ਫ਼ਿਰੋਜ਼ਪੁਰ, 22 ਫਰਵਰੀ (ਸੁਖਵਿੰਦਰ ਸਿੰਘ)-ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਜੋ ਕਿ ਦੋ ਦਿਨ ਲਗਾਤਾਰ ਚੱਲਦਾ ਰਿਹਾ, ਜਿਸ ਦੀ ਅੱਜ ਸੰਪੂਰਨਤਾ ਹੋਈ | 21 ਫਰਵਰੀ ਨੂੰ ਧਾਰਮਿਕ ਸਮਾਗਮ ਵਿਚ ਰਾਗੀ-ਢਾਡੀ ਜਥਿਆਂ ਨੇ ਸੰਗਤਾਂ ਨੂੰ ਰਸ ਭਿੰਨੇ ਸ਼ਬਦ ਗਾਇਣ ਕਰਕੇ ਨਿਹਾਲ ਕੀਤਾ | 22 ਫਰਵਰੀ ਨੂੰ ਇਸੇ ਤਰ੍ਹਾਂ ਸ਼ਬਦ ਗਾਇਣ ਕਰਨ ਤੋਂ ਉਪਰੰਤ ਸੱਤ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ, ਜਿਸ 'ਚ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਖ਼ਾਸ ਤੌਰ 'ਤੇ ਜੋੜੀਆਂ ਨੂੰ ਅਸ਼ੀਰਵਾਦ ਦੇਣ ਲਈ ਭਾਈ ਮਰਦਾਨਾ ਹਾਲ ਵਿਖੇ ਪੁੱਜੇ | ਉਨ੍ਹਾਂ ਕਿਹਾ ਕਿ ਵਿਸ਼ਵ ਭਾਈ ਮਰਦਾਨਾ ਸੁਸਾਇਟੀ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕਰਦੀ ਹੈ 34 ਸਾਲ ਤੋਂ ਇਹ ਲੋੜਵੰਦ ਲੜਕੀਆਂ ਦੇ ਵਿਆਹ ਕਰਦੇ ਆ ਰਹੇ ਹਨ ਤੇ ਕੀਰਤਨ ਦਰਬਾਰ ਸਜਾਉਂਦੇ ਆ ਰਹੇ ਹਨ | ਅਸੀਂ ਹਮੇਸ਼ਾ ਹੀ ਇਨ੍ਹਾਂ ਨੂੰ ਸਹਿਯੋਗ ਕਰਦੇ ਹਾਂ ਅਤੇ ਕਰਦੇ ਰਵਾਂਗੇ | ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣਾ ਵਡਮੁੱਲਾ ਯੋਗਦਾਨ ਸੇਵਾ ਸੁਸਾਇਟੀ ਨੂੰ ਦਿੱਤੀ ਤੇ ਲੋੜਵੰਦ ਲੜਕੀਆਂ ਦੇ ਵਿਆਹ ਕਾਰਜ ਸਮਾਪਤ ਕਰਵਾਏ | ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ | ਪ੍ਰੋਗਰਾਮ 'ਚ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਹਜ਼ੂਰੀ ਰਾਗੀ ਸੂਫ਼ੀ ਸੰਤ ਗ਼ੁਲਾਮ ਹੈਦਰ ਕਾਦਰੀ ਨੇ ਵੀ ਹਾਜ਼ਰੀ ਭਰੀ ਸੰਗਤਾਂ ਨੂੰ ਆਪਣੇ ਕੀਰਤਨ ਅਤੇ ਵਿਚਾਰਾਂ ਰਾਹੀ ਮੰਤਰ ਮੁਕਤ ਕੀਤਾ | ਬਾਬਾ ਸੁਖਜੀਤ ਸਿੰਘ ਗੁਰਦੁਆਰਾ ਬਾਬਾ ਰਾਮ ਲਾਲ, ਬਾਬਾ ਹਰਭਿੰਦਰ ਸਿੰਘ ਤੂਤ, ਭਾਈ ਸੰਦੀਪ ਸਿੰਘ, ਭਾਈ ਕੰਵਲਜੀਤ ਸਿੰਘ ਨੇ ਕੀਰਤਨ ਕਰਕੇ ਸੰਗਤਾਂ ਨੂੰ ਮੰਤਰ ਮੁਗਤ ਕੀਤਾ | ਇਸ ਮੌਕੇ ਨਗਰ ਪਾਲਿਕਾ ਪ੍ਰਧਾਨ ਰੋਹਿਤ ਗਰੋਵਰ, ਹਰਜੀਤ ਸਿੰਘ ਧਾਲੀਵਾਲ, ਦਰਸ਼ਨ ਲਾਲ ਹੀਰਾ, ਪਰਮਜੀਤ ਸਿੰਘ ਅÏਲਖ, ਰਣਵੀਰ ਸਿੰਘ ਰਾਣਾ, ਇੰਦਰਪਾਲ ਸਿੰਘ ਪਿ੍ੰਸ, ਮੋਹਨ ਸਿੰਘ, ਮਨੋਹਰ ਲਾਲ, ਗੁਰਮੀਤ ਸਿੰਘ ਅÏਲਖ, ਨਿਰਮਲ ਸਿੰਘ ਆਦਿ ਹਾਜ਼ਰ ਸਨ |