦੀ ਆਮਦ ਸੰਬੰਧੀ ਯੂਥ ਆਗੂ ਸੁਰਿੰਦਰ ਸਿੰਘ ਬੱਬੂ ਨੇ ਲਿਆ ਜਾਇਜ਼ਾ <br/>

Ad Position 21
No active advertisement
ਪਿੰਡ ਮਾਣਾ ਸਿੰਘ ਵਾਲਾ ਵਿਖੇ 24 ਫਰਵਰੀ ਨੂੰ ਸੁਖਬੀਰ ਸਿੰਘ ਬਾਦਲ ਦੀ ਆਮਦ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦੇ ਯੂਥ ਆਗੂ ਸੁਰਿੰਦਰ ਸਿੰਘ ਬੱਬੂ ਤੇ ਹੋਰ | ਅਜੀਤ ਤਸਵੀਰ <br/> 23-02-2026
ਫ਼ਿਰੋਜ਼ਸ਼ਾਹ, 22 ਫ਼ਰਵਰੀ (ਸਰਬਜੀਤ ਸਿੰਘ ਧਾਲੀਵਾਲ)-24 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਸੀਨੀਅਰ ਅਕਾਲੀ ਆਗੂਆਂ ਦੀ ਪਿੰਡ ਮਾਣਾ ਸਿੰਘ ਵਾਲਾ ਵਿਖੇ ਯੂਥ ਆਗੂ ਗੁਰਪ੍ਰੀਤ ਸਿੰਘ ਸੰਧੂ ਆੜ੍ਹਤੀਆ, ਹਰਪ੍ਰੀਤ ਸਿੰਘ ਸੰਧੂ ਆੜ੍ਹਤੀਆ ਸਪੁੱਤਰ ਸਵ ਅਮਰਜੀਤ ਸਿੰਘ ਸੰਧੂ ਦੇ ਗ੍ਰਹਿ ਪਹੁੰਚਣ ਦੇ ਪ੍ਰੋਗਰਾਮ ਤਹਿਤ ਯੂਥ ਅਕਾਲੀ ਆਗੂ ਸੁਰਿੰਦਰ ਸਿੰਘ ਬੱਬੂ ਆਪਣੀ ਟੀਮ ਸਮੇਤ ਪਹੁੰਚੇ ਅਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਗੱਲਬਾਤ ਕਰਦਿਆਂ ਸੁਰਿੰਦਰ ਸਿੰਘ ਬੱਬੂ ਨੇ ਕਿਹਾ ਕਿ 24 ਫਰਵਰੀ ਫ਼ਿਰੋਜ਼ਪੁਰ ਦਾਣਾ ਮੰਡੀ 'ਚ ਰੈਲੀ ਤੋਂ ਬਾਅਦ ਪਾਰਟੀ ਪ੍ਰਧਾਨ ਸੀਨੀਅਰ ਲੀਡਰਸ਼ਿਪ ਨਾਲ ਸਵ. ਅਮਰਜੀਤ ਸਿੰਘ ਸੰਧੂ ਦੇ ਗ੍ਰਹਿ ਪਹੁੰਚਣਗੇ ਅਤੇ ਵਰਕਰਾਂ ਦੇ ਰੂਬਰੂ ਹੋ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣਨਗੇ | ਉਨ੍ਹਾਂ ਕਿਹਾ ਕਿ ਉਹ ਆਪਣੀ ਪੂਰੀ ਟੀਮ ਅਤੇ ਸੀਨੀਅਰ ਆਗੂਆਂ ਨਾਲ ਮਿਲ ਕੇ ਇਹ ਯਕੀਨੀ ਬਣਾਉਣਗੇ ਕਿ ਹਲਕਾ ਫ਼ਿਰੋਜ਼ਪੁਰ ਦਿਹਾਤੀ 'ਚ ਹੋ ਰਹੀ 24 ਫਰਵਰੀ ਦੀ ਰੈਲੀ 'ਚ ਇਤਿਹਾਸਕ ਇਕੱਠ ਹੋਵੇ | ਉਨ੍ਹਾਂ ਦਾਅਵਾ ਕੀਤਾ ਕਿ ਲੋਕ ਅੱਜ ਮੌਜੂਦਾ ਸਰਕਾਰ ਤੋਂ ਨਿਰਾਸ਼ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ | ਇਸ ਮੌਕੇ ਜਸਵੀਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਸੰਧੂ, ਹਰਪ੍ਰੀਤ ਸਿੰਘ ਸੰਧੂ, ਗੁਰਮੀਤ ਸਿੰਘ, ਨੰਬਰਦਾਰ, ਸੁਖ ਦਾਨੇਵਾਲਾ, ਪ੍ਰੀਤਪਾਲ ਦਾਨੇਵਾਲਾ, ਗੋਰਾ ਮਾਣੇ ਵਾਲਾ, ਬਬਨ ਸੰਧੂ, ਗੁਰਵਿੰਦਰ ਸਿੰਘ ਬਿੰਦਾ, ਰਵਜੀਤ ਸਿੰਘ, ਤੇਜਿੰਦਰ ਸਿੰਘ, ਆਜ਼ਾਦ ਸੰਧੂ, ਪ੍ਰਭਦੀਪ ਸਿੰਘ, ਸੰਦੀਪ ਦੀਪਾ, ਜੱਸਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਵ. ਰਜਿੰਦਰ ਕੁਮਾਰ ਤਾਇਲ (ਜਿੰਦੀ) ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਝੋਕ ਹਰੀਹਰ 'ਚ ਵੇਸਟ ਕਲਾਥ ਤੋਂ ਕਲਾਥ ਬੈਗ ਬਣਾਓ ਵਰਕਸ਼ਾਪ ਆਯੋਜਿਤ
Ad Position 24