27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਰਕਾਰੀ ਹਾਈ ਸਕੂਲ ਝੋਕ ਹਰੀਹਰ 'ਚ ਵੇਸਟ ਕਲਾਥ ਤੋਂ ਕਲਾਥ ਬੈਗ ਬਣਾਓ ਵਰਕਸ਼ਾਪ ਆਯੋਜਿਤ

Ad Position 21
No active advertisement
ਅਜੀਤ ਡੈਸਕ 23-02-2026
ਫ਼ਿਰੋਜ਼ਪੁਰ, 22 ਫਰਵਰੀ (ਗੁਰਿੰਦਰ ਸਿੰਘ)-ਸਰਕਾਰੀ ਹਾਈ ਸਕੂਲ ਝੋਕ ਹਰੀ ਹਰ 'ਚ 'ਮਿਸ਼ਨ ਲਾਈਫ-ਸੇ ਨੋ ਟੂ ਸਿੰਗਲ ਯੂਜ਼ ਪਲਾਸਟਿਕ' ਥੀਮ ਹੇਠ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਵੇਸਟ ਕਲਾਥ ਤੋਂ ਕਲਾਥ ਬੈਗ ਬਣਾਓ ਵਿਸ਼ੇ 'ਤੇ ਇਕ ਦਿਨ ਦੀ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ | ਇਹ ਵਰਕਸ਼ਾਪ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਤਹਿਤ ਕਰਵਾਈ ਗਈ, ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ ਤੇ ਵਾਤਾਵਰਨ ਬਚਾਉਣ ਲਈ ਜਾਗਰੂਕ ਕਰਨਾ ਸੀ | ਇਸ ਮੌਕੇ ਸਕੂਲ ਮੁਖੀ ਅਵਤਾਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ | ਵਰਕਸ਼ਾਪ ਦੀ ਆਯੋਜਕਾਂ ਮਿਸ ਵਰਤਿਕਾ ਨੇ ਬੱਚਿਆਂ ਨੂੰ ਬੱਚੇ ਹੋਏ ਕੱਪੜੇ ਨਾਲ ਸੁੰਦਰ ਤੇ ਉਪਯੋਗੀ ਬੈਗ ਬਣਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੇ ਹੱਥਾਂ ਨਾਲ ਤਿਆਰ ਕੀਤੇ ਬੈਗਾਂ 'ਤੇ 'ਸੇ ਨੋ ਟੂ ਪਲਾਸਟਿਕ', 'ਗੋ ਗਰੀਨ' ਤੇ 'ਸੇਵ ਅਰਥ' ਵਰਗੇ ਸੁਨੇਹੇ ਲਿਖ ਕੇ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਦਰਸਾਈ | ਸਮਾਗਮ 'ਚ ਸਾਇੰਸ ਅਧਿਆਪਕਾ ਰਾਜਬੀਰ ਕੌਰ, ਕਨੁਪ੍ਰੀਆ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ | ਸਮਾਗਮ ਦੇ ਅੰਤ 'ਤੇ ਵਿਦਿਆਰਥੀਆਂ ਨੂੰ ਵਾਤਾਵਰਨ ਬਚਾਅ ਲਈ ਸਦਾ ਜਾਗਰੂਕ ਰਹਿਣ ਦਾ ਸੰਕਲਪ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਾਣਾ ਸਿੰਘ ਵਾਲਾ ਵਿਖੇ ਸੁਖਬੀਰ ਦੀ ਆਮਦ ਸੰਬੰਧੀ ਯੂਥ ਆਗੂ ਸੁਰਿੰਦਰ ਸਿੰਘ ਬੱਬੂ ਨੇ ਲਿਆ ਜਾਇਜ਼ਾ <br/> ਅਗਲੀ ਖ਼ਬਰ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਖ਼ੁਸ਼ੀਆਂ ਖੇੜਿਆਂ ਨਾਲ ਹੋਇਆ ਸਮਾਪਤ
Ad Position 24