19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕੋਟ ਕਰੋੜ ਕਲਾਂ ਟੋਲ ਪਲਾਜ਼ਾ ਦੇ ਕਾਮਿਆਂ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 24-02-2026
ਤਲਵੰਡੀ ਭਾਈ, 23 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਭਾਰਤ ਸਰਕਾਰ ਵਲੋਂ ਟੋਲ ਪਲਾਜ਼ਿਆਂ ਨੂੰ ਬੂਥਲੈੱਸ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਟੋਲ ਪਲਾਜ਼ਿਆਂ 'ਤੇ ਨੌਕਰੀਆਂ ਕਰਨ ਵਾਲੇ ਕਾਮਿਆਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪੈਣਗੇ, ਜਿਸ ਕਾਰਨ ਟੋਲ ਪਲਾਜ਼ਿਆਂ ਦੇ ਕਾਮਿਆਂ 'ਚ ਰੋਸ ਵਧਣ ਲੱਗਾ ਹੈ | ਜਿਸ ਤਹਿਤ ਰਾਸ਼ਟਰੀ ਰਾਜ ਮਾਰਗ-54 (ਬਠਿੰਡਾ-ਅੰਮਿ੍ਤਸਰ ਰੋਡ) ਤੇ ਤਲਵੰਡੀ ਭਾਈ ਨੇੜੇ ਪਿੰਡ ਕੋਟ ਕਰੋੜ ਕਲਾਂ ਵਿਖੇ ਸਥਿਤ ਟੋਲ ਪਲਾਜ਼ਾ ਦੇ ਕਾਮਿਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ | ਇਸ ਸਮੇਂ ਟੋਲ ਕਾਮਿਆਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ | ਇਸ ਸਮੇਂ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਟੋਲ ਪਲਾਜ਼ਾ ਉੱਪਰ ਨੌਕਰੀ ਕਰਕੇ ਆਪਣਾ ਤੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਹਨ ਜਦਕਿ ਨੌਕਰੀ ਦੌਰਾਨ ਉਨ੍ਹਾਂ ਤਨਦੇਹੀ ਨਾਲ ਕੰਮ ਕਰਕੇ ਸਰਕਾਰ ਨੂੰ ਟੋਲ ਫ਼ੀਸ ਦੀ ਉਗਰਾਹੀ ਕਰਕੇ ਦਿੱਤੀ ਪਰ ਸਰਕਾਰ ਵਲੋਂ ਟੋਲ ਫ਼ੀਸ ਵਸੂਲੀ ਦੇ ਕੰਮ ਨੂੰ ਬੂਥ ਮੁਕਤ ਕਰਨ ਦੀ ਨੀਤੀ ਬਣਾਈ ਗਈ | ਇਸ ਨੀਤੀ ਨਾਲ ਉਨ੍ਹਾਂ ਦੀਆਂ ਨੌਕਰੀਆਂ ਖੁੱਸ ਜਾਣਗੀਆਂ ਤੇ ਉਹ ਬੇਰੁਜ਼ਗਾਰ ਹੋ ਕੇ ਰਹਿ ਜਾਣਗੇ | ਮੁਲਾਜ਼ਮਾਂ ਨੇ ਕਿਹਾ ਲੰਬਾ ਸਮਾਂ ਕੰਮ ਕਰਨ ਕਰਕੇ ਹੁਣ ਉਹ ਕੋਈ ਹੋਰ ਹੁਨਰ ਵੀ ਹਾਸਿਲ ਨਹੀਂ ਕਰ ਸਕਦੇ | ਕਾਮਿਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਨੌਕਰੀਆਂ ਨੂੰ ਬਚਾਇਆ ਜਾਵੇ ਜਾਂ ਸਰਕਾਰ ਵਲੋਂ ਹੋਰ ਨੌਕਰੀਆਂ 'ਤੇ ਐਡਜਸਟ ਕਰਕੇ ਉਨ੍ਹਾਂ ਦੇ ਰੋਜ਼ਗਾਰ ਨੂੰ ਬਹਾਲ ਰੱਖਿਆ ਜਾਵੇ | ਇਸ ਮੌਕੇ ਮਨਦੀਪ ਸਿੰਘ ਕੋਟਲਾ ਪ੍ਰਧਾਨ ਕੋਟ ਕਰੋੜ ਕਲਾਂ, ਸੰਦੀਪ ਸਿੰਘ ਕੋਟਲਾ ਮੈਂਬਰ ਸਟੇਟ ਬਾਡੀ, ਮਨਪ੍ਰੀਤ ਸਿੰਘ ਕੋਟ ਕਰੋੜ, ਗੁਰਪ੍ਰੀਤ ਸਿੰਘ ਕੈਲਾਸ਼, ਹਰਪ੍ਰੀਤ ਸਿੰਘ ਕੈਲਾਸ਼, ਸਰਬਜੀਤ ਸਿੰਘ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਲੁਧਿਆਣਾ ਤੇ ਢੰਡਾਰੀ ਕਲਾਂ ਸਟੇਸ਼ਨਾਂ 'ਤੇ ਪਲੇਟ ਫਾਰਮ ਟਿਕਟਾਂ ਦੀ ਵਿਕਰੀ 'ਤੇ ਲੱਗੀ ਰ... ਅਗਲੀ ਖ਼ਬਰ ਪੰਜਾਬ ਮੰਡੀ ਬੋਰਡ ਵਲੋਂ ਸਬਜ਼ੀ ਮੰਡੀ 'ਚ ਨਾਜਾਇਜ਼ ਕਬਜ਼ਿਆਂ 'ਤੇ ਵੱਡਾ ਐਕਸ਼ਨ
Ad Position 24