19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਲੁਧਿਆਣਾ ਤੇ ਢੰਡਾਰੀ ਕਲਾਂ ਸਟੇਸ਼ਨਾਂ 'ਤੇ ਪਲੇਟ ਫਾਰਮ ਟਿਕਟਾਂ ਦੀ ਵਿਕਰੀ 'ਤੇ ਲੱਗੀ ਰੋਕ

Ad Position 21
No active advertisement
ਅਜੀਤ ਡੈਸਕ 24-02-2026
ਫ਼ਿਰੋਜ਼ਪੁਰ, 23 ਫਰਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਲੋਂ ਹੋਲੀ ਦੇ ਤਿਉਹਾਰ ਦੌਰਾਨ ਹੋਣ ਵਾਲੀ ਵਾਧੂ ਭੀੜ ਨੂੰ ਕਾਬੂ ਹੇਠ ਰੱਖਣ ਅਤੇ ਰੇਲ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ | ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਣਜ ਮੈਨੇਜਰ ਉੱਤਰ ਰੇਲਵੇ ਫ਼ਿਰੋਜ਼ਪੁਰ ਨੇ ਦੱਸਿਆ ਕਿ ਲੁਧਿਆਣਾ ਤੇ ਢੰਡਾਰੀ ਕਲਾਂ ਰੇਲਵੇ ਸਟੇਸ਼ਨਾਂ 'ਤੇ ਪਲੇਟ ਫਾਰਮ ਟਿਕਟਾਂ ਦੀ ਵਿਕਰੀ 27.02.2026 ਤੋਂ 03.03.2026 ਤੱਕ ਅਸਥਾਈ ਤੌਰ 'ਤੇ ਬੰਦ ਰਹੇਗੀ | ਫ਼ਿਰੋਜ਼ਪੁਰ ਮੰਡਲ ਨੇ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਸੁਖਦ ਤੇ ਆਸਾਨ ਯਾਤਰਾ ਲਈ ਸਿਰਫ਼ ਲੋੜੀਂਦਾ ਸਾਮਾਨ ਲੈ ਕੇ ਹੀ ਸਫ਼ਰ ਕਰਨ | ਰੇਲ ਗੱਡੀ 'ਚ ਸਫ਼ਰ ਕਰਨ ਵਾਲੇ ਆਪਣੇ ਜਾਣਕਾਰਾਂ ਤੇ ਪਰਿਵਾਰਕ ਮੈਂਬਰਾਂ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਤੱਕ ਹੀ ਛੱਡ ਕੇ ਆਉਣ, ਤਾਂ ਜੋ ਸਟੇਸ਼ਨ ਦੇ ਅੰਦਰ ਬੇਲੋੜੀ ਭੀੜ ਨਾ ਹੋਵੇ | ਯਾਤਰੀਆਂ ਦੀ ਸੁਰੱਖਿਆ ਤੇ ਸੁਖਾਵੇਂ ਸਫ਼ਰ ਨੂੰ ਯਕੀਨੀ ਬਣਾਉਣਾ ਰੇਲਵੇ ਦੀ ਮੁੱਖ ਤਰਜੀਹ ਹੈ | ਸਫ਼ਰ ਦੌਰਾਨ ਰੇਲਵੇ ਨਿਯਮਾਂ ਦੀ ਪਾਲਣਾ ਕਰੋ ਤੇ ਆਪਣੇ ਨਾਲ ਪਟਾਕੇ ਜਾਂ ਕੋਈ ਵੀ ਜਲਨਸ਼ੀਲ ਵਸਤੂ ਲੈ ਕੇ ਯਾਤਰਾ ਨਾ ਕਰੋ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਕਲਗ਼ੀਧਰ ਨਗਰ 'ਚ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਕੋਟ ਕਰੋੜ ਕਲਾਂ ਟੋਲ ਪਲਾਜ਼ਾ ਦੇ ਕਾਮਿਆਂ ਵਲੋਂ ਰੋਸ ਪ੍ਰਦਰਸ਼ਨ
Ad Position 24