10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਵਿਧਾਇਕ ਨਰੇਸ਼ ਕਟਾਰੀਆ ਨੇ ਲਿਆ ਦਾਣਾ ਮੰਡੀ ਮੱਖੂ ਦਾ ਜਾਇਜ਼ਾ <br/>

Ad Position 21
No active advertisement
ਅਜੀਤ ਡੈਸਕ 25-02-2026
ਮੱਖੂ, 24 ਫਰਵਰੀ (ਵਰਿੰਦਰ ਮਨਚੰਦਾ/ਕੁਲਵਿੰਦਰ ਸਿੰਘ ਸੰਧੂ)-'ਰੰਗਲਾ ਪੰਜਾਬ' ਸਕੀਮ ਤਹਿਤ ਸਰਹੰਦ ਫੀਡਰ ਨਹਿਰ ਦੇ ਨਵੀਨੀਕਰਨ ਦੇ ਪ੍ਰਾਜੈਕਟ ਦਾ ਉਦਘਾਟਨ ਕਰਨ ਲਈ 25 ਫਰਵਰੀ ਨੂੰ ਕਰੀਬ 1 ਵਜੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਮੱਖੂ ਵਿਖੇ ਪਹੁੰਚ ਰਹੇ ਹਨ | ਜਿਥੇ ਉਹ ਮੱਖੂ ਨਜ਼ਦੀਕ ਹਰੀਕੇ ਹੈੱਡ ਤੋਂ ਨਿਕਲਦੀ ਸਰਹੱਦ ਫੀਡਰ ਨਹਿਰ, ਜਿਸ ਦੇ ਨਵੀਨੀਕਰਨ ਦਾ ਪ੍ਰਾਜੈਕਟ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀ, ਜਿਸ ਦਾ ਉਦਘਾਟਨ ਕਰਨਗੇ ਤੇ ਉਹ ਦਾਣਾ ਮੰਡੀ ਮੱਖੂ ਵਿਖੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਗੇ | ਇਹ ਜਾਣਕਾਰੀ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਆਮਦ 'ਤੇ ਦਾਣਾ ਮੰਡੀ ਮੱਖੂ ਵਿਖੇ ਕੀਤੀ ਜਾਣ ਵਾਲੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਦਿੱਤੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਸੂਬੇ ਭਰ ਅੰਦਰ 'ਰੰਗਲਾ ਪੰਜਾਬ' ਸਕੀਮ ਅਧੀਨ ਅਥਾਹ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਸੇ ਕੜੀ ਤਹਿਤ ਮੱਖੂ ਨਜ਼ਦੀਕ ਹਰੀਕੇ ਹੈੱਡ ਤੋਂ ਨਿਕਲਦੀ ਸਰਹੱਦ ਫੀਡਰ ਨਹਿਰ ਜੋ ਕਰੀਬ 15 ਕਿੱਲੋਮੀਟਰ ਤੱਕ ਟੁੱਟੀ ਪਈ ਸੀ, ਜਿਸ ਦਾ ਕਰੀਬ 190 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਕੇ ਨਹਿਰ ਨੂੰ ਪੱਕਾ ਕੀਤਾ ਗਿਆ ਹੈ, ਜਿਸ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉਦਘਾਟਨ ਕਰਨਗੇ | ਉਪਰੰਤ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਗੇ | ਇਸ ਮੌਕੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ, ਚੇਅਰਮੈਨ ਨਛੱਤਰ ਸਿੰਘ ਮਾਰਕੀਟ ਕਮੇਟੀ ਮੱਖੂ, ਕੌਂਸਲਰ ਮਨਜਿੰਦਰ ਸਿੰਘ ਮਿੰਟੂ, ਸੰਦੀਪ ਠੁਕਰਾਲ, ਗੁਰਜੰਟ ਸਿੰਘ, ਦਵਿੰਦਰ ਸਿੰਘ ਬੱਬੂ, ਗੁਰਜੰਟ ਸਿੰਘ, ਤਿਲਕ ਰਾਜ, ਵੀਨੂੰ ਸ਼ਾਹ, ਸੌਰਵ ਅਹੂਜਾ, ਬਲਵੀਰ ਲਹਿਰਾ, ਦਰਬਾਰਾ ਸਿੰਘ ਪੀ. ਐੱਸ. ਓ. ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੱਜ ਜ਼ੀਰਾ ਵਿਖੇ ਪਹੁੰਚਣ 'ਤੇ ਖ਼ਾਲਸਾ ਵਹੀਰ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ-ਹਸਮਤ ਵਾਲਾ, ਮਠਾੜੂ <br/> ਅਗਲੀ ਖ਼ਬਰ ਦੀਪਕ ਸ਼ਰਮਾ ਦੀ ਅਗਵਾਈ ਹੇਠ ਕਈ ਪਰਿਵਾਰ ਭਾਜਪਾ ਵਿਚ ਹੋਏ ਸ਼ਾਮਿਲ <br/>
Ad Position 24