ਜ਼ੀਰਾ, 26 ਫਰਵਰੀ (ਪ੍ਰਤਾਪ ਸਿੰਘ ਹੀਰਾ)-ਸਾਹਿਤ ਸਭਾ ਜ਼ੀਰਾ ਦੇ ਸੀਨੀਅਰ ਮੈਂਬਰ ਸੁਖਵਿੰਦਰ ਸਿੰਘ ਖਾਰੇ ਵਲੋਂ ਲਿਖੀ, ਪਿੰਡ ਖਾਰੇ ਦਾ ਇਤਿਹਾਸ, ਸਹਿਤ ਸਭਾ ਤਰਨਤਾਰਨ 'ਚ ਲੋਕ ਅਰਪਿਤ ਕੀਤੀ ਗਈ | ਇਸ ਮੌਕੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਬਹਾਦਰ ਸਿੰਘ ਗੋਸਲ, ਬਲਵੀਰ ਸਿੰਘ ਬੇਲੀ, ਰਾਜਵਿੰਦਰ ਸਿੰਘ ਰਾਜ ਗੁੱਡੂ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸੱਥ ਵਲੋਂ ਕਿਤਾਬ 'ਤੇ ਢੁਕਵੀਂ ਸਮੀਖਿਆ ਕੀਤੀ ਗਈ | ਕਿਤਾਬ ਸੰਬੰਧੀ ਲੇਖਕ ਸੁਖਵਿੰਦਰ ਸਿੰਘ ਖਾਰਾਂ ਨੇ ਦੱਸਿਆ ਕਿ ਇਸ ਕਿਤਾਬ ਵਿਚ ਪਿੰਡ ਦੇ ਪਿਛੋਕੜ ਝੰਡੂ ਕੀ ਪੱਤੀ ਤੇ ਪਿੰਡ ਦੀਆਂ 15 ਮਹਾਨ ਸ਼ਖ਼ਸੀਅਤਾਂ ਬਾਰੇ ਪੁਖ਼ਤਾ ਜਾਣਕਾਰੀਆਂ ਦਿੱਤੀਆਂ ਗਈਆਂ ਹਨ | ਇਸ ਦੌਰਾਨ ਪ੍ਰੋਗਰਾਮ 'ਚ ਭੁਪਿੰਦਰ ਸਿੰਘ ਭਾਗੂ ਮਾਜਰੀ, ਰਜਿੰਦਰ ਧਮਾਨ, ਜਗਤਾਰ ਸਿੰਘ, ਹਰਜਿੰਦਰ ਸਿੰਘ, ਬੂਟਾ ਸਿੰਘ ਗ਼ੁਲਾਮੀ ਵਾਲਾ, ਦਲੇਰ ਸਿੰਘ ਖ਼ਿਆਲਾ, ਅਵਤਾਰ ਸਿੰਘ, ਮੱਖਣ ਭੈਣੀ ਵਾਲਾ, ਭੁਪਿੰਦਰ ਸਿੰਘ ਭਾਗੂ ਮਾਜਰੀ, ਬਲਵੀਰ ਸਿੰਘ ਲਹਿਰੀ, ਬਲਵਿੰਦਰ ਸਿੰਘ ਸਰਪੰਚ ਪਿੰਡ ਖਾਰਾ, ਨਿਰੰਜਨ ਸਿੰਘ, ਹਰਦਿਆਲ ਸਿੰਘ ਸਾਬਕਾ ਸਰਪੰਚ, ਜਰਮਨ ਰਾਣਾ, ਅਮਰੀਕ ਸਿੰਘ ਠੇਕੇਦਾਰ, ਨਿਰਵੈਲ ਸਿੰਘ ਨੰਬਰਦਾਰ, ਨਛੱਤਰ ਸਿੰਘ, ਬਾਬਾ ਅਜੀਤ ਸਿੰਘ, ਹਰਭਜਨ ਸਿੰਘ ਠੱਠੀਆਂ, ਸੰਤੋਖ ਸਿੰਘ, ਪ੍ਰਨੀਤ ਕੌਰ, ਪਿ੍ੰਸੀਪਲ ਕਸ਼ਮੀਰ ਸਿੰਘ, ਗੁਰਲੀਨ ਕੌਰ, ਅਵਤਾਰ ਸਿੰਘ ਗਿੱਲ, ਰਜਵੰਤ ਸਿੰਘ ਬਾਗੜੀਆ ਤਰਕਸ਼ੀਲ ਮਾਝਾ ਜ਼ੋਨ, ਤਰਕਸ਼ੀਲ ਸੁਸਾਇਟੀ ਇਕਾਈ ਚੋਹਲਾ ਸਾਹਿਬ ਦੇ ਮੁਖੀ ਦਲਬੀਰ ਸਿੰਘ ਚੰਬਾ, ਗੁਰਨਾਮ ਸਿੰਘ ਧੁੰਨ, ਹਰਭਜਨ ਸਿੰਘ ਧੁੰਨ, ਬਲਵੀਰ ਸਿੰਘ ਬੱਲੀ, ਕਾਰਜ ਸਿੰਘ ਬ੍ਰਹਮਪੁਰਾ, ਅਮਰੀਕ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ | ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਹਰਭਜਨ ਸਿੰਘ ਭਾਗੀਰਥ ਵਲੋਂ ਨਿਭਾਈ ਗਈ |